

ਤੀਜਾ ਕਾਂਡ
ਪਹਿਲੀ ਰਾਤ ਪਤੀ ਅਤੇ ਪਤਨੀ ਦੇ ਸੰਬੰਧ ਦਾ ਆਰੰਭ
ਭੈੜੀ ਸੰਗਤ ਤੇ ਸਿਨੇਮਾ ਦੇ ਅਸਰ ਨਾਲ ਅੱਜ ਕੱਲ ਨਵੇਂ ਜ਼ਮਾਨੇ ਵਿਚ ਲੜਕੀਆਂ ਦੀ ਆਜ਼ਾਦੀ ਤੇ ਖੁਲ੍ਹ ਅਤੇ ਆਪਸੀ ਦਰਸ਼ਨ ਮੇਲਿਆਂ ਦੀ ਅਧਿਕਤਾ ਕਾਰਨ ਕਰਕੇ, ਨਾਵਲਾਂ ਦੇ ਪੜ੍ਹਣ ਨਾਲ ਤੇ ਚਟਪਟੀ ਚਾਟਾਂ, ਅਚਾਰ, ਚੂਰਨ, ਆਂਡੇ, ਮਾਸ, ਸ਼ਰਾਬ ਆਦਿ ਕਾਮ-ਚੇਸ਼ਟਕ ਵਸਤੂਆਂ ਦੇ ਜ਼ਿਆਦਾ ਵਰਤਨ ਨਾਲ ਅੱਜ ਕੱਲ ਬਹੁਤੇ ਮਰਦ ਜਵਾਨੀ ਚੜ੍ਹਦਿਆਂ ਹੀ ਇਸਤ੍ਰੀ ਦੇ ਚਾਹਵਾਨ ਹੁੰਦੇ ਦਿਸਦੇ ਹਨ ਅਤੇ ਵਿਆਹ ਦੀ ਪਹਿਲੀ ਰਾਤ ਹੀ ਜਦੋਂ ਕਿ ਉਹਨਾਂ ਨੂੰ ਆਪਣੀ ਵਹੁਟੀ ਦੇ ਨਾਲ ਵੱਖਰਿਆਂ ਰਾਤ ਬਿਤਾਉਣ ਦਾ ਸਮਾਂ ਮਿਲਦਾ ਹੈ ਤਾਂ ਉਹ ਆਪਣੀ ਕਾਮ-ਚੇਸ਼ਟਾ ਨੂੰ ਪੂਰਾ ਕਰਨ ਵਿਚ ਹਦੋਂ ਵੱਧ ਛੇਤੀ ਕਰਦੇ ਹਨ ।
ਪਰ ਮੁਨਾਸਿਬ ਤਾਂ ਇਹ ਹੈ ਕਿ ਪਤੀ ਅਤੇ ਪਤਨੀ ਦੇ ਸੰਬੰਧ ਦਾ ਆਰੰਭ ਚੰਗੇ ਤਰੀਕੇ ਅਤੇ ਅਕਲਮੰਦੀ ਨਾਲ ਹੋਵੇ । ਕਵੀਜਨ ਕਹਿੰਦੇ ਹਨ, "ਜਵਾਨੀ ਦਾ ਨਸ਼ਾ ਸਾਰਿਆਂ ਨਸ਼ਿਆਂ ਤੋਂ ਵੱਧ ਹੈ। ਵਹੁਟੀ ਪਾਸ ਹੋਵੇ ਤਾਂ ਫੇਰ ਕਿਸ ਤਰ੍ਹਾਂ ਮਨੁੱਖ ਅਕਲ ਤੇ ਹੋਸ਼ ਕੋਲੋਂ ਕੰਮ ਲਵੇ ।" ਠੀਕ ਏਸੇ ਤਰ੍ਹਾਂ ਹੀ ਹੋਵੇਗਾ ਪਰ ਇਸ ਦੇ ਨਾਲ ਹੀ ਕਵੀ ਨੂੰ ਮੈਂ ਇਸ ਗੱਲ ਨਾਲ ਸਹਿਮਤ ਕਰਾਉਣਾ ਚਾਹੁੰਦਾ ਹਾਂ, ਕਿ ਸਾਰੇ ਕੰਮ ਸਮਾਂ ਕੁ-ਸਮਾਂ ਵੇਖ ਕੇ ਕਰਨੇ ਚਾਹੀਦੇ ਹਨ । ਜਿਹੜੇ ਲੋਕ ਸ਼ਰਾਬ ਪੀਂਦੇ ਹਨ, ਉਹ ਉਸ ਵਿਚ