

ਸੰਬੰਧੀ ਉਸ ਦੇ ਦਿਲ ਉਤੇ ਪੈਂਦਾ ਹੈ, ਉਹ ਉਸ ਦੇ ਬੇ-ਰਹਿਮ, ਕਠੋਰ- ਦਿਲ, ਬੇ-ਦਰਦ ਅਤੇ ਖੁਦਗਰਜ਼ ਹੋਣ ਦੀ ਗਵਾਹੀ ਦੇਂਦਾ ਹੈ । ਉਸਦਾ ਪਤੀ ਭਾਵੇਂ ਉਸਨੂੰ ਚੁੰਮਦਾ, ਚਟਦਾ ਅਤੇ ਪਿਆਰ ਕਰਦਾ ਹੈ, ਪਰ ਉਹ ਇਹੀ ਸਮਝਦੀ ਹੈ ਕਿ ਇਸ ਦਾ ਪਿਆਰ ਆਪਣੇ ਮਤਲਬ ਲਈ ਹੀ ਹੈ । ਕਿਉਂਕਿ ਰਾਤ ਇਕੱਠਿਆਂ ਸੌਣ ਵੇਲੇ ਕੇਵਲ ਆਪਣੇ ਸਵਾਦ ਤੇ ਤਸੱਲੀ ਨੂੰ ਹੀ ਆਪਣੇ ਸਾਹਮਣੇ ਮੁੱਖ ਰਖਦਾ ਹੈ । ਪਰ ਉਸ ਵਿਚਾਰੀ ਦੀ ਪੀੜ ਜਾਂ ਤਕਲੀਫ ਦੀ ਨਿਰਦਈ ਪਤੀ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ।
ਮੇਰੀ ਇਸ ਗੱਲ ਦੇ ਵਿਰੁੱਧ ਦੇ ਇਤਰਾਜ਼ ਹੋ ਸਕਦੇ ਹਨ, ਪਹਿਲਾ ਤਾਂ ਇਹ ਕਿ ਪਹਿਲੀ ਰਾਤ ਨਾ ਸਹੀ, ਦੂਜੀ ਹੀ ਸਹੀ, ਪੰਜਵੀਂ ਹੀ ਸਹੀ, ਓੜਕ ਕਦੇ ਤਾਂ ਮਰਦ ਇਸਤ੍ਰੀ ਨਾਲ ਸੌਏਂਗਾ ਹੀ ਅਤੇ ਇਸਤ੍ਰੀ ਨੂੰ ਇਹ ਤਕਲੀਫ ਆਖਰ ਇਕ ਦਿਨ ਸਹਿਣੀ ਹੀ ਪਵੇਗੀ। ਫੇਰ ਇਹ ਆਪ ਦਾ ਸੁੱਕਾ ਉਪਦੇਸ਼ ਅਤੇ ਫੋਕਾ ਪ੍ਰਚਾਰ ਬੇ-ਅਰਥ ਨਹੀਂ ਤਾਂ ਹੋਰ ਕੀ ਹੈ ?
ਲਓ ਜੀ ! ਇਸ ਇਤਰਾਜ਼ ਦਾ ਮੇਰੇ ਕੋਲ ਬੜਾ ਹੀ ਚੰਗਾ ਤੇ ਯੋਗ ਉੱਤਰ ਹੈ । ਜਿਹੜੀ ਇਸਤਰੀ ਆਪਣੇ ਮਾਤਾ, ਪਿਤਾ, ਭਰਾ, ਭੈਣ ਅਤੇ ਉਨ੍ਹਾਂ ਦੇ ਸੁਖਾਂ ਨੂੰ ਛੱਡ ਕੇ ਆਪ ਦੀ ਸ਼ਰਣ ਵਿਚ ਆਈ ਹੈ । ਉਸ ਨੂੰ ਪਹਿਲਾਂ ਆਪ ਨੂੰ ਇਹ ਸਾਬਤ ਕਰ ਕੇ ਦੱਸਣਾ ਚਾਹੀਦਾ ਹੈ ਕਿ ਆਪ ਉਸ ਨੂੰ ਸੁਖ ਦੇਣ ਲਈ ਹੋ ਨਾ ਕਿ ਦੁੱਖ । ਆਪ ਉਸਦੇ ਹਮਦਰਦ ਹੋ ਅਤੇ ਉਸਦੇ ਨਾਲ ਸੱਚਾ ਪਰੇਮ ਰਖਦੇ ਹੋ। ਚਾਹੀਦਾ ਹੈ ਕਿ ਆਪ ਉਸਦੇ ਨਾਲ ਇਹੋ ਜਿਹਾ ਵਰਤਾਉ ਕਰੋ ਕਿ ਉਹ ਆਪ 'ਤੇ ਮਸਤ ਹੋ ਜਾਏ । ਮਾਤ, ਪਿਤਾ, ਭੈਣ, ਭਰਾ, ਸਾਰਿਆਂ ਦਾ ਪਿਆਰ, 'ਕੱਠਾ ਕਰ ਕੇ ਉਹ ਆਪ ਵਿਚ ਮੁੰਧਿਆ ਦੇਵੇ ਤੇ ਉਹ ਸਮਝਣ ਲੱਗ ਪਵੇ ਕਿ "ਮੇਰਾ ਤਾਂ ਇਹੋ ਅਸਲੀ ਘਰ ਹੈ, ਇਸ ਘਰ ਦਾ ਜਿਹੜਾ ਮਾਲਕ ਹੈ, ਉਹਦੀ ਹਰ ਇਕ ਅਦਾ ਕਿੰਨੀ ਪਿਆਰੀ ਹੈ । ਉਸਦੀ ਗੱਲ ਕਿੰਨੇ ਪਰੇਮ ਤੇ ਪਿਆਰ ਨਾਲ ਭਿੱਜੀ ਹੁੰਦੀ ਹੈ । ਆਪ ਦਾ ਇਕ ਦਿਨ ਦਾ ਵਿਛੋੜਾ ਉਸ ਨੂੰ ਵਿਆਕੁਲ ਕਰ ਦੇਵੇ ਅਤੇ ਜਦੋਂ ਤੀਕਰ ਇਕ ਵਾਰ ਉਸ ਨੂੰ ਤੁਸੀਂ ਆਪਣੀ ਛਾਤੀ ਨਾਲ ਨਾ ਲਾ ਲਵੋ, ਉਸਨੂੰ ਚੈਨ ਹੀ ਨਾ ਆਵੇ । ਜਦ ਆਪ ਇਹ ਦਸ਼ਾ ਉਤਪੰਨ ਕਰ ਲਵੋ ਅਤੇ ਦੋਹੀਂ ਪਾਸੀਂ ਇਕੋ ਜਿਹਾ ਪਿਆਰ ਮੁਹੱਬਤ ਹੋਵੇ, ਤਦੋਂ ਹੀ ਅਗਲਾ ਕੰਮ ਕਰਨਾ ਚਾਹੀਦਾ ਹੈ :-
ਉਲਫ਼ਤ ਕਾ ਤਬ ਮਜਾ ਹੈ, ਕਿ ਦੋਨੋਂ ਹੋਂ ਬੇਕਰਾਰ,
ਦੋਨੋਂ ਤਰਫ਼ ਹੋ ਆਗ, ਬਰਾਬਰ ਲਗੀ ਹੂਈ ।