Back ArrowLogo
Info
Profile

(5) ਮੇਰੇ ਕੋਲ ਹਰ ਮਹੀਨੇ ਕਿੰਨੇ ਹੀ ਇਹੋ ਜਿਹੇ ਰੋਗੀ ਆਉਂਦੇ ਹਨ ਜਿਹੜੇ ਆਪਣੀ ਭੋਗ-ਸ਼ਕਤੀ ਦੀ ਕਮਜ਼ੋਰੀ ਬੜੇ ਦਰਦ ਭਰੇ ਤੇ ਦਿਲ ਖਿਚਵੇਂ ਸ਼ਬਦਾਂ ਵਿਚ ਵਰਣਨ ਕਰਦੇ ਹਨ । ਇਕ ਮੰਨੇ-ਪ੍ਰਮੰਨੇ ਰਈਸ ਦਾ ਪਿਛਲੇ ਸਾਰੇ ਲਿਖਿਆ ਹੋਇਆ ਖਤ ਇਸ ਤਰ੍ਹਾਂ ਅਥਰੂ ਵਗਾਂਦਾ ਹੈ "ਹਕੀਮ ਸਾਹਿਬ ਜੀ ! ਬਹੁਤਾ ਕੀ ਲਿਖਣਾ ਹੈ, ਆਪਣੇ ਦਿਲ ਦਾ ਫਟ ਡਾਏ ਹੀ ਖੋਲ੍ਹ ਕੇ ਆਪ ਜੀ ਨੂੰ ਵਿਖਾਂਦਾ ਹਾਂ । ਇਸਤ੍ਰੀ ਮੇਰੇ ਹੱਥੋਂ ਅਵਾਜ਼ਾਰ ਹੋ ਰਹੀ ਹੈ, ਜਿੰਨਾ ਭੋਗ ਦਾ ਆਨੰਦ ਮੈਂ ਉਸ ਨੂੰ ਵਿਆਹ ਦੇ ਸ਼ੁਰੂ ਦੇ ਦਿਨਾਂ ਵਿਚ ਵਿਖਾਇਆ ਸੀ, ਉਹ ਗੱਲ ਹੁਣ ਮੇਰੇ ਵਿਚ ਨਹੀਂ ਰਹੀ । ਉਨ੍ਹਾਂ ਦਿਨਾਂ ਦਾ ਤਾਂ ਹੁਣ ਵੀ ਜਦੋਂ ਚੇਤਾ ਆਉਂਦਾ ਹੈ, ਤਾਂ ਇਕ ਪਾਸੇ ਖੁਸ਼ੀ ਵਿਚ ਗਦ ਗਦ ਹੋ ਉਠਦਾ ਹਾਂ, ਤੇ ਦੂਜੇ ਪਾਸੇ ਗ਼ਮ ਦੇ ਹੰਝੂ ਰੋਂਦਾ ਹਾਂ । ਬਹੁਤਾ ਭੋਗ ਕਰਨ ਕਰਕੇ ਹੁਣ ਮੇਰੀ ਤਾਕਤ ਉੱਕਾ ਘੱਟ ਗਈ ਹੈ ਕੁਝ ਚਿਰ ਤਾਂ ਇਹ ਹਾਲ ਰਿਹਾ ਕਿ ਜਿਹੜੀ ਦਵਾਈ ਦਾ ਇਸ਼ਤਿਹਾਰ ਦਿਲ-ਖਿਚਵੇਂ' ਸ਼ਬਦਾਂ ਵਾਲਾ ਪੜਿਆ, ਝਟ ਮੰਗਵਾ ਲਈ ਪਰ ਸਭ ਨਿਸਫਲ । ਅੱਜ ਸ਼ਾਮ ਨੂੰ ਆਪ ਦਾ ਨੇਕ ਨਾਂ ਆਪਣੇ ਸ਼ਹਿਰ ਦੀ ਇਕ ਪ੍ਰਤਿਸ਼ਟਤ ਸਭਾ ਦੀ ਇਕੱਤਤਾ ਵਿਚ ਸੁਣਨ ਵਿਚ ਆਇਆ। ਹੁਣ ਰਾਤ ਦੇ ਸਾਢੇ ਯਾਰਾਂ ਵਜੇ ਹਨ, ਪਰ ਚਾਹੁੰਦਾ ਹਾਂ ਕਿ ਸੌਂ ਜਾਨ ਤੋਂ ਪਹਿਲਾਂ ਹੀ ਆਪ ਨੂੰ ਆਪਣਾ ਪੂਰਾ ਹਾਲ ਲਿਖਾਂ । ਮੈਨੂੰ ਕੋਈ ਤਾਕਤ ਦੀ ਦਵਾਈ ਦੇਵੋ, ਨਹੀਂ ਤਾਂ ਮੈਨੂੰ ਹਰ ਵੇਲੇ ਇਹੋ ਹੀ ਡਰ ਰਹਿੰਦਾ ਹੈ ਕਿ ਮੇਰੀ ਇਸਤ੍ਰੀ ਮੈਥੋਂ ਬਿਲਕੁਲ ਨਿਰਾਸ ਨਾ ਹੋ ਜਾਵੇ ਜਾਂ ਰੱਬ ਨਾ ਕਰੇ ਮੇਰੀ ਆਸ਼ਾ ' ਦੇ ਵਿਰੁੱਧ ਗੁਮਰਾਹ ਨਾ ' ਹੋ ਜਾਵੇ । ਉਹ ਅਨਜਾਣ ਸੀ, ਭੋਲੀ ਭਾਲੀ ਸੀ, ਉਸ ਸੰਬੰਧੀ ਇਹੋ ਜਿਹੇ ਸ਼ਬਦ ਲਿਖਦਿਆਂ ਭੀ ਮੈਨੂੰ ਸ਼ਰਮ ਆ ਰਹੀ ਹੈ । ਉਹ ਤਾਂ ਇਕ ਦੇਵੀ ਸੀ, ਉਸ ਨੂੰ ਪਤਾ ਹੀ ਨਹੀਂ ਸੀ ਕਿ ਕਾਮ- ਚੇਸ਼ਟਾ ਕੀ ਵਸਤੂ ਹੁੰਦੀ ਹੈ । ਮੈਂ ਪਹਿਲੀ ਰਾਤ ਤਿੰਨ ਵਾਰੀ ਉਸ ਦੇ ਨਾਲ ਸੁੱਤਾ, ਫੇਰ ਉਸ ਤੋਂ ਪਿੱਛੋਂ ਸ਼ਾਇਦ ਕੋਈ ਦਿਨ ਹੀ ਖਾਲੀ ਜਾਂਦਾ ਸੀ । ਹੌਲੀ ਹੌਲੀ ਮੇਰੀ ਭੈੜੀ ਸੰਗਤ ਦਾ ਉਸ 'ਤੇ ਵੀ ਅਸਰ ਹੋਇਆ, ਉਸ ਦੀ ਵਿਸ਼ੈ ਦੀ ਚੇਸ਼ਟਾ ਤੇਜ਼ ਹੋ ਗਈ ਅਤੇ ਭੈੜੀ ਕਿਸਮਤ ਨਾਲ ਮੇਰੀ ਤਾਕਤ ਘਟਣ ਲੱਗੀ । ਉਹ ਮੈਨੂੰ ਇਕੱਠਿਆਂ ਹੋਣ ਲਈ ਪਰੇਰਦੀ ਅਤੇ ਮੈਂ ਗੱਲਾਂ ਬਾਤਾਂ ਵਿਚ ਹੀ ਟਾਲ ਦੇਂਦਾ, ਪਰ ਆਖਰ ਕਦ ਤੀਕ ਉਸ ਨੂੰ ਮੇਰੀ ਕਮਜ਼ੋਰੀ ਦਾ ਪਤਾ ਲਗਣਾ ਹੀ ਸੀ । ਧਨ ਦਾ ਮੈਨੂੰ ਕੋਈ ਘਾਟਾ ਨਹੀਂ ਸੀ । ਸਭ ਤਰ੍ਹਾਂ ਦੀਆਂ ਬੰਧੇਜ ਦੀਆਂ ਗੋਲੀਆਂ ਇਸ਼ਤਿਹਾਰਾਂ ਵਿਚ ਪੜ੍ਹ

46 / 239
Previous
Next