ਕੇ ਚਾਟ ਖਟਿਆਈਆਂ, ਪੇਸਟਰੀਆਂ, ਟਾਫ਼ੀਆਂ ਦੇਰ ਹਜ਼ਮ, ਮਠਿਆਈਆਂ ਖਾ ਕੇ, ਤੇ ਬਰਫ਼ੀਲਾ ਪਾਣੀ, ਕੁਲਫ਼ੀ, ਕੋਕਾ ਕੋਲਾ ਜਾਂ ਚਾਹ-ਦਿਨ ਵਿਚ ਅਨੇਕਾਂ ਵਾਰ ਪੀ ਕੇ ਹਾਜ਼ਮੇ ਨੂੰ ਖਰਾਬ ਕਰ ਦੇਣਾ, ਮਾਲਸ਼ ਅਤੇ ਇਸ਼ਨਾਨ ਤੋਂ ਜੀ ਚੁਰਾਣਾ । ਗੱਲ ਕੀ-ਇਸ ਤਰ੍ਹਾਂ ਸਿਹਤ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਸਮਾਂ ਅਜਿਹਾ ਭੈੜਾ ਜਾ ਰਿਹਾ ਹੈ ਕਿ ਆਮ ਲੋਕੀਂ ਅੰਦਾਜ਼ਾ ਨਹੀਂ ਲਾ ਸਕਦੇ, ਕੇਵਲ ਹਕੀਮ ਵੈਦ ਅਤੇ ਡਾਕਟਰ ਹੀ ਜਾਣਦੇ ਹਨ ਕਿ ਕਿੰਨੀ ਵੱਡੀ ਗਿਣਤੀ ਨੌਜਵਾਨਾਂ ਦੀ ਭਾਂਤ ਭਾਂਤ ਦੀਆਂ ਬੀਮਾਰੀਆਂ ਵਿਚ ਫਾਥੀ ਪਈ ਹੈ । ਜੇਕਰ ਜ਼ਿੰਦਗੀ ਦਾ ਜੌਹਰ ਅਰਥਾਤ ਵੀਰਜ (ਧਾਂਤ, ਮਨੀ) ਸਰੀਰ ਦੇ ਅੰਦਰ ਹੋਵੇ ਤਾਂ ਹੀ ਦੂਜੀਆਂ ਖਰਾਬੀਆਂ ਦਾ ਮੁਕਾਬਲਾ ਕਰਨ ਦੀ ਮਨੁੱਖ ਵਿਚ ਹਿੰਮਤ ਹੋ ਸਕਦੀ ਹੈ, ਪਰ ਜਦੋਂ ਸੌ ਪਿੱਛੇ 95 ਨੌਜਵਾਨ ਇਸ ਜੌਹਰ ਨੂੰ ਬੇਅਰਥ ਗਵਾਂਦੇ ਅਤੇ ਹੁਣ ਤੀਕਰ ਐਸਾ ਕਰਨ ਤੋਂ ਬਾਜ਼ ਨਹੀਂ ਆਉਂਦੇ ਤਾਂ ਸਿਹਤ ਕੀਕਰ ਠੀਕ ਰਹੇ । ਵੀਰਜ ਸਿਹਤ ਦੀ ਨੀਂਹ (ਮੁੱਢ) ਹੈ, ਜਿਹੜਾ ਪੁਰਸ਼ ਇਸ ਨੀਂਹ ਦੀ ਰਾਖੀ ਕਰਦਾ ਹੈ, ਉਹ ਬਚਿਆ ਰਹਿੰਦਾ ਹੈ ।
ਇਕ ਜ਼ਰੂਰੀ ਸਵਾਲ
ਕਈ ਨੌਜਵਾਨ ਪ੍ਰਸ਼ਨ ਕਰਨਗੇ ਕਿ ਵੀਰਜ, ਜਿਸ ਦੇ ਨਿਕਲਣ ਵਿਚ ਪਰਮਾਤਮਾ ਨੇ ਏਨਾ ਸਵਾਦ ਭਰਿਆ ਹੈ, ਉਹ ਕੀਕਰ ਬੀਮਾਰੀ, ਕਮਜ਼ੋਰੀ ਦਾ ਕਾਰਨ ਹੋ ਸਕਦਾ ਹੈ ?
ਉੱਤਰ-ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀਰਜ ਨੂੰ ਸਰੀਰ ਦੇ ਅੰਦਰ ਰਖਣ ਨਾਲ ਦਲੇਰੀ, ਜਵਾਂਮਰਦੀ, ਰੌਸ਼ਨ-ਦਿਮਾਗੀ, ਦੌਲਤਮੰਦੀ, ਸ਼ੁੱਭ ਗੁਣ, ਪ੍ਰਭੂ-ਭਗਤੀ, ਈਮਾਨਦਾਰੀ, ਵੈਰੀ ਨਾਲ ਮੁਕਾਬਲਾ ਕਰਨ ਦੀ ਹਿੰਮਤ ਅਤੇ ਜਿੰਦਗੀ ਦੇ ਸਾਰੇ ਸੁਖ ਪ੍ਰਾਪਤ ਹੁੰਦੇ ਹਨ । ਪਰੰਤੂ ਇਸ ਨੂੰ ਕੱਢਣ ਵਿਚ ਕੁਝ ਮਿੰਟਾਂ ਦੀ ਖੁਸ਼ੀ ਹੈ, ਜਿਸਦੇ ਅੰਤ ਵਿਚ ਅਨੇਕ ਪ੍ਰਕਾਰ ਦੀਆਂ ਬੀਮਾਰੀਆਂ ਹਨ। ਸਿਆਣੇ ਕਹਿੰਦੇ ਹਨ ਕਿ ਕੰਮ ਉਹ ਚੰਗਾ ਹੈ, ਜਿਸ ਨੂੰ ਕਰਕੇ ਮਨੁੱਖ ਨਾ ਪਛਤਾਏ । ਜਿਹੜੇ ਵੀ ਵੀਰਜ ਨੂੰ ਬੇਦਰਦੀ ਨਾਲ ਗਵਾਂਦੇ ਹਨ, ਉਹਨਾਂ ਪਾਸੋਂ ਪੁੱਛ ਕੇ ਵੇਖੋ ਕਿ ਉਹਨਾਂ ਨੂੰ ਇਹਨਾਂ ਥੋੜ੍ਹੇ ਜਿਹੇ ਮਿੰਟਾਂ ਦੀ ਖੁਸ਼ੀ ਪਿੱਛੋਂ ਕਿੰਨੇ ਦਿਨਾਂ ਤੀਕਰ ਗ਼ਮ ਤੇ ਪਛਤਾਵਾ