Back ArrowLogo
Info
Profile

ਸੰਸਕ੍ਰਿਤ ਦੀ ਇਕ ਉੱਤਮ ਪੁਸਤਕ 'ਰਾਜਾ ਇੰਦਰ ਦਾ ਵਿਆਹ` ਰਿਆਸਤ ਟਰਾਵਨਕੋਰ ਤੋਂ ਮਿਲੀ ਹੈ । ਉਸ ਵਿਚ ਵਿਦਵਾਨ ਲਿਖਾਰੀ ਇਸ ਪ੍ਰਕਾਰ ਲਿਖਦਾ ਹੈ : ਸੁ-ਪਤੀ ਲਈ ਯੋਗ ਹੈ ਕਿ ਉਹ ਪਹਿਲੀ ਰਾਤ ਅਜਿਹੇ ਢੰਗ ਵਰਤੇ, ਜਿਸਦੇ ਨਾਲ ਪਤਨੀ ਉਸ ਨਾਲ ਰਚ ਮਿਚ ਜਾਵੇ । ਜਿਹਾ ਕਿ ਪਹਿਲੀ ਮੁਲਾਕਾਤ ਵਿਚ ਕਹਿਣਾ ਕਿ "ਮੈਂ ਬੜੇ ਚਿਰ ਤੋਂ ਤੇਰੀ ਤਾਰੀਫ ਸੁਣਦਾ ਆ ਰਿਹਾ ਹਾਂ ਅਤੇ ਇਸ ਦਿਨ ਦੀ ਉਡੀਕ ਵਿਚ ਬਹੁਤ ਬਿਹਬਲ ਹੋ ਰਿਹਾ ਸਾਂ । ਹੁਣ ਤਾਂ ਅਸੀਂ ਸਾਰੀ ਉਮਰ ਲਈ ਇਕ ਦੂਜੇ ਦੇ ਜੀਵਨ-ਸਾਥੀ ਬਣ ਗਏ ਹਾਂ । ਭਲਾ ਜੀ, ਹੁਣ ਇਹ ਘੁੰਡ ਕਿਹਾ ?" ਫੇਰ ਉਸ ਦੇ ਮੂੰਹ ਵਿਚ ਕੋਈ ਮੇਵਾ ਜਾਂ ਮਠਿਆਈ ਦੇਣਾ ਅਤੇ ਇਸ ਬਹਾਨੇ ਨਾਲ ਉਸ ਦੀਆਂ ਗੱਲਾਂ ਜਾਂ ਹੋਂਠ ਛੂਹਣੇ, ਰੁਮਾਲ ਨਾਲ ਉਸ ਦੇ ਮੂੰਹ ਦਾ ਪਸੀਨਾ ਪੂੰਝਣਾ, ਮੁਹੱਬਤ ਤੇ ਪਿਆਰ ਦੀਆਂ ਗੱਲਾਂ ਕਰਨੀਆਂ ਅਤੇ ਅਚਨਚੇਤ ਉਸ ਨੂੰ ਛਾਤੀ ਨਾਲ ਲਾ ਕੇ ਝਟ ਜੱਫੀ ਪਾ ਕੇ ਢਿੱਲਿਆਂ ਛੱਡ ਦੇਣਾ । ਫੇਰ ਖਾਨਦਾਨ ਦੀ ਕੋਈ ਗੱਲ ਛੇੜ ਦੇਣੀ, ਮਖੌਲ ਠੱਠੇ ਦੀਆਂ ਗੱਲਾਂ ਕਰਕੇ ਹਸਾਉਣਾ, ਕੁਤਕਤਾਰੀਆਂ ਕੱਢਣੀਆਂ, ਗੱਲਾਂ ਬਾਤਾਂ ਵਿਚ ਹੱਥ ਚੁੰਮ ਲੈਣਾ ਫੇਰ ਅੰਤ ਨੂੰ ਆਪਣੀ ਮੁਹੱਬਤ ਅਤੇ ਪੂਰਨ ਹਮਦਰਦੀ ਦਾ ਭਰੋਸਾ ਤੇ ਯਕੀਨ ਦੁਆ ਕੇ ਉਸ ਨੂੰ ਘਰ ਵਿਚ ਫੁੱਲਾਂ ਵਾਂਗ ਰੱਖਣ ਅਤੇ ਉਸ ਦੀਆਂ ਸਭ ਲੋੜਾਂ ਨੂੰ ਪੂਰਾ ਕਰਨ ਵਿਚ ਖੁਸ਼ੀ ਸਮਝਣ ਦਾ ਬਚਨ ਦੇ ਕੇ ਵੱਖਰੇ-ਵੱਖਰੇ ਬਿਸਤਰਿਆਂ ਉਪਰ ਸੌਂ ਜਾਣਾ ਚਾਹੀਦਾ ਹੈ।

ਦੂਜੀ ਰਾਤ ਵਹੁਟੀ ਰਾਣੀ ਪਹਿਲੇ ਨਾਲੋਂ ਘੱਟ ਸਰਮਾਏਗੀ । ਉਸ ਦੇ ਦਿਲ ਅੰਦਰ ਪਿਆਰ ਦਾ ਸਮੁੰਦਰ ਠਾਠਾਂ ਮਾਰਨ ਲੱਗ ਪਿਆ ਹੋਵੇਗਾ । ਰਾਤ ਦੀ ਉਡੀਕ ਵਿਚ ਪਤਾ ਨਹੀਂ ਉਸ ਨੇ ਦਿਨ ਦੀਆਂ ਘੜੀਆਂ ਕਿਸ ਤਰ੍ਹਾਂ ਗਿਣ ਗਿਣ ਕੱਟੀਆਂ ਹੋਣਗੀਆਂ । ਹੁਣ ਉਸ ਨੂੰ ਪਤਾ ਲੱਗ ਚੁੱਕਾ ਹੋਵਗਾ ਕਿ ਪੇਕਿਆਂ ਤੋਂ ਤੁਰਦੇ ਵੇਲੇ ਜੋ ਜੋ ਡਰ ਤੇ ਵਿਸਵਿਸੇ ਉਸ ਦੇ ਅੰਦਰ ਘਬਰਾਹਟ ਤੇ ਬੇਚੈਨੀ ਪੈਦਾ ਕਰ ਰਹੇ ਸਨ, ਉਹ ਪਹਿਲੀ ਰਾਤ ਦੀ ਮੁਲਾਕਾਤ ਨੇ ਹੀ ਨਿਰਮੂਲ ਸਾਬਤ ਕਰ ਛੱਡੇ ਹਨ । ਉਸ ਨੂੰ ਤਾਂ ਹੁਣ ਸੱਚਮੁਚ ਇਕ ਦਿਲ ਦਾ ਮਹਿਰਮ ਤੇ ਪ੍ਰੀਤਮ ਪਿਆਰਾ ਜੀਵਨ-ਸਾਥੀ ਮਿਲ ਗਿਆ ਹੈ । ਇਹੋ ਜਿਹਾ ਪਿਆਰ ਤਾਂ ਕਦੀ ਉਸ ਨਾਲ ਮਾਤਾ ਪਿਤਾ. ਭੈਣ ਭਰਾ, ਜਾਂ ਸਖੀ ਸਹੇਲੀ ਨੇ ਵੀ ਨਹੀਂ ਸੀ ਕੀਤਾ। ਮੁਕਦੀ ਗੱਲ ਕਿ

42 / 239
Previous
Next