

ਸਮਝਦੇ ਰਹੇ, ਕਿਉਂਕਿ ਉਸਨੂੰ ਕਦੇ ਕਦਾਈਂ ਚਿੱਟਾ ਪਾਣੀ ਆਉਂਦਾ ਸੀ ਜਾਂ ਮਾਹਵਾਰੀ ਰਿਤੁ ਪੀੜ ਨਾਲ ਆਉਂਦੀ ਸੀ । ਉਹਨਾਂ ਨੇ ਦੂਜੀ ਵਾਰ ਵਿਆਹ ਵੀ ਕੀਤਾ, ਪਰੰਤੂ ਉਸ ਵਿਚੋਂ ਵੀ ਔਲਾਦ ਨਾ ਹੋਈ । ਮੈਂ ਜਦੋਂ ਵਹੁਟੀ ਗਭਰੂ ਦੋਹਾਂ ਦੀ, ਸਗੋਂ ਤਿੰਨਾਂ ਦੀ ਪਰੀਖਿਆ ਕੀਤੀ, ਤਾਂ ਨੁਕਸ ਸਾਰਾ ਮਰਦ ਵਿਚ ਹੀ ਨਿਕਲਿਆ। ਮੈਨੂੰ ਕਈਆਂ ਮਨੁਖਾਂ ਦੇ ਵੀਰਜ ਵਿਚ ਉਪਰੋਕਤ ਬਦਫੈਲੀਆਂ ਤੇ ਬੀਮਾਰੀਆਂ ਦੇ ਕਾਰਨ, ਖੁਰਦਬੀਨ ਵਿਚ ਗਰਭ ਠਹਿਰਣ ਵਾਲੇ ਜੀਵ ਨਾ ਲੱਭੇ । ਪਹਿਲਾਂ ਉਹ ਬੇ-ਫਿਕਰ ਰਹੇ ਅਤੇ ਇਸਤ੍ਰੀ ਦਾ ਹੀ ਇਲਾਜ ਕਰਦੇ ਰਹੇ । ਵੀਰਜ ਦੀ ਪ੍ਰੀਖਿਆ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ । ਜਦ ਮੈਂ ਚੋਰ ਫੜ ਲਿਆ ਤਾਂ ਮੇਰੇ ਇਲਾਜ ਨਾਲ ਉਨ੍ਹਾਂ ਦੇ ਸੰਤਾਨ ਵੀ ਹੋ ਗਈ।
(ਅ) ਬੇ-ਔਲਾਦ ਇਸਤ੍ਰੀਆਂ ਸੰਬੰਧੀ ਹੇਠ ਲਿਖੀਆਂ ਗੱਲਾਂ ਦਾ ਪਤਾ ਕਰੋ :-
(1) ਵਿਆਹ ਕਿਹੜੀ ਉਮਰ ਵਿਚ ਹੋਇਆ ਅਤੇ ਹੁਣ ਕੀ ਉਮਰ ਹੈ । ਸਰੀਰ ਮੋਟਾ ਜਾਂ ਦੁਬਲਾ । (2) ਰਿਹਮ ਦਾ ਆਪਣੀ ਥਾਂ 'ਤੇ ਨਾ ਹੋਣਾ । (3) ਰਿਹਮ ਦਾ ਮੂੰਹ ਖੁਲ੍ਹਾ ਜਾਂ ਬਹੁਤਾ ਤੰਗ ਹੈ । (4) ਉਪਰੋਕਤ ਨਾ-ਤ੍ਰੀਮਤਾਂ ਵਿਚੋਂ ਕਿਸੇ ਇਕ ਦੇ ਚਿੰਨ੍ਹ ਉਸ ਵਿਚ ਹੋਣਾ । (5) ਇਸਤ੍ਰੀਆਂ ਦੀ ਜਵਾਨੀ ਦੀਆਂ ਨਿਸ਼ਾਨੀਆਂ ਛਾਤੀਆਂ ਉਭਰ ਆਈਆਂ ਜਾਂ ਨਹੀਂ, ਯੋਨੀ ਦੇ ਉਤੇ ਵਾਲ ਉਗ ਪਏ ਹਨ ਕਿ ਨਹੀਂ ? (6) ਪਹਿਲੇ ਜੇ ਕੋਈ ਸੰਤਾਨ ਹੋਈ ਹੋਵੇ, ਉਸਦਾ ਹਾਲ। (7) ਮਾਹਵਾਰੀ (ਨਹਾਉਣੀ) ਕਿਹੋ ਜਿਹੀ ਆਉਂਦੀ ਹੈ ? ਥੋੜ੍ਹੀ, ਬਹੁਤੀ, ਲਾਲ, ਕਾਲੀ, ਝਗਦਾਰ, ਫੁਟਕੀਆਂ ਫੁਟਕੀਆਂ, ਪੀੜ ਨਾਲ, ਕਿਤਨੇ ਦਿਨਾਂ ਪਿੱਛੋਂ ਤੇ ਕਿੰਨੇ ਦਿਨ ਜਾਰੀ ਰਹਿੰਦੀ ਹੈ ਆਦਿਕ । (8) ਪਤੀ ਨੂੰ ਛੇਤੀ ਖਲਾਸ ਹੋਣ ਦੀ ਸ਼ਿਕਾਇਤ ਹੋਵੇ ਤਾਂ ਉਸਦਾ ਹਾਲ ਜ਼ਰੂਰ ਦੇਣਾ । (9) ਯੋਨੀ ਵਿਚ ਲਿਟਮਿਸ਼ ਪੇਪਰ' ਧਰ ਕੇ ਪਤਾ ਕਰੋ ਕਿ ਸ਼ਾਇਦ ਅੰਦਰ ਤੇਜ਼ਾਬੀ ਮਾਦਾ ਬਹੁਤਾ ਹੈ, ਜਿਹੜਾ ਮਰਦ ਦੇ ਵੀਰਜ ਦੇ ਜੀਵਾਂ ਨੂੰ ਮਾਰ ਦੇਂਦਾ ਹੈ ? (10) ਚਿੰਤਾ ਫ਼ਿਕਰ ? (11) ਪਹਿਲਾਂ ਗਰਭ ਡਿੱਗ ਚੁੱਕਾ ਹੋਵੇ ਜਾਂ ਆਪ ਗਿਰਾਇਆ ਗਿਆ ਹੋਵੇ । (12) ਬੱਚੇਦਾਨੀ ਹੈ ਵੀ ਕਿ ਨਹੀਂ: ਸਿਆਣੀ
----------------------
1 ਇਹ ਕਾਗਜ ਪਤਲਾ ਤੇ ਛੋਟਾ ਜਿਹਾ ਰੰਗਦਾਰ ਸਕੂਲਾਂ ਦੇ ਸਾਇੰਸ ਦਾ ਸਾਮਾਨ ਵੇਚਣ ਵਾਲਿਆਂ ਪਾਸੋਂ ਮਿਲਦਾ ਹੈ । ਡਾਕਟਰਾਂ ਕੋਲੋਂ ਵੀ । ਸਭ ਵਰਤੋਂ ਪੁੱਛ ਲੈਣਾ । ਸਿਆਣੀ ਦਾਈ ਤੋਂ ਲਿਖਾ ਭੇਜੋ !