ਰਹਿੰਦਾ ਹੈ ।
ਵੀਰਜ ਦੇ ਰੋਗਾਂ ਦਾ ਆਰੰਭ
ਹੁਣ ਆਪ ਕਹੋਗੇ ਕਿ ਇਸ ਦਾ ਕੀ ਸਬੂਤ ਹੈ ਕਿ ਮਨੀ (ਵੀਰਜ) ਦੇ ਅੰਦਰ ਕਾਇਮ ਰਖਣ ਵਿਚ ਏਨੇ ਲਾਭ ਹਨ ਅਤੇ ਕਢਣ ਵਿਚ ਏਨੀਆਂ ਬੀਮਾਰੀਆਂ ?
ਵੇਖੋ ! ਮੈਂ ਸਮਝਾਂਦਾ ਹਾਂ । ਜੋ ਅਸੀਂ ਖਾਂਦੇ ਹਾਂ, ਇਸ ਦਾ ਰਸ ਬਣਦਾ ਹੈ । ਰਸ ਤੋਂ ਖੂਨ, ਖੂਨ ਤੋਂ ਮਾਸ, ਫੇਰ ਚਰਬੀ, ਫੇਰ ਹੱਡੀ, ਫੇਰ ਮਿਝ (ਜਿਹੜੀ ਹੱਡੀ ਦੇ ਅੰਦਰ ਹੁੰਦੀ ਹੈ) ਫੇਰ ਵੀਰਜ ਅਤੇ ਫੇਰ ਦਿਮਾਗ਼ ਨੂੰ ਵਧੇਰੇ ਤਾਕਤ ਮਿਲਦੀ ਹੈ ਤੇ ਮੱਥੇ ਉਪਰ ਤੇਜ ਆਉਂਦਾ ਹੈ।
ਰਸ, ਖੂਨ, ਮਾਸ, ਚਰਬੀ, ਹੱਡੀ, ਮਿਝ, ਵੀਰਜ ਇਹ ਸੱਤ ਧਾਂਤਾਂ ਅਖਵਾਂਦੀਆਂ ਹਨ । ਜਦੋਂ ਤੀਕਰ ਇਹ ਧਾਂਤਾਂ ਸਰੀਰ ਵਿਚ ਆਪੋ ਆਪਣੀ ਜਗ੍ਹਾ ਦਰਜੇ-ਬਦਰਜੇ ਕਾਇਮ ਹਨ, ਉਦੋਂ ਤੀਕਰ ਤਾਂ ਜੋ ਕੁਝ ਅਸੀਂ ਖਾਂਦੇ ਹਾਂ, ਉਸਦਾ ਖਾਲਸ ਹਿੱਸਾ ਨੰਬਰਵਾਰ ਮੁਕੱਰਰ ਹਿਸਾਬ ਨਾਲ ਇਕ ਧਾਤੂ ਤੋਂ ਦੂਜੀ ਧਾਤੂ ਵਿਚ ਬਦਲਦਾ ਚਲਿਆ ਆਉਂਦਾ ਹੈ ਅਤੇ ਸਾਰੀਆਂ ਧਾਂਤਾਂ ਨੂੰ ਹਿਸੇਵਾਰ ਤਰਾਵਤ ਅਪੜਦੀ ਹੈ । ਪਰੰਤੂ ਜਦੋਂ ਵੀਰਜ ਨਿਕਲਣ ਲੱਗ ਪਵੇ ਤਾਂ ਵੀਰਜ ਦੀ ਥੋੜ੍ਹ ਹੋ ਜਾਣ ਦੇ ਕਾਰਨ ਸਰੀਰ ਦੀ ਸਾਰੀ ਮਸ਼ੀਨ ਇਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗ ਜਾਵੇਗੀ । ਕੁਦਰਤ ਦਾ ਕਾਨੂੰਨ ਹੈ ਕਿ ਜਿਥੇ ਘਾਟਾ ਹੋਵੇਗਾ, ਕੁਦਰਤ ਉਸਨੂੰ ਪੂਰਾ ਕਰੇਗੀ। ਕੁਦਰਤ ਦੇ ਕੰਮ ਪਾਣੀ ਵਾਂਗਰ ਹਨ। (Water keeps its level) ਪਾਣੀ ਪੱਧਰਾ ਰਹਿੰਦਾ ਹੈ । (ਤਸਵੀਰ ਦੇਖ ਕੇ ਚੰਗੀ ਤਰ੍ਹਾਂ ਸਮਝ ਜਾਉਗੇ) ਸੋ ਵਿੱਸ਼ਈ ਦਾ ਖਾਧਾ ਪੀਤਾ ਵੀਰਜ ਦੇ ਟੋਏ ਨੂੰ ਭਰਨ ਲਈ ਛੇਤੀ ਛੇਤੀ ਦੂਜੀਆਂ ਧਾਂਤਾਂ ਵਿਚੋਂ ਲੰਘ ਕੇ ਵੀਰਜ ਬਣਦਾ ਜਾਏਗਾ। ਸੋ ਬਾਕੀ ਧਾਂਤਾਂ ਪਲਣ ਤੋਂ ਸਖਣੀਆਂ ਰਹਿ ਜਾਣਗੀਆਂ ਅਤੇ ਵੀਰਜ ਭੀ ਪਤਲਾ ਅਤੇ ਕਮਜ਼ੋਰ ਬਣੇਗਾ, ਕਿਉਂਕਿ ਉਹ ਚੰਗੀ ਤਰ੍ਹਾਂ ਸਾਰੀਆਂ ਧਾਂਤਾਂ ਵਿਚੋਂ ਲੰਘ ਕੇ ਪੂਰਾ ਪੂਰਾ ਸ਼ੁੱਧ ਅਤੇ ਤਾਕਤਵਰ ਨਹੀਂ ਬਣਾਇਆ ਜਾ ਸਕਿਆ, ਘਾਟਾ ਪੂਰਾ ਕਰਨ ਦੀ ਕਾਹਲ ਜੋ ਸੀ ।
ਏਥੇ ਢਲਵਾਨ ਦੀ ਉਦਾਹਰਣ ਹੋਰ ਭੀ ਚੰਗੀ ਢੁਕਦੀ ਹੈ, ਇਸ ਢਲਵਾਨ ਵਾਲੀ ਨਾਲੀ ਵਿਚ (1) 'ਤੇ ਪਾਣੀ ਪਾਓ ਤਾਂ ਕਿਤੇ ਨਾ ਰੁਕੇਗਾ ।