Back ArrowLogo
Info
Profile

ਡਿਗਣੋਂ ਬਚਾ ਲਿਆ।

ਇਸਤ੍ਰੀ ਜਾਤੀ ਬੜੀ ਹਠੀਲਣ ਤੇ ਮਨ ਨੂੰ ਕਾਬੂ ਵਿਚ ਰੱਖਣ ਵਾਲੀ ਹੈ । ਕਵੀਆਂ ਅਤੇ ਲਿਖਾਰੀਆਂ ਦੀਆਂ ਨਵੀਆਂ ਅਤੇ ਪੁਰਾਣੀਆਂ ਲਿਖਤਾਂ ਅਤੇ ਅਖੌਤਾਂ 'ਤੇ ਨਾ ਜਾਓ ! ਉਹ ਆਖਦੇ ਹਨ ਕਿ ਇਸਤ੍ਰੀਆਂ ਵਿਚ ਮਰਦਾਂ ਨਾਲੋਂ ਕਾਮਚੇਸ਼ਟਾ ਕਈ ਗੁਣਾਂ ਵਧੀਕ ਹੈ, ਪਰ ਸੱਚੀ ਗੱਲ ਇਹ ਹੈ ਕਿ ਅਸਲ ਵਿਚ ਮਰਦ ਹੀ ਬਹੁਤ ਕਰਕੇ ਭੋਗੀ ਹੈ । ਹਕੀਮ ਹੋਣ ਦੀ ਅਵਸਥਾ ਵਿਚ ਇਕ ਵਾਰੀ ਮੈਂ ਦੋ ਤਿੰਨਾਂ ਮਹੀਨਿਆਂ ਵਿਚ ਪੂਰੇ ਤਿੰਨ ਸੌ ਮਰਦਾਂ ਤੇ ਤੀਵੀਆਂ ਨੂੰ ਖ਼ਾਸ ਕਰਕੇ ਇਸੇ ਮਤਲਬ ਦੇ ਵਾਸਤੇ ਪੁੱਛ ਕੀਤੀ, ਪਰ ਕੇਵਲ ਪੰਦਰਾਂ ਇਸਤ੍ਰੀਆਂ ਸੰਬੰਧੀ ਪਤਾ ਲੱਗਾ ਕਿ ਉਹ ਮਰਦਾਂ ਨਾਲੋਂ ਵੱਧ ਕਾਮਚੇਸ਼ਟਾ ਰਖਦੀਆਂ ਹਨ । ਨਹੀਂ ਤਾਂ ਬਾਕੀ ਹਾਲਤਾਂ ਵਿਚ ਮਨੁੱਖ ਹੀ ਮਾਲੂਮ ਹੋਏ ਜਿਹੜੇ ਕਿ ਵਿਸ਼ੈ ਦੀ ਖੇਡ ਵਿਚ ਸਭ ਤੋਂ ਪਹਿਲ ਕਰਦੇ ਹਨ ।

ਆਪਣੇ ਅੰਦਰ ਝਾਤੀ ਮਾਰੋ ਅਤੇ ਫੇਰ ਦੱਸੋ ਕਿ ਕਿੰਨੇ ਮਰਦ ਕਹਿ ਸਕਦੇ ਹਨ ਕਿ ਅਸੀਂ ਆਪਣੀ ਵਹੁਟੀ ਤੋਂ ਬਿਨਾਂ ਕਿਸੇ ਬਿਗਾਨੀ ਇਸਤ੍ਰੀ ਦੇ ਨੇੜੇ ਨਹੀਂ ਗਏ ! ਮਰਦਾਂ ਦੀ ਬਹੁਤੀ ਗਿਣਤੀ ਆਪਣੀਆਂ ਇਸਤ੍ਰੀਆ ਨਾਲ ਧ੍ਰੋਹ ਕਰਦੀ ਹੈ, ਪਰ ਇਸਤ੍ਰੀ ਦਾ ਹਾਲ ਪੁੱਛੇ ਤਾਂ ਕੋਈ ਵਿਰਲੀ ਤੇ ਟਾਂਵੀਂ ਟਾਂਵੀਂ ਹੀ ਮਿਲੇਗੀ ਜਿਨ੍ਹਾਂ ਬੇਵੱਸ ਹੋ ਕੇ ਪਤੀ ਦੀ ਮਰਜ਼ੀ ਤੋਂ ਉਲਟ ਕਿਸੇ ਬਗਾਨੇ ਪੁਰਸ਼ ਨਾਲ ਕੋਈ ਅੰਗ ਵੀ ਛੋਹਿਆ ਹੋਵੇ। ਕਈ ਵਿਚਾਰੀਆਂ ਕੰਵਾਰੀਆਂ ਕੁੜੀਆਂ ਵੀ ਖ਼ਰਾਬ ਹੁੰਦੀਆਂ ਹਨ, ਤਾਂ ਉਹ ਵੀ ਮੁਸ਼ਟੰਡੇ ਮਨੁੱਖਾਂ ਦੇ ਸੌ ਤਰ੍ਹਾਂ ਦੇ ਵਲਾਂ-ਛਲਾਂ ਦੇ ਕਰਨ ਕਰਕੇ ਜਾਂ ਮਾਪਿਆ ਦੀ ਅਣਗਹਿਲੀ ਦੇ ਦੋਸ਼ ਕਰਕੇ, ਜੋ ਕਿ ਅਠਾਰਾਂ-ਵੀਹਾਂ ਵਰ੍ਹਿਆਂ ਦੀ ਉਮਰ ਹੋ ਜਾਣ 'ਤੇ ਵੀ ਲੜਕੀ ਦੇ ਵਿਆਹ ਦਾ ਪ੍ਰਬੰਧ ਨਹੀਂ ਕਰਦੇ । ਮਾਪਿਆਂ ਨੂੰ ਕੋਈ ਘਰ ਪਸੰਦ ਹੀ ਨਹੀਂ ਆਉਂਦਾ, ਲੜਕੀਆਂ ਦੀ ਪੜ੍ਹਾਈ ਹੀ ਨਹੀਂ ਮੁਕਦੀ ।

(7) ਅਜੇਹੀਆਂ ਮਿਸਾਲਾਂ ਤਾਂ ਭਾਵੇਂ ਕਈ ਮਿਲਦੀਆਂ ਹਨ ਕਿ ਮਨੁੱਖ ਨੇ ਇਸਤ੍ਰੀ ਨੂੰ ਖੁਲ੍ਹਮ-ਖੁਲਾ ਜਾਂ ਆਪਣੀਆਂ ਕਰਤੂਤਾਂ ਨਾਲ ਆਪ ਗਲਤ ਰਸਤੇ ਪਾਇਆ ਅਰਥਾਤ ਇਹ ਕਿ ਮਰਦ ਨੇ ਪਹਿਲਾਂ ਤਾਂ ਵਿਚਾਰੀ ਭੋਲੀ ਭਾਲੀ ਨਵੀਂ ਵਿਆਹੀ ਵਹੁਟੀ ਨੂੰ ਕਾਮਚੇਸ਼ਟਾ ਦੀ ਹਦੋਂ ਵੱਧ ਸਿਖਿਆ ਦਿੱਤੀ । ਜਦੋਂ ਮਰਦ ਦੀ ਕੁਸੰਗਤ ਨਾਲ ਉਸ ਵਿਚ ਵੀ ਕਾਮ ਦਾ ਜੋਸ਼ ਭੜਕਿਆ ਤਾਂ ਮਰਦ ਨਿਕਾਰਾ ਹੋ ਗਿਆ ਜਾਂ ਬਾਹਰ ਦੀ ਹਵਾ

49 / 239
Previous
Next