

ਉਹਨਾਂ ਦੇ ਮੂੰਹ ਪੀਲੇ ਭੂਕ ਹੋ ਗਏ, ਤਾਕਤ ਨਾਂ-ਮਾਤਰ ਵੀ ਨਾ ਰਹੀ ਤੇ ਧਾਂਤ ਪਾਣੀ ਵਰਗੀ ਪਤਲੀ ਪੈ ਗਈ । ਹੁਣ ਮਰਦ ਤਾਂ ਹੋ ਗਿਆ ਕਮਜ਼ੋਰ ਅਤੇ ਇਸਤ੍ਰੀ ਵਿਚ ਉਹੋ ਜਵਾਨੀ ਦਾ ਜੋਸ਼ । ਮਨੁੱਖ ਨੂੰ ਕਮਜ਼ੋਰ ਹੁੰਦਿਆ ਹੋਇਆਂ ਵੀ ਇਸਤ੍ਰੀ ਦੇ ਕੋਲ ਜਾਣਾ ਪੈਂਦਾ ਹੈ, ਨਹੀਂ ਤਾਂ ਅੱਜ-ਕੱਲ ਵਿਚ ਇੱਜ਼ਤ ਵੀ ਗਈ, ਤੇ ਆਬਰੂ ਵੀ ਗਈ। ਆਪ ਬੱਸ ਇਹੋ ਹੀ ਢੋਲ- ਮਾਹੀ ਦੇ ਗਾਉਣ ਜੋਗੇ ਰਹਿ ਗਏ, "ਮੋੜੀਂ ਬਾਬਾ ਡਾਂਗ ਵਾਲਿਆ ਰੰਨ ਗਈ ਹੱਥਾਂ ਵਿਚੋਂ ਮੇਰੀ !" ਬਸ ਹੁਣ ਬੰਧੇਜ ਦੀਆਂ ਗੋਲੀਆਂ ਖਾਓ ਅਤੇ ਸਿਰ ਪਈ ਬਿਪਤਾ ਨੂੰ ਟਾਲੋ ! ਨਿਯਮ ਅਨੁਸਾਰ ਦਵਾ-ਦਾਰੂ ਕਰਾਉਣ ਦੀ ਤਾਂ ਉਹਨਾਂ ਨੂੰ ਅਕਲ ਹੀ ਨਹੀਂ ਆਉਂਦੀ । ਹਕੀਮ ਵੀ ਜਿਹੜਾ ਮਿਲਦਾ ਹੈ ਕਹਿੰਦਾ ਹੈ ਹੱਥਾਂ 'ਤੇ ਸਰ੍ਹੋਂ ਜਮਾ ਦਿਆਂਗਾ । ਤੇਜ਼ ਤੋਂ ਤੇਜ਼ ਚੀਜ਼ ਵਰਤਣ ਨਾਲ ਸਗੋਂ ਰੋਗ ਵੱਧ ਜਾਂਦਾ ਹੈ । ਕਈ ਹਕੀਮ ਇਹੋ ਜਿਹੇ ਮੂਰਖ ਮਰਦਾਂ ਨੂੰ ਪ੍ਰਸੰਨ ਕਰਨ ਲਈ ਕਹਿ ਦੇਂਦੇ ਹਨ, “ਮਹਾਰਾਜ ! ਸਾਡੀ ਦਵਾਈ ਇਹੋ ਜਿਹੀ ਹਨੇਰ ਦੀ ਹੈ ਕਿ ਦਵਾਈ ਖਾਂਦੇ ਵੀ ਜਾਓ ਅਤੇ ਨਾਲ-ਨਾਲ ਬੁਲ੍ਹੇ ਵੀ ਲੁਟਦੇ ਜਾਓ।" ਇਹ ਤਰੀਕਾ ਠੀਕ ਨਹੀਂ । ਚਾਹੀਦਾ ਹੈ ਕਿ ਇਹੋ ਜਿਹੀ ਹਾਲਤ ਵਿਚ ਦੋ ਤਿੰਨ ਮਹੀਨੇ ਤਰੀਮਤ ਤੋਂ ਪਰਹੇਜ਼ ਰੱਖਕੇ ਤੇ ਚੰਗੀ ਤਰ੍ਹਾਂ ਇਲਾਜ ਕਰਾ ਕੇ ਤੰਦਰੁਸਤੀ ਪ੍ਰਾਪਤ ਕੀਤੀ ਜਾਵੇ ਅਤੇ ਫੇਰ ਅੱਗੋਂ ਲਈ ਧਿਆਨ ਨਾਲ ਵਰਤਾਓ ਕੀਤਾ ਜਾਵੇ । ਸੋ ਵਿਆਹ ਦੀ ਪਹਿਲੀ ਰਾਤ ਅਥਵਾ ਮੋਟੇ ਅੱਖਰਾਂ ਵਿਚ ਵਿਆਹ ਦੇ ਪਹਿਲਿਆਂ ਦਿਨਾਂ ਵਿਚ ਇਹ ਗੱਲ ਚੰਗੀ ਤਰ੍ਹਾਂ ਚੇਤੇ ਰਖਣਾ ਕਿ ਸਾਰੀ ਉਮਰ ਇਸੇ ਤਰ੍ਹਾਂ ਜਵਾਨ ਅਤੇ ਤਾਕਤਦਾਰ ਨਹੀਂ ਬਣੇ ਰਹਿਣਾ। ਉਹ ਨਾ ਹੋਵੇ ਚੜ੍ਹਦੀ ਜਵਾਨੀ ਦੀਆਂ ਭੈੜੀਆਂ ਵਾਦੀਆਂ ਢਲਦੀ ਜਵਾਨੀ ਵਿਚ ਆਪ ਨੂੰ ਸ਼ਰਮਿੰਦਿਆਂ ਅਤੇ ਖੁਆਰ ਕਰਨ ।
(6) ਵਿਆਹੇ ਹੋਏ ਮਨੁੱਖ ਲਗਪਗ ਸੌ ਪਿੱਛੇ 95 ਕਾਮੀਂ ਹੁੰਦੇ ਹਨ ਅਤੇ ਉਨ੍ਹਾਂ ਦੀ ਵਿਸ਼ੈ ਭੋਗ ਦੀ ਪੋਥੀ ਹਮੇਸ਼ਾ ਖੁਲ੍ਹੀ ਰਹਿੰਦੀ ਹੈ । ਵਿਆਹੀਆਂ ਹੋਈਆਂ ਇਸਤ੍ਰੀਆਂ ਵੱਧ ਤੋਂ ਵੱਧ 5 ਅਜੇਹੀਆਂ ਹੁੰਦੀਆਂ ਹਨ ਜਿਹੜੀਆਂ ਭੋਗ ਕਰਨ ਲਈ ਕਦੀ ਆਪਣੇ ਆਪ ਇੱਛਾ ਪ੍ਰਗਟ ਕਰਨ । ਇਸਤ੍ਰੀਆਂ ਇਕ ਬੜੀ ਭਾਰੀ ਗਿਣਤੀ ਵਿਚ ਮਿੰਨਤਾਂ ਨਾਲ, ਤਰਲਿਆਂ ਨਾਲ, ਜਾਂ ਹਠ ਨਾਲ ਮਨੁੱਖਾਂ ਨੂੰ ਰੋਜ਼-ਰੋਜ਼ ਭੋਗ ਕਰਨ ਤੋਂ ਰੋਕ ਕੇ ਰਖਦੀਆਂ ਹਨ, ਸਗੋਂ ਬਥੇਰੀਆਂ ਇਸਤ੍ਰੀਆਂ ਨੇ ਆਪਣੀ ਸਿਆਣਪ ਤੇ ਅਕਲਮੰਦੀ ਨਾਲ ਮਨੁੱਖਾਂ ਨੂੰ ਨਾ-ਤਾਕਤੀ ਤੇ ਸ਼ਰਮਿੰਦਗੀ ਦੀ ਖੱਡ ਵਿਚ