

ਬਾਜ਼ਾਰੀ ਮਠਿਆਈ, ਤੇਲ, ਲਾਲ ਮਿਰਚ, ਪਿਆਜ਼, ਚਾਹ, ਮਾਸ, ਅੰਡਾ, ਮੱਛੀ, ਸ਼ਰਾਬ, ਤਮਾਕੂ ਆਦਿ ਗਰਮ ਅਤੇ ਸ਼ਹਿਵਤ ਜਗਾਉਣ ਵਾਲੀਆਂ ਖੁਰਾਕਾਂ ਤੋਂ ਪ੍ਰਹੇਜ਼ ਕਰੋ ।
(5) ਕਈ ਲੋਕ ਗਈ ਹੋਈ ਤਾਕਤ ਨੂੰ ਪੂਰਾ ਕਰਨ ਲਈ ਤਾਕਤ ਦੇਣ ਵਾਲੀਆਂ ਚੀਜ਼ਾਂ ਹਦੋਂ ਵੱਧ ਵਰਤਦੇ ਹਨ ਜਿਹੜੀਆਂ ਕਿ ਬਿਲਕੁਲ ਨੁਕਸਾਨ ਦੇਣ ਵਾਲੀਆਂ ਹੁੰਦੀਆਂ ਹਨ। ਇਕ ਨਹੀਂ ਕਈ ਲੋਕੀ ਵੇਖੇ ਹਨ ਜਿਹੜੇ ਹਰ ਰੋਜ਼ ਤਾਕਤ ਪ੍ਰਾਪਤ ਕਰਨ ਲਈ ਮਾਸ, ਅੰਡਾ, ਦੁੱਧ, ਦਹੀਂ, ਮੱਖਣ, ਮਲਾਈ, ਬਦਾਮ ਬਹੁਤ ਵਰਤਦੇ ਸਨ, ਜਿਸ ਦਾ ਨਤੀਜਾ ਬਦਹਜ਼ਮੀ ਅਤੇ ਸੁਪਨਦੋਸ਼ ਦੀ ਵਧੀਕੀ ਵਿਚ ਪ੍ਰਗਟ ਹੋਇਆ । ਬਹੁਤਿਆਂ ਨੂੰ ਧਾਂਤ ਜਾਣ ਲੱਗ ਪਈ । ਇਸ ਲਈ ਖਾਣ ਦਾ ਲਾਲਚ ਨਾ ਕਰੋ ।
(6) ਕਬਜ ਨਹੀਂ ਹੋਣੀ ਚਾਹੀਦੀ, ਹੋਵੇ ਤਾਂ ਹਲਕੇ ਸਾਗ, ਸਬਜ਼ੀ ਪਾਲਕ, ਸ਼ਲਗਮ, ਘੀਆ, ਕੱਦੂ, ਸਬਜ਼ ਤੋਰੀ, ਖ਼ਰਬੂਜ਼ਾ, ਨਾਸਪਤੀ, ਦੁੱਧ ਦਲੀਆ ਆਦਿ ਵਰਤੋਂ। ਰੋਟੀ ਚਿਥ ਚਿਥ ਕੇ ਖਾਓ। ਮਾਂਹ ਦੀ ਦਾਲ, ਆਲੂ, ਖੋਆ, ਰਬੜੀ ਮਠਿਆਈ, ਮੈਦਾ ਜਾਂ ਬਾਰੀਕ ਆਟੇ ਦੀ ਰੋਟੀ ਜਾਂ ਪੂਰੀ ਪਰਾਉਂਠੇ, ਮਾਸ ਦੀ ਬੋਟੀ, ਸ਼ਕਰਕੰਦੀ, ਅਨਾਰ, ਆਦਿ ਕਬਜ ਚੀਜ਼ਾਂ ਨਾ ਵਰਤੋ ।
(7) ਸੈਰ ਅਤੇ ਹੌਲੀ ਵਰਜਿਸ਼ ਰੋਜ਼ਾਨਾ ਕਰਨੀ ਚਾਹੀਦੀ ਹੈ, ਇਸ ਨੂੰ ਛੱਡ ਕੇ ਕਿਸੇ ਦੂਜੇ ਜ਼ਰੂਰੀ ਕੰਮ ਨੂੰ ਕਦੇ ਨਹੀਂ ਕਰਨਾ ਚਾਹੀਦਾ –
(ੳ) ਖੁਲ੍ਹੀ ਹਵਾ ਵਿਚ ਲੰਮੇ ਲੰਮੇ ਸਵਾਸ (ਸਾਹ) ਲੈਣੇ ਚਾਹੀਦੇ ਹਨ।
(ਅ) ਤਰੇਲ ਪਏ ਹੋਏ ਘਾਹ ਉੱਪਰ ਨੰਗੇ ਪੈਰੀਂ ਦੌੜਨਾ ਚਾਹੀਦਾ ਹੈ।
(ੲ) ਕਿਸੇ ਦਰਖਤ ਜਾਂ ਕੰਧ ਦੇ ਸਹਾਰੇ ਸਿਰ ਨੀਵਾਂ ਅਤੇ ਲੱਤਾਂ ਉਪਰ ਕਰਕੇ ਪੁੱਠੇ ਖੜੇ ਹੋ ਜਾਣਾ ਚਾਹੀਦਾ ਹੈ । ਕੇਵਲ ਪੰਜਾ ਮਿੰਟਾਂ ਲਈ ਇਹ ਕਪਾਲ ਆਸਨ ਜਾਂ ਸ਼ੀਰਸ਼ ਆਸਨ ਰੋਜ਼ਾਨਾ ਸਵੇਰ ਵੇਲੇ ਕਰਨਾ ਵੀਰਜ ਲਈ ਬੜਾ ਲਾਭਦਾਇਕ ਹੈ ।
(ਹ) ਸਰੀਰ ਉਪਰ ਰੋਜ਼ਾਨਾ ਸਰਸੋਂ ਦੇ ਤੇਲ ਦੀ ਮਾਲਸ਼ ਕਰਨੀ ਚਾਹੀਦੀ ਹੈ ਜੇ ਸਵੇਰ ਵੇਲੇ ਸੂਰਜ ਦੀਆਂ ਹਲਕੀਆਂ ਕਿਰਨਾਂ ਦੇ ਸਾਹਮਣੇ