

ਥੋੜ੍ਹਾ ਜਿਹਾ ਸੋਡਾ ਵਾਟਰ ਜਾਂ ਪਾਣੀ ਰਲਾ ਕੇ ਉਸ ਨੂੰ ਵਧੀਕ ਸਵਾਦੀ ਤੇ ਅਧਿਕ ਮਾਫਿਕ ਬਣਾ ਲੈਂਦੇ ਹਨ । ਸ਼ਹਿਦ ਨੂੰ ਛੱਤੇ ਤੋਂ ਲਹਿੰਦਿਆਂ ਹੀ ਨਹੀਂ ਖਾਈਦਾ । ਉਸਨੂੰ ਪਹਿਲਾਂ ਛਾਣਦੇ ਹਨ, ਕਿ ਮੋਮ ਆਦਿ ਦੀ ਮਿਲਾਵਟ ਦੁੱਖ ਦਾ ਕਾਰਨ ਨਾ ਹੋਵੇ । ਇਸੇ ਤਰ੍ਹਾਂ ਇਸਤ੍ਰੀ ਸੰਬੰਧੀ ਭੀ ਜ਼ਰੂਰੀ ਹੈ ਕਿ ਉਸ ਵਿਚ ਕਈ ਇਹੋ ਜਿਹੀਆਂ ਗੱਲਾਂ ਉਤਪੰਨ ਕੀਤੀਆਂ ਜਾਣ, ਜਿਸ ਨਾਲ 'ਕੱਠੇ ਸੌਣ ਵਿਚ ਸੁਖ ਸਾਂਤੀ ਪ੍ਰਾਪਤ ਹੋਵੇ । ਜਿਹੜੇ ਲੋਕ ਬਿਨਾਂ ਸੋਚੇ ਸਮਝੇ ਵਹੁਟੀ ਨੂੰ ਪਹਿਲੀ ਵਾਰ ਮਿਲਦੇ ਹੀ ਆਪਣੀ ਕਾਮ-ਚੇਸ਼ਟਾ ਨੂੰ ਪੂਰਾ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਭਿਆਨਕ ਗੱਲ ਹੈ ਅਤੇ ਇਸ ਦਾ ਫਲ ਕਈਆਂ ਲੋਕਾਂ ਨੂੰ ਝਟ ਪਟ ਹੀ, ਕਈਆਂ ਨੂੰ ਵਰ੍ਹੇ ਦੋ ਵਰ੍ਹੇ ਪਿੱਛੋਂ ਅਤੇ ਕਈਆਂ ਨੂੰ ਇਸ ਤੋਂ ਕੁਝ ਵਧੀਕ ਸਮੇਂ ਪਿੱਛੋਂ ਜ਼ਰੂਰ ਹੀ ਭੁਗਤਣਾ ਪੈਂਦਾ ਹੈ ।
ਸੱਤ ਪਰਕਾਰ ਦੀਆਂ ਭੁੱਲਾਂ ਤੋਂ ਬਚੋ !!
(1) ਵੇਖੋ, ਭਾਵੇਂ ਲੋਕੀਂ ਉਤੋਂ ਉਤੋਂ ਕੁਝ ਕਹਿਣ, ਪਰ ਇਹ ਇਕ ਅਜ਼ਮਾਈ ਹੋਈ ਸਚਾਈ ਦੀ ਗੱਲ ਹੈ ਕਿ ਸੌ ਵਿਚੋਂ 99 ਕੁੜੀਆਂ ਆਪਣੇ ਵਿਆਹ ਤੋਂ ਪਹਿਲਾਂ ਵਿਸ਼ੈ ਭੋਗ ਆਦਿ ਤੋਂ ਉੱਕਾ ਅਨਜਾਣ ਹੁੰਦੀਆਂ ਹਨ । ਜੇਕਰ ਇਹ ਸਵਾਦ ਹੈ ਤਾਂ, ਚਸਕਾ ਹੈ ਤਾਂ, ਭਲਿਆਈ ਹੈ ਤਾਂ, ਬੁਰਿਆਈ ਹੈ, ਤਾਂ ਗੱਲ ਕੀ, ਜੋ ਕੁਝ ਭੀ ਹੈ, ਇਸ ਵਿਚ ਝੂਠ ਨਹੀਂ ਕਿ ਉਹ ਇਸ ਤੋਂ ਅਨਜਾਣ ਹੀ ਹੁੰਦੀਆਂ ਹਨ। ਉਹਨਾਂ ਨੇ ਇਸ ਸੰਬੰਧੀ ਆਪਣੀਆਂ ਵਿਆਹੀਆਂ ਹੋਈਆਂ ਸਹੇਲੀਆਂ ਤੋਂ ਭਾਵੇਂ ਬਹੁਤ ਕੁਝ ਸੁਣਿਆ ਹੀ ਹੋਵੇਗਾ । ਪਰ ਇਹ ਕੰਮ ਆਪ ਨਾ ਕਰਨ ਕਰਕੇ ਇਸ ਤੋਂ ਅਣਜਾਣ ਹੀ ਹੁੰਦੀਆਂ ਹਨ। ਜਦੋਂ ਵਿਆਹ ਹੋਣ ਪਿੱਛੋਂ ਪਹਿਲੀ ਰਾਤ ਹੀ ਖਾਵੰਦ ਆਪਣੀ ਵਹੁਟੀ ਨੂੰ ਬੁਰੀ ਤਰ੍ਹਾਂ ਛੇੜਨਾ ਆਰੰਭ ਕਰ ਦੇਂਦਾ ਹੈ, ਤਾਂ ਪਹਿਲੋਂ ਤਾਂ ਉਸ ਲਈ ਇਹ ਦੁਖਦਾਈ ਜਿਹਾ ਹੁੰਦਾ ਹੈ, ਕਿਉਂਕਿ ਭਾਵੇਂ ਇਸ ਦੀ ਕਾਮ-ਚੇਸ਼ਟਾ ਜਾਗ ਵੀ ਪਵੇ, ਪਰ ਚੇਤੇ ਰਹੇ ਕਿ ਪਹਿਲਾਂ ਕਈ ਵਾਰੀ ਤਕ ਇਹ ਕੰਮ ਕਰਨ ਨਾਲ ਇਸਤ੍ਰੀ ਨੂੰ ਬਹੁਤ ਪੀੜ ਹੁੰਦੀ ਹੈ । ਇਸ ਤੋਂ ਇਲਾਵਾ ਪਹਿਲੇ ਪਹਿਲ ਭੋਗ ਕਰਨ ਨਾਲ ਇਸਤ੍ਰੀ ਦੇ ਅੰਦਰ ਇਕ ਪਤਲਾ ਜਿਹਾ ਪੜਦਾ ਪਾਟਦਾ ਹੈ । ਜਿਸਦੇ ਪਾਟਣ ਨਾਲ ਪੀੜ ਭੀ ਹੁੰਦੀ ਹੈ ਅਤੇ ਥੋੜ੍ਹਾ ਜਿਹਾ ਲਹੂ ਭੀ ਵਗਦਾ ਹੈ । ਸੋ ਇਸ ਕਰਕੇ ਵੀ ਇਸਤ੍ਰੀ ਨੂੰ ਦਰਦ ਹੁੰਦੀ ਹੈ, ਇਸ ਲਈ ਪਹਿਲੀ ਰਾਤ ਦੇ ਜ਼ੋਰੋ ਜ਼ੋਰੀ ਦੇ ਭੋਗ ਕਰਨ ਵਿਚ ਪਹਿਲਾ ਪਹਿਲਾ ਪ੍ਰਭਾਵ ਜੋ ਆਪਣੇ ਪਤੀ