

ਹੈ, ਅਤੇ ਉਹ ਹੈ 'ਵਹੁਟੀ ਦੇ ਦਿਲ ਵਿਚ ਪਤੀ ਦੇ ਲਈ ਸ਼ਰਧਾ ਭਰਿਆ ਪਿਆਰ ਅਤੇ ਸੋਹਣਾ ਸਲੂਕ।'
ਮੈਨੂੰ ਅਨੇਕਾਂ ਅਜਿਹੇ ਮਨੁਖਾਂ ਦਾ ਪਤਾ ਹੈ, ਜਿਨ੍ਹਾਂ ਵਿਚ ਮੁੱਢ ਤੋਂ ਹੀ ਭੋਗ ਕਰਨ ਦੀ ਸ਼ਕਤੀ ਬੜੀ ਘੱਟ ਹੈ । ਬੰਧੇਜ ਨਾਂ-ਮਾਤਰ ਹੀ ਹੈ ਅਤੇ ਉਹ ਕਦੇ ਕਦਾਈਂ ਹੀ ਵਹੁਟੀ ਨਾਲ ਸੌਂਦੇ ਹਨ, ਪਰ ਉਹਨਾਂ ਦੀਆਂ ਇਸਤ੍ਰੀਆਂ ਉਹਨਾਂ 'ਤੇ ਬੜੀਆਂ ਖੁਸ਼ ਹਨ। ਉਹ ਇਸਤ੍ਰੀਆਂ ਅਜਿਹੀਆਂ ਆਗਿਆਕਾਰ ਅਤੇ ਪਵਿੱਤਰ ਹਨ ਕਿ ਕੋਈ ਹਦ ਨਹੀਂ । ਪਤੀ ਨੂੰ ਆਪਣਾ ਦੇਵਤਾ ਤੇ ਗੁਰੂ ਮੰਨਦੀਆਂ ਹਨ। ਕਾਰਨ ਇਹ ਹੈ ਕਿ ਮਰਦਾਂ ਨੇ ਉਹਨਾਂ ਨੂੰ ਆਪਣੇ ਪਰੇਮ ਪਿਆਰ ਦੀ ਡੋਰ ਵਿਚ ਬੰਨ੍ਹ ਕੇ ਆਪਣੇ ਉਪਰ ਮੋਹਿਤ ਕਰ ਲਿਆ ਹੈ ਸੋ ਇਹ ਜ਼ਰੂਰੀ ਹੈ ਕਿ ਕਾਮਯਾਬ ਪਤੀ ਬਣਨ ਲਈ ਵਹੁਟੀ ਦੇ ਦਿਲ ਵਿਚ ਆਦਰ ਮਾਣ ਅਤੇ ਪਰੇਮ ਭਾਵ ਦਾ ਅੰਸ਼ ਆਪ ਦੇ ਲਈ ਉਤਪੰਨ ਹੋਵੇ ।
(4) ਕੁੜੀ ਦਾ ਦਿਲ ਸ਼ੀਸ਼ੇ ਵਾਂਗ ਸਾਫ ਹੁੰਦਾ ਹੈ । ਜਿਹੋ ਜਿਹੀ ਸ਼ਕਲ ਤੁਸੀਂ ਉਸਦੇ ਸਾਹਮਣੇ ਰਖੋਗੇ, ਓਹੋ ਜਿਹੀ ਹੀ ਉਸਦੇ ਵਿਚੋਂ ਵਿਖਾਈ ਦੇਵੇਗੀ । ਉਸ ਦਾ ਦਿਲ ਬੈਂਤ ਦੀ ਕੋਮਲ ਟਾਹਣੀ ਵਾਂਗ ਹੈ । ਜਿਧਰ ਤੁਸੀਂ ਮੋੜੋਗੇ, ਓਧਰ ਹੀ ਮੁੜ ਜਾਵੇਗੀ । ਜੇ ਤਾਂ ਤੁਸਾਂ ਪਹਿਲੀ ਰਾਤ ਹੀ ਛੇੜਾ-ਛੇੜੀ ਸ਼ੁਰੂ ਕਰ ਦਿੱਤੀ, ਤਦ ਤਾਂ ਉਹ ਇਸ ਤੋਂ ਇਹ ਸਿਖਿਆ ਸਿਖੇਗੀ ਕਿ ਵਿਆਹ ਦੀ ਮਨਸ਼ਾ-ਭੋਗ ਕਰਨਾ ਹੀ ਹੈ। ਇਸ ਤੋਂ ਵਧੀਕ ਉਹ ਕੁਝ ਨਹੀਂ ਸਮਝੇਗੀ ਅਤੇ ਆਪ ਜਾਣਦੇ ਹੋ ਕਿ ਸ਼ਗਿਰਦ ਉਸਤਾਦ ਤੋਂ ਵੱਧ ਜਾਇਆ ਕਰਦੇ ਹਨ। ਸਿੱਟਾ ਇਹ ਹੋਵੇਗਾ ਕਿ ਹਰ ਵੇਲੇ ਉਸ ਦੇ ਦਿਲ ਦੀ ਮੰਗ ਇਹੋ ਹੀ ਰਹੇਗੀ। ਹੋ ਸਕਦਾ ਹੈ ਪਹਿਲਾਂ ਪਹਿਲ ਆਪ ਉਸ ਨੂੰ ਖੁਸ਼ਕਿਸਮਤੀ ਸਮਝੋ ਕਿ ਵਹੁਟੀ ਨੂੰ ਆਖਣਾ ਹੀ ਨਹੀਂ ਪੈਂਦਾ ਅਤੇ ਆਪਣੇ ਆਪ ਹੀ ਮੈਨੂੰ ਚੰਬੜ ਜਾਂਦੀ ਹੈ, ਪਰ ਓੜਕ ਉਹ ਸਮਾਂ ਭੀ ਦੂਰ ਨਾ ਸਮਝੋ, ਜਦੋਂ ਆਪ ਕਹੋਗੇ, ਕਿ ਅੱਜ ਮੇਰਾ ਚਿੱਤ ਨਹੀਂ ਕਰਦਾ, ਮੈਨੂੰ ਸੌਣ ਦੇਵੋ ਅਤੇ ਉਹ ਇਸਦਾ ਇਹ ਉੱਤਰ ਦੇਵੇਗੀ ਕਿ :-
ਆਪੋ ਘੱਲ ਹਨੇਰੀ ਦੋਵੋ, ਆਪੋ ਅੱਗ ਲਗਾਓ ।
ਮੁਝ ਅੱਲੜ ਨੂੰ ਸਾਰ ਨਾ ਕੋਈ, ਆਪੇ ਆਣ ਬੁਝਾਓ ।
ਸੋ ਉਹ ਜਾਂ ਤਾਂ ਆਪ ਨੂੰ ਮਜਬੂਰ ਕਰੇਗੀ ਜਾਂ ਨਿਰਾਸ ਹੋ ਜਾਵੇਗੀ ।