

ਪੜ੍ਹ ਕੇ ਮੰਗਵਾ ਕੇ ਖਾਧੀਆਂ, ਪਰ ਤਾਕਤ ਕਿਥੋਂ ਆਉਣੀ ਸੀ ? ਤਾਕਤ ਨਾ ਆਈ । ਵਹੁਟੀ ਨੇ ਬਥੇਰਾ ਸਬਰ ਕੀਤਾ ਅਖੀਰ ਪਰਸੋਂ ਰਾਤੀ ਸ਼ਰਮ ਨੂੰ ਇਕ ਪਾਸੇ ਰਖ ਕੇ ਉਸ ਨੇ ਸਪੱਸ਼ਟ ਕਹਿ ਦਿੱਤਾ ਕਿ "ਆਪਣਾ ਚੰਗੀ ਤਰ੍ਹਾਂ ਇਲਾਜ ਕਰਾਵੋ, ਨਹੀਂ ਤਾਂ ਪਛਤਾਵੋਗੇ ।" ਇਹ ਗੱਲ ਮੇਰੇ ਦਿਲ ਵਿੱਚ ਤੀਰ ਵਾਂਗ ਲੱਗੀ। ਆਪਣਾ ਕੀਤਾ ਆਪਣੇ ਅੱਗੇ ਆਇਆ, ਉਸ ਨੂੰ ਕੀਕਰ ਬੁਰਾ ਆਖਾਂ । ਮੈਂ ਵੀ ਸ਼ਰਮ ਨੂੰ ਪਰਾਂ ਸਿਟਿਆ ਅਤੇ ਪੰਜੀਆਂ ਤੀਹਾਂ ਸਾਥੀਆਂ ਵਿਚ ਸਾਫ਼ ਸਾਫ ਕਹਿ ਦਿੱਤਾ ਕਿ ਯਾਰੋ ! ਮੈਂ ਤਾਂ ਮੁਕਿਆਂ ਪਿਆ ਜੇ । ਉਤੋਂ ਭਾਵੇਂ ਤੁਸਾਂ ਨੂੰ ਹੱਟਾ ਕੱਟਾ ਵਿਖਾਈ ਦੇਂਦਾ ਹਾਂ, ਪਰ ਅੰਦਰੋਂ ਬਿਲਕੁਲ ਪੋਲਾ ਭੂਕ ਹਾਂ, ਚੌਂਹ ਪੰਜਾਂ ਮਿੱਤਰਾਂ ਨੂੰ ਆਪ ਜੀ ਦਾ ਚੰਗੀ ਤਰ੍ਹਾਂ ਪਤਾ ਸੀ, ਉਹਨਾਂ ਨੇ ਆਪ ਸੰਬੰਧੀ ਆਖਿਆ। ...ਦੀ ਪਿਨਸਲੀ ਚਿੱਠੀ ਸਿਫਾਰਸ਼ ਵਜੋਂ ਨਾਲ ਘਲਦਾ ਹਾਂ ਹੁਣ ਮੇਰੀ ਇੱਜ਼ਤ, ਮੇਰੀ ਸਿਹਤ, ਮੇਰੀ ਜ਼ਿੰਦਗੀ, ਸਭ ਕੁਝ ਆਪ ਜੀ ਦੇ ਹੱਥ ਵਿਚ ਹੈ । ਭੁਖ, ਪਿਆਸ, ਟੱਟੀ, ਪਿਸ਼ਾਬ ਦੇ ਬਾਰੇ ਅਤੇ ਦੂਜੇ ਜ਼ਰੂਰੀ ਸਮਾਚਾਰ ਲਿਖਣ ਪਿੱਛੋਂ ਰਾਏ ਸਾਹਿਬ ਨੇ ਇਕ ਠੰਡਾ ਹਉਕਾ ਲਿਆ ਅਤੇ ਲਿਖ ਦਿੱਤਾ-
ਹੁਸਨ ਬਹਾਰਾਂ ਮੁਕਣ ਲੱਗੀਆਂ, ਪੱਤ-ਝੜ ਲੱਗੀ ਆਵਣ ਨੂੰ ।
ਚੱਲੀ ਰੁੱਸ ਜਵਾਨੀ ਮੇਰੀ, ਭੇਜਾਂ ਕਿਨੂੰ ਮਨਾਵਨ ਨੂੰ ।
ਮੇਰੇ ਦਿਲ 'ਤੇ ਇਸ ਚਿੱਠੀ ਦਾ ਬੜਾ ਅਸਰ ਹੋਇਆ ਅਤੇ ਮੈਂ ਸੋਚਣ ਲੱਗਾ ਕਿ ਇਹ ਮਨੁੱਖ ਕਿਉਂ ਬਲਾ ਵਿਚ ਫਸਿਆ ? ਕਾਰਨ ਇਹ ਹੈ ਕਿ ਵਹੁਟੀ ਨਾਲ ਮਿਲਾਪ ਦੀ ਪਹਿਲੀ ਰਾਤੀ ਤਾਂ ਉਪਰੋਕਤ ਸਿਖਿਆ ਦਾ ਖਿਆਲ ਨਹੀਂ ਕੀਤਾ ਅਤੇ ਦੂਜੇ ਉਸ ਨੇ ਇਹ ਵੀ ਨਹੀਂ ਸੋਚਿਆ ਕਿ "ਇਹ ਜਵਾਨੀ ਸਦਾ ਨਹੀਂ ਰਹਿੰਦੀ" । ਜਿਹੜੇ ਇਕ ਦਿਨ ਤਾਕਤਵਰ ਸਨ, ਉਹ ਕਦੇ ਕਮਜ਼ੋਰ ਹੋ ਗਏ, ਜਿਹੜੇ ਅਮੀਰ ਸਨ ਗ਼ਰੀਬ ਹੋ ਗਏ, ਕਈ ਚੰਗੇ-ਚੰਗੇ ਅਮੀਰਾਂ ਦੇ ਪੁੱਤਰਾਂ ਨੇ ਹਜ਼ਾਰਾਂ-ਲੱਖਾਂ ਦੀ ਜਾਇਦਾਦ ਤਿੰਨਾਂ-ਚਾਰਾਂ ਵਰ੍ਹਿਆਂ ਦੇ ਅੰਦਰ-ਅੰਦਰ ਪਾਣੀ ਵਾਂਗ ਫ਼ਜੂਲ-ਖਰਚੀਆਂ ਦੇ ਵਹਿਣ ਵਿਚ ਵਹਾ ਦਿੱਤੀ ਅਤੇ ਹੁਣ ਪੈਸੇ-ਪੈਸੇ ਤੋਂ ਆਤਰ ਹੋਏ ਪਏ ਹਨ । ਮੈਂ ਅਨੇਕਾਂ ਇਹੋ ਜਿਹੀਆਂ ਘਟਨਾਵਾਂ ਵੇਖੀਆਂ ਹਨ ਕਿ ਉਹ ਮਨੁੱਖ ਜਿਹੜੇ ਵਿਆਹ ਤੋਂ ਪਹਿਲੇ ਹੱਟੇ ਕੱਟੇ ਸਨ ਅਤੇ ਜਿਨ੍ਹਾਂ ਦੇ ਚਿਹਰਿਆਂ ਉਤੇ ਲਾਲੀਆਂ ਝਲਕਦੀਆਂ ਹਨ ਵੀਰਜ ਬੜਾ ਗਾੜ੍ਹਾ ਸੀ । ਹਦੋਂ ਵੱਧ ਭੋਗ ਕਰਨ ਕਰਕੇ ਇਕ-ਦੋ ਵਰ੍ਹਿਆਂ ਦੇ ਅੰਦਰ-ਅੰਦਰ ਹੀ