

ਇਸ ਤਰ੍ਹਾਂ ਨਾਲ ਉਹ ਆਪਣੇ ਪਤੀ ਦੇ ਹੱਥ 'ਤਨ ਮਨ ਅਰਪਨ' ਕਰ ਚੁੱਕੀ ਹੁੰਦੀ ਹੈ ।
"ਸੋ ਦੂਜੀ ਮੁਲਾਕਾਤ ਵਿਚ ਇਕੱਠੇ ਹੁੰਦਿਆਂ ਹੀ ਪਤੀ ਉਸ ਦੇ ਗਲ ਵਿਚ ਬਾਹਾਂ ਪਾ ਕੇ ਪਿਆਰ ਕਰੇ, ਸੀਨੇ ਨਾਲ ਲਾਵੇ, ਹੌਲੀ ਹੌਲੀ ਉਸ ਦੇ ਪਿੰਡੇ ਉਤੇ ਹਥ ਫੇਰੇ । ਅਖੀਰ ਪਤਨੀ ਭੀ ਇਨਸਾਨ ਹੈ, ਪਤੀ ਦੀ ਮੁਹੱਬਤ ਦਾ ਜਵਾਬ, ਉਸ ਦੀ ਹਰ ਗੱਲ ਅਤੇ ਹਰ ਅਦਾ ਤੋਂ ਪ੍ਰਗਟ ਹੋਣ ਲੱਗੇਗੀ ਅਤੇ ਉਹ ਵਿਆਕੁਲ ਹੋ ਉਠੇਗੀ। ਉਹ ਸਮਾਂ ਅਤੇ ਕੇਵਲ ਉਹ ਸਮਾਂ ਹੈ, ਜਦੋਂ ਭੋਗ ਕੀਤਾ ਜਾਏ ।
(2) ਕਈ ਲੋਕ ਪਹਿਲੇ ਦੋ ਚਾਰ ਦਿਨਾਂ ਵਿਚ ਹੀ ਕਿਸੇ ਨਾ ਕਿਸੇ ਤਰ੍ਹਾਂ “ਬਿੱਲੀ ਮਾਰੀਏ ਤਾਂ ਪਹਿਲੇ ਦਿਨ ਹੀਂ" ਦੀ ਕਹਾਵਤ ਅਨੁਸਾਰ ਵਹੁਟੀ ਉੱਪਰ ਆਪਣੇ ਸਖਤ ਸੁਭਾਅ ਦਾ ਦਬਾਅ ਤੇ ਰੋਹਬ ਪਾਉਣਾ ਚਾਹੁੰਦੇ ਹਨ, ਤਾਂ ਜੋ ਵਹੁਟੀ ਉਸ ਤੋਂ ਦਬ ਕੇ ਰਹੇ । ਪਰ ਮਿੱਤਰ ਜੀ! ਯਾਦ ਰਖੋ, ਜਿਹੜੇ ਮਨੁਖ ਆਪਣੀ ਬਜ਼ੁਰਗੀ ਅਤੇ ਆਪਣੇ ਪਿਆਰ ਨਾਲ ਤੀਵੀਂ ਨੂੰ ਰਿਝਾ ਲੈਂਦੇ ਹਨ, ਉਹ ਸਾਰੀ ਉਮਰ ਸੁਖ ਪਾਂਦੇ ਹਨ । ਇਹ ਗੱਲਾਂ ਨਾ ਸਖਤੀ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਹਨ ਤੇ ਨਾ ਕਿਸੇ ਦੂਜੇ ਅਯੋਗ ਢੰਗ ਵਰਤਣ ਵਾਲਿਆਂ ਨੂੰ । ਹਾਂ ਆਪਣੇ ਘਰ ਵਿਚ ਵੱਡੇ ਬਣ ਕੇ ਰਹੋ ਤੇ ਇਹੋ ਜਿਹਾ ਵਰਤਾਰਾ ਵਰਤੋਂ ਕਿ ਆਪ ਦੀ ਪਤਨੀ ਤੁਹਾਡੀ ਆਗਿਆਕਾਰ ਤੇ ਟਹਿਲਣ ਬਣ ਕੇ ਰਹੇ ।
(3) ਪਸ਼ਤੋ ਦੀ ਬੋਲੀ ਵਿਚ ਪੁੱਠੀ ਕੁਹਾੜੀ ਨਾਲ ਘੜਿਆ ਹੋਇਆ ਇਕ ਗਪੌੜਾ ਹੈ ਅਤੇ ਇਹ ਉਨ੍ਹਾਂ ਲੋਕਾਂ ਦੀ ਕਹਾਵਤ ਹੈ, ਜੋ ਭੋਗ ਨੂੰ ਸੰਸਾਰ ਦੇ ਬਾਰੇ ਸਵਾਦਾਂ ਤੋਂ ਵਧੀਕ ਸਵਾਦੀ ਮੰਨਦੇ ਹਨ । ਇਸ ਦਾ ਪਾਠਕਾਂ ਲਈ ਇਸ ਤਰ੍ਹਾਂ ਉਲਥਾ ਕੀਤਾ ਜਾ ਸਕਦਾ ਹੈ ਕਿ "ਤ੍ਰੀਮਤ ਨੂੰ ਨਾ ਆਪਣੇ ਪਤੀ ਦੇ ਧਨ ਨਾਲ ਵਾਸਤਾ ਹੈ, ਨਾ ਉਸਦੇ ਅਹੁਦੇ ਤੇ ਉੱਚਪੁਣੇ ਨਾਲ । ਉਸਨੂੰ ਪ੍ਰਸੰਨ ਕਰਨ ਅਤੇ ਕਾਬੂ ਵਿਚ ਰਖਣ ਲਈ ਹੋਰ ਹੀ ਚੀਜ ਹੈ ਅਰਥਾਤ ਭੋਗ ਕਰਨ ਦੀ ਸਮਰੱਥਾ" ਪਰ ਇਹ ਖਿਆਲ ਠੀਕ ਨਹੀਂ। ਮਰਦ ਤੇ ਤੀਵੀਂ ਦੀ ਗ੍ਰਿਹਸਤੀ ਜ਼ਿੰਦਗੀ ਦੇ ਲਈ ਇਹੋ ਹੀ ਇਕ ਚੀਜ਼ ਤਾਂ ਨਹੀਂ, ਜਿਸ ਉੱਪਰ ਸਾਰੀ ਜ਼ਿੰਦਗੀ ਦੇ ਦੁੱਖ-ਸੁਖ ਦਾ ਉਸ ਦੇ ਨਾਲ ਨਿਰਭਰ ਹੋ ਸਕੇ । ਮੈਂ ਕਹਿੰਦਾ ਹਾਂ ਕਿ ਇਸ ਤੋਂ ਵੱਧ ਇਕ ਹੋਰ ਵਸਤੂ ਭੀ ਹੈ, ਜੋ ਇਸ ਤੋਂ ਵਧੀਕ ਤੇ ਚਿਰ ਤਕ ਨਿਭਣ ਵਾਲੀ, ਅਧਿਕ ਅਸਰ ਵਾਲੀ ਬਲਕਿ ਤੋੜ ਨਿਭਣ ਵਾਲੀ ਅਤੇ ਮਨੁਖ ਨੂੰ ਦੇਵਤਾ ਬਣਾ ਦੇਣ ਵਾਲੀ