

ਉਹ ਸਮਾਂ ਅਤੇ ਕੇਵਲ ਉਹ ਸਮਾਂ ਹੀ ਹੈ, ਜਦੋਂ ਭੋਗ ਕੀਤਾ ਜਾਵੇ, ਅਸਲੀ ਅਤੇ ਸੱਚਾ ਸਵਾਦ ਓਦੋਂ ਹੀ ਪ੍ਰਾਪਤ ਹੋ ਸਕਦਾ ਹੈ । ਉਸ ਵੇਲੇ ਭਾਵੇਂ ਪਹਿਲਾਂ ਪਹਿਲਾ ਵਹੁਟੀ ਨੂੰ ਔਖਿਆਈ ਭੀ ਹੋਵੇਗੀ ਤਾਂ ਵੀ ਆਪ ਦੇ ਪਿਆਰ ਦੇ ਨਸ਼ੇ ਵਿਚ ਉਸ ਨੂੰ ਸਭ ਕੁਝ ਭੁੱਲ ਜਾਵੇਗਾ। ਪੀੜ ਫੇਰ ਪੀੜ ਨਾ ਰਹੇਗੀ । ਜੀਕਰ ਫੁੱਲ ਪ੍ਰਾਪਤ ਕਰਨ ਲਈ ਕੰਡੇ ਦੀ ਪੀੜ ਨਹੀਂ ਜਾਪਦੀ, ਓਸੇ ਤਰ੍ਹਾਂ ਆਪਣੇ ਪਿਆਰੇ ਦੇ ਨਾਲ ਪਰਮ ਪਿਆਲਾ ਪੀਂਦੀ ਹੋਈ ਉਹ ਸਮਝੇਗੀ ਕਿ "ਜੇ ਕਰ ਸੰਸਾਰ ਵਿਚ ਸੁਖ ਹੈ ਤਾਂ ਇਹੋ ਹੀ ਹੈ।"
ਸਵਾਦ ਹੈ ਤਾਂ ਇਹ, ਭਲਾ ਉਹ ਕੀ ਸਵਾਦ ਕਿ ਨਵੀਂ ਨਵੀਂ ਆਪ ਦੇ ਘਰ ਵਹੁਟੀ ਆਈ ਹੈ, ਨਾ ਸਤਿ ਸੀ ਅਕਾਲ, ਸੁਖ ਸਾਂਦ ਤਾਂ ਉਸ ਤੋਂ ਪੁਛੀ ਹੀ ਨਹੀ, ਦੁਖ-ਸੁਖ ਵੰਡਿਆ ਹੀ ਨਹੀਂ, ਨਾ ਹਾਸਾ, ਨਾ ਠੱਠਾ, ਨਾ ਛੇੜ ਛਾੜ, ਨਾ ਮਿੱਠੀ ਤਰ੍ਹਾਂ "ਆਓ ਜੀ, ਜੀ ਆਇਆਂ ਨੂੰ" ਆਖਿਆ, ਨਾ ਚਾਅ ਨਾ ਮਲਾਰ ਬਸ ਇਹੋ ਹੀ ਧੁਨ ਲੱਗੀ ਹੋਈ ਹੈ ਕਿ ਇਸ ਨਾਲ ਭੋਗ ਕਰ ਲਵਾਂ । ਚੀਕਦੀ ਰਹੇ ਚਿਲਾਂਦੀ ਰਹੇ, ਤੁਹਾਡੀ ਜੁੱਤੀ ਨੂੰ, ਆਪ ਨੂੰ ਤਾਂ ਆਪਣੀ ਖੁਸ਼ੀ ਚਾਹੀਦੀ ਹੈ । ਭਲਾ ! ਇਹ ਕਿਧਰ ਦਾ ਮਰਦਾਉ-ਪੁਨਾ ਹੈ ਅਤੇ ਇਹ ਕੀ ਖੁਸ਼ੀ ਹੈ । ਜੇ ਉਸ ਦੀ ਮਰਜੀ ਦੇ ਉਲਟ ਬੜੀ ਖਿਚੋ ਖਿਚੀ ਕਰ ਕੇ ਆਪ ਆਪਣੀ ਇੱਛਾ ਪੂਰੀ ਕਰਨ ਵਿਚ ਕਾਮਯਾਬ ਭੀ ਹੋ ਗਏ ਤਾਂ ਅਸੀਂ ਉਸ ਨੂੰ ਖੁਸ਼ੀ ਅਤੇ ਸਵਾਦ ਦੀ ਗੱਲ ਨਹੀਂ ਕਹਾਂਗੇ।
ਦੂਜਾ ਇਤਰਾਜ਼ ਇਹ ਹੈ ਕਿ ਕਈ ਵਾਰ ਵਹੁਟੀ ਏਨੀ ਜਵਾਨ ਹੁੰਦੀ ਹੈ ਕਿ ਉਸ ਵਿਚ ਮਰਦ ਨਾਲੋਂ ਵੀ ਵਧੀਕ ਸ਼ੌਕ ਹੁੰਦਾ ਹੈ ਜਾਂ ਕਈ ਵਾਰ ਸ੍ਰੀਮਤੀ ਦਾ ਸੁਭਾਅ ਕੁਦਰਤੀ ਹੀ ਕਾਮ ਚੇਸ਼ਟਾ ਵਾਲਾ ਹੁੰਦਾ ਹੈ । (ਜਿਹਾ ਕਿ ਹਸਤਨੀ ਜਾਤ ਦੀ ਤੀਵੀਂ) ਪਰ ਇਹੋ ਜਿਹੀ ਦਸ਼ਾ ਵਿਚ ਵੀ ਛੇਤੀ ਨਹੀਂ ਕਰਨੀ ਚਾਹੀਦੀ। ਸਗੋਂ ਸ਼ਾਂਤੀ ਕਰਨੀ ਚਾਹੀਦੀ ਹੈ ਤੇ ਅਜਿਹੀ ਹਾਲਤ ਵਿਚ ਕੇਵਲ ਦੋ ਚਾਰ ਦਿਨ ਦਾ ਸਬਰ ਹੀ ਬਥੇਰਾ ਹੁੰਦਾ ਹੈ। ਪਹਿਲਾਂ ਆਪਣੇ ਕਰਤਵ ਅਤੇ ਗੱਲਾਂ ਬਾਤਾਂ ਨਾਲ ਵਹੁਟੀ ਉਤੇ ਆਪਣੇ ਉੱਚ ਜੀਵਨ ਦੀ ਸੁਘੜਤਾ ਦਾ ਰੋਹਬ ਬਿਠਾਵੋ । ਇਹ ਵੇਲਾ ਹੈ ਜਦੋਂ ਕਿ ਆਪ ਦੀ ਸਾਰੀ ਆਉਣ ਵਾਲੀ ਉਮਰ ਦੇ ਲਈ ਫੈਸਲਾ ਹੁੰਦਾ ਹੈ ਕਿ ਆਪ ਵਹੁਟੀ ਦੇ ਅਧੀਨ ਰਹੋ ਜਾਂ ਵਹੁਟੀ ਆਪ ਦੇ । ਵਹੁਟੀ ਆਪ ਨੂੰ ਦੇਵਤਾ ਅਤੇ ਵਲੀ ਸਮਝੇ ਜਾਂ ਕਾਮ-ਚੇਸ਼ਟਾ ਦਾ ਕੁੱਤਾ ਅਤੇ ਜ਼ਾਲਮ । ਵਹੁਟੀ ਆਪ ਨੂੰ ਪਿਆਰ ਕਰੇ, ਆਪ ਦਾ ਮਾਣ ਕਰੇ ਜਾਂ ਆਪ ਤੋਂ ਘ੍ਰਿਣਾ ?