ਵਾਸ਼ਨਾਵਾਂ ਦਾ ਸ਼ਿਕਾਰ ਨਾ ਹੋਣ ਦੇਣ । ਜੋ ਸੌਂਦੇ ਜਾਗਦੇ ਆਪਣੀ ਸਰੀਰਕ ਸ਼ਕਤੀ ਅਤੇ ਜੀਵਨ-ਕਣੀ ਦੀ ਇਕ ਬੂੰਦ ਵੀ ਬੇ-ਅਰਥ ਤੇ ਅਜਾਈਂ ਨਾ ਜਾਣ ਦੇਣ । ਅਜਿਹੇ ਨੌਜਵਾਨ ਆਪਣੇ ਮਾਤਾ ਪਿਤਾ, ਆਪਣੀ ਕੁਲ, ਆਪਣੇ ਘਰਾਣੇ ਅਤੇ ਆਪਣੇ ਦੇਸ ਦੀ ਵੱਡਮੁਲੀ ਪੂੰਜੀ ਹੁੰਦੇ ਹਨ ।
ਪਰੰਤੂ ਇਸ ਵੇਲੇ ਅਸੀਂ ਆਪਣੇ ਦੇਸ ਅੰਦਰ ਕੀ ਦੇਖ ਰਹੇ ਹਾਂ ? ਪੀਲੇ ਤੇ ਮਰੀਅਲ ਚਿਹਰੇ, ਪਿੱਚੀਆਂ ਹੋਈਆਂ ਗਲ੍ਹਾਂ, ਸੁੱਕੇ ਸੜੇ ਤੇ ਰੁਲੇ ਹੋਏ ਕਰੰਗ, ਅੰਦਰ ਨੂੰ ਧਸੀਆਂ ਹੋਈਆਂ ਅੱਖੀਆਂ, ਚਾਰ ਕਦਮ ਤੁਰ ਕੇ ਧਕ ਧਕ ਵਜਣ ਵਾਲੇ ਦਿਲ, ਚਾਰ ਪੱਤਰ ਪੜ੍ਹਦੇ ਹੀ ਭਵਾਂਟਣੀਆਂ ਖਾਣ ਵਾਲੇ ਦਿਮਾਗ, ਟੁੱਟੀਆਂ ਹੋਈਆਂ ਲੰਗੋਟੀਆਂ ਵਾਲੇ ਬ੍ਰਹਮਚਾਰੀ, ਕਮਜ਼ੋਰੀ, ਬੀਮਾਰੀ ਤੇ ਗਿਰੇ ਹੋਏ ਸਦਾਚਾਰ ਦੀਆਂ ਤੁਰਦੀਆਂ ਫਿਰਦੀਆਂ ਮੂਰਤਾਂ, ਦ੍ਰਿਦਰਤਾ, ਕੰਗਾਲੀ ਤੇ ਭੁੱਖ-ਖਰੀ ਦੀਆਂ ਮੂੰਹ ਬੋਲਦੀਆਂ ਮੂਰਤਾਂ ਜੋ ਆਪਣੇ ਜੀਵਨ ਤੋਂ ਹੀ ਅਵਾਜ਼ਾਰ ਹਨ, ਉਹ ਆਪਣੇ ਦੇਸ ਤੇ ਕੌਮ ਦੇ ਦੁਖੀ ਕਿਸ ਕੰਮ ਅਉਣਗੇ ਤੇ ਆਪਣੇ ਮਾਤਾ ਪਿਤਾ ਦੇ ਕਲੇਜੇ ਕੀ ਠੰਡ ਪਾਉਣਗੇ ?
ਨੌਜਵਾਨਾਂ ਦਾ ਵਤੀਰਾ- ਅਰੋਗਤਾ ਬਚਪਨ ਵਿਚ ਮਾਤਾ ਪਿਤਾ ਦੇ ਹੱਥ ਵਿਚ ਹੁੰਦੀ ਹੈ ਅਤੇ ਬੁਢੇਪੇ ਵਿਚ ਸੰਤਾਨ ਦੀ ਸੇਵਾ ਦੇ ਆਸਰੇ ਹੁੰਦੀ ਹੈ । ਕੇਵਲ ਜਵਾਨੀ ਦਾ ਵੇਲਾ ਹੀ ਅਜਿਹਾ ਹੈ ਜਦੋਂ ਕਿ ਅਸੀਂ ਆਪਣੀ ਸਿਹਤ ਦੀ ਆਪ ਹੀ ਰਾਖੀ ਕਰ ਸਕਦੇ ਹਾਂ । ਅਸੂਲ ਭੀ ਇਹੋ ਹੈ, ਜਿੰਨੀ ਇਕ ਮਨੁਖ ਆਪਣੀ ਚੀਜ਼ ਦੀ ਆਪ ਰਾਖੀ ਕਰ ਸਕਦਾ ਹੈ, ਦੂਜਾ ਓਨੀ ਨਹੀਂ ਕਰ ਸਕਦਾ । ਪਰ ਬਦਕਿਸਮਤੀ ਨਾਲ ਸਮਾਂ ਅਜਿਹਾ ਆ ਗਿਆ ਹੈ ਕਿ ਜਿੰਨੀ ਬੇਕਦਰੀ ਸਿਹਤ ਦੀ ਅੱਜ ਕੱਲ ਜਵਾਨੀ ਵਿਚ ਕੀਤੀ ਜਾਂਦੀ ਹੈ, ਉਤਨੀ ਉਮਰ ਦੇ ਦੂਜਿਆਂ ਹਿੱਸਿਆਂ ਵਿਚ ਨਹੀਂ । ਜਿੰਨੇ ਭੀ ਸਿਹਤ ਨੂੰ ਖਰਾਬ ਕਰਨ ਵਾਲੇ ਐਬ ਹਨ, ਸਾਰੇ ਇਸ ਉਮਰ ਵਿਚ ਲੱਗ ਜਾਂਦੇ ਹਨ । ਖਾਣ ਪੀਣ ਵਿਚ ਸਵਾਦਾਂ ਪਟਿਆ ਹੋਣਾ, ਸਿਨੇਮਾ ਵਿਚ ਇੱਸ਼ਕ ਮੁਹੱਬਤ ਦੀ ਵਿਦਿਆ ਪ੍ਰਾਪਤ ਕਰਨੀ, ਜਵਾਨ ਹੋਣ ਤੋਂ ਪਹਿਲਾਂ ਗੰਦ-ਵਿਆਹ ਕਰ ਲੈਣਾ, ਭੈੜੇ ਨਾਵਲ ਪੜ੍ਹ ਕੇ ਅਤੇ ਭੈੜੀ ਸੰਗਤ ਦੇ ਅਸਰ ਨਾਲ ਜ਼ਿੰਦਗੀ ਦੇ ਜੌਹਰ ਵੀਰਜ (ਮਨੀ, ਧਾਤ) ਨੂੰ ਕੱਚੀ ਜਵਾਨੀ ਵਿਚ ਹੀ ਆਪਣੇ ਹੱਥੀਂ ਗਵਾ ਦੇਣਾ, ਵਰਜਿਸ਼ ਨਾ ਕਰਨਾ, ਤਾਂ ਕਿ ਬੇ- ਅਰਥ ਗੱਪਾਂ ਲਈ ਸਮਾਂ ਕਢਿਆ ਜਾਏ। ਦੁੱਧ ਮੱਖਣ ਮਲਾਈ ਨੂੰ ਛੱਡ