

ਬੈਠ ਕੇ ਮਾਲਸ਼ ਕੀਤੀ ਜਾਵੇ ਤਾਂ ਬੜੀ ਹੀ ਤਾਕਤ ਦੇਂਦੀ ਹੈ ।
(ਕ) ਵੇਲੇ ਸਿਰ ਹੀ ਸਾਰੇ ਕੰਮ-ਸੈਰ, ਵਰਜਿਸ਼, ਪੜ੍ਹਣਾ, ਲਿਖਣਾ, ਖਾਣਾ, ਪੀਣਾ, ਸੌਣਾ, ਜਾਗਣਾ ਅਤੇ ਪਾਖਾਨੇ ਜਾਣਾ ਚਾਹੀਦਾ ਹੈ ।
(9) ਆਪਣੀਆਂ ਭੁੱਲਾਂ ਅਤੇ ਮਰਜ਼ ਦੀਆਂ ਅਲਾਮਤਾਂ ਉਪਰ ਹਰ ਵੇਲੇ ਅਫ਼ਸੋਸ ਨਹੀਂ ਕਰਦੇ ਰਹਿਣਾ ਚਾਹੀਦਾ । ਚਿੰਤਾ ਅਤੇ ਫਿਕਰ ਸਿਹਤ ਨੂੰ ਬਣਨ ਨਹੀਂ ਦੇਂਦੇ ।
(10) ਦ੍ਰਿੜ੍ਹ ਨਿਸ਼ਚੇ ਦੀ ਬੜੀ ਭਾਰੀ ਲੋੜ ਹੈ 'ਦੁਨੀਆਂ ਭਾਵੇਂ ਏਧਰ ਦੀ ਓਧਰ ਹੋ ਜਾਵੇ ਪਰੰਤੂ ਮੈਂ ਆਪਣੇ ਨਿਸਚੇ (ਫੈਸਲੇ) ਤੋਂ ਕਦੇ ਨਹੀਂ ਟਲਾਂਗਾ । ਮੈਂ ਆਪਣੇ ਖਿਆਲਾਂ ਦੀ ਹਰ ਤਰ੍ਹਾਂ ਨਾਲ ਸੰਭਾਲ ਕਰਾਂਗਾ ਅਤੇ ਆਪਣੀ ਮਰਜ਼ੀ ਨਾਲ ਵੀਰਜ ਦੀ ਇਕ ਬੂੰਦ ਵੀ ਬੇਅਰਥ ਨਹੀਂ ਜਾਣ ਦਿਆਂਗਾ । ਅਜਿਹਾ ਪੱਕਾ ਫੈਸਲਾ ਕਰ ਲੈਣਾ ਚਾਹੀਦਾ ਹੈ। ਇਸ ਫੈਸਲੇ ਨੂੰ ਸਿਰੇ ਚਾੜ੍ਹਨ ਲਈ ਇਹ ਗੱਲ ਆਪ ਲਈ ਬੜੀ ਲਾਭਦਾਇਕ ਸਾਬਤ ਹੋਵੇਗੀ ਕਿ ਜਿਥੇ ਕੋਈ ਇੱਸ਼ਕੀਆ ਗੱਲ ਹੋ ਰਹੀ ਹੋਵੇ ਉਥੋਂ ਖਿਸਕ ਜਾਓ ਕਿਉਂਕਿ ਭੈੜੇ ਖਿਆਲਾਂ ਦੇ ਕਾਰਨ ਅਮਲ ਭੀ ਬੁਰੇ ਹੋ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਸੁਪਨਦੋਸ਼, ਜਰੀਆਨ, ਧਾਂਤ ਦਾ ਪਤਲਾਪਨ, ਨਾਤਾਕਤੀ, ਨਾਮਰਦੀ ਆਦਿ ਰੋਗ ਲੱਗ ਜਾਂਦੇ ਹਨ । ਜੇ ਪਹਿਲੇ ਹੋਣ ਤਾਂ ਹੋਰ ਵੱਧ ਜਾਂਦੇ ਹਨ ।
ਬਰਖੁਰਦਾਰੋ ! ਇਹ ਬੜੀਆਂ ਨਾ-ਮੁਰਾਦ ਬੀਮਾਰੀਆਂ ਹਨ, ਇਨ੍ਹਾਂ ਤੋਂ ਡਰੋ ! ਇਹਨਾਂ ਦਾ ਤਜਰਬਾ ਬੜਾ ਹੀ ਕੌੜਾ ਹੈ । ਆਪਣੀ ਸੋਹਣੀ ਜਿੰਦਗੀ 'ਤੇ ਤਰਸ ਕਰੋ । ਜਿਸ ਨੂੰ ਇਕ ਵਾਰੀ ਭੀ ਕੋਈ ਅਜੇਹਾ ਰੋਗ ਲੱਗ ਜਾਂਦਾ ਹੈ, ਫੇਰ ਉਸ ਨੂੰ ਸੁਖ ਨਹੀਂ । ਬਦਕਿਸਮਤੀ ਨਾਲ ਇਕ ਤਾਂ ਅਜੇਹੀਆਂ ਬੀਮਾਰੀਆਂ ਨੂੰ ਨੌਜਵਾਨ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ । ਚੋਰੀ ਚੋਰੀ ਇਸ਼ਤਿਹਾਰੀ ਹਕੀਮਾਂ ਦੀਆਂ ਸੂਚੀ ਪੱਤਰਾਂ (ਫਹਿਰਿਸਤਾਂ) ਪੜ੍ਹ ਕੇ ਦਵਾਈਆਂ ਮੰਗਵਾਂਦੇ ਹਨ ਅਤੇ ਆਪਣਾ ਰੋਗ ਵਧਾ ਲੈਂਦੇ ਹਨ ਅਤੇ ਵਿਚਾਰੇ ਜਵਾਨੀ ਦਾ ਸਵਾਦ ਲੈਣ ਤੋਂ ਸੱਖਣੇ ਰਹਿ ਜਾਂਦੇ ਹਨ । ਮਿੱਤਰੋ ਜਵਾਨੀ ਵਿਚ ਇਕ ਖ਼ਾਸ ਕਿਸਮ ਦਾ ਨਸ਼ਾ ਅਤੇ ਮਸਤੀ ਹੈ, ਇਕ ਅਨੋਖੀ ਉਮੰਗ ਤਰੰਗ ਹੁੰਦੀ ਹੈ । ਪਰ ਜਿਨ੍ਹਾਂ ਨੇ ਜਵਾਨੀ ਆਉਣ ਤੋਂ ਪਹਿਲੇ ਹੀ ਇਸ ਨੂੰ ਤਬਾਹ ਕਰ ਦਿੱਤਾ, ਉਹਨਾਂ ਨੂੰ ਇਹਨਾਂ ਗੱਲਾਂ ਦੀ ਕੀ ਸਾਰ ।