

ਅਸੀਂ ਵੈਦ ਡਾਕਟਰ-ਰੋਜ਼ਾਨਾ ਸੈਂਕੜੇ ਦੁਖੀਆਂ ਨੂੰ ਦੇਖਦੇ ਹਾਂ, ਇਸ ਲਈ ਸਾਡਾ ਦਿਲ ਰੱਬ ਵਲੋਂ ਹੀ ਕੁਝ ਤਗੜਾ ਹੋ ਜਾਂਦਾ ਹੈ । ਪਰ ਜਦ ਕਦੇ ਮੈਂ ਆਪਣੇ ਹੱਥਾਂ ਨਾਲ ਹੀ ਆਪਣੇ ਪੈਰਾਂ ਉਤੋਂ ਕੁਹਾੜਾ ਮਾਰਨ ਵਾਲੇ ਅਤੇ ਵੀਰਜ ਨੂੰ ਗਵਾਉਣ ਵਾਲੇ ਨੌਜਵਾਨਾਂ ਨੂੰ ਵੇਖਦਾ ਹਾਂ ਤਾਂ ਇਕ ਠੰਡਾ ਹਉਕਾ ਨਿਕਲ ਜਾਂਦਾ ਹੈ । ਰੋਗੀ ਤਲਮਲਾਂਦਾ ਹੈ, ਹੱਥ ਜੋੜਦਾ ਹੈ, ਪੈਰੀਂ ਪੈਂਦਾ ਹੈ, ਠੰਡੀਆਂ ਆਹਾਂ ਭਰਦਾ ਹੈ ਅਤੇ ਕਹਿੰਦਾ ਹੈ "ਵੈਦ ਜੀ ! ਹੁਣ ਮੇਰੇ ਕੋਲੋਂ ਹੋਰ ਨਹੀ ਸਹਾਰਿਆ ਜਾ ਸਕਦਾ, ਮੇਰੀ ਜਵਾਨੀ ਮੈਨੂੰ ਦੁਆ ਦਿਓ, ਮੈਂ ਜਵਾਨੀ ਦੀ ਉਡੀਕ ਵਿਚ ਸ਼ੁਦਾਈ ਹੋ ਰਿਹਾ ਹਾਂ।"
ਬਰਖੁਰਦਾਰੋ ! ਬਹੁਤਾ ਕੀ ਲਿਖਾਂ, ਜਵਾਨੀ ਤੁਹਾਡੇ ਪਾਸ ਹੈ, ਇਸ ਦੀ ਬੇਕਦਰੀ ਨਾ ਕਰਨਾ ਨਹੀਂ ਤਾਂ ਹੱਥ ਮਲੋਗੇ । ਰੱਬ ਨਾ ਕਰਾਏ ਜੇ ਆਪ ਜਵਾਨੀ ਨੂੰ ਤਬਾਹ ਕਰ ਚੁਕੇ ਹੋ ਤਾਂ ਮੈਂ ਆਪ ਦੀ ਮਦਦ ਕਰਾਂਗਾ ਪਰ ਸੌਂਹ ਚੁਕੋ ਕਿ ਫੇਰ ਉਹ ਭੁੱਲਾਂ ਨਾ ਕਰੋਗੇ, ਜਿਹੜੀਆਂ ਕਿ ਆਪ ਦੇ ਦੁੱਖਾਂ ਦਾ ਕਾਰਨ ਬਣੀਆਂ ਹਨ।