

ਖਾਣ ਲੱਗ ਪਿਆ ਅਤੇ ਆਪਣੀ ਵਹੁਟੀ ਨੂੰ ਬੁਲਾਣਾ ਵੀ ਛੱਡ ਦਿੱਤਾ । ਵਹੁਟੀ ਬੜੇ ਤਰਲੇ ਮਿਨਤਾਂ ਤੇ ਹਾੜੇ ਕਰਦੀ ਹੈ ਕਿ ਇਹ ਭੈੜੀਆਂ ਵਾਦੀਆਂ ਛੱਡ ਦੇਵੋ, ਪਰ ਮਰਦ ਨਹੀਂ ਮੰਨਦਾ । ਓੜਕ ਤ੍ਰੀਮਤ ਵੀ ਆਪਣੇ ਧਰਮੋਂ ਡਿੱਗਣ ਲਈ ਬੇ-ਵੱਸ ਹੋ ਜਾਂਦੀ ਹੈ । ਮਰਦ ਪਰਾਈ ਇਸਤ੍ਰੀ ਨਾਲ ਅਤੇ ਇਸਤ੍ਰੀ ਪਰਾਏ ਮਰਦ ਨਾਲ ! ਡੁੱਬ ਮਰਨ ਦੀ ਥਾਂ ਹੈ ! ਸ਼ਰਮ !! ਸ਼ਰਮ !!!
"ਇਸ ਘਰ ਨੂੰ ਅੱਗ ਲੱਗ ਗਈ ਘਰ ਦੇ ਚਿਰਾਗ਼ ਤੋਂ ।”
"ਕੀ ਆਖਾਂ ਮੈਂ ਵੈਰੀਆ 'ਮੰਦਾ', ਸਜਣਾਂ ਮਿੱਤਰਾਂ ਤਾਂਈਂ ।
ਜਦ ਕਿ ਮੇਰੇ ਦੁੱਖ ਦੇ ਕਾਰਨ, ਮੇਰੇ ਈ ‘ਸੱਜਣ ਸਾਂਈਂ ।”
ਅਰਥਾਤ ਸਜਣਾਂ ਮਿੱਤਰਾਂ ਦੇ ਅੱਗੇ ਦੁਸ਼ਮਨਾਂ ਦਾ ਕੀ ਗਿਲਾ ਕਰਾਂ, ਜਦ ਕਿ ਮੇਰੀ ਹੇਠੀ ਤੇ ਤਕਲੀਫ਼ ਦਾ ਕਾਰਨ ਹੀ ਮੇਰਾ ਆਪਣਾ ਵੱਡਾ ਸੱਜਣ ਆਪਣਾ ਮੂਰਖ ਮਨ ਹੀ ਹੈ ਨਾ ਕਿ ਵੈਰੀ ।
ਮੈਂ ਇਸ ਗੱਲੋਂ ਇਨਕਾਰ ਨਹੀਂ ਕਰਦਾ ਕਿ ਕਈ ਇਸਤ੍ਰੀਆਂ ਭੀ ਇਹੋ ਜਿਹੀਆਂ ਬਦਕਾਰ ਹੋ ਜਾਂਦੀਆਂ ਹਨ, ਪਰ ਇਸ ਵਿਚ ਭੀ ਕਈ ਹਾਲਤਾਂ ਵਿਚ ਪਤੀ ਦਾ ਹੀ ਕਸੂਰ ਹੁੰਦਾ ਹੈ ਜਿਸ ਨੇ ਪਹਿਲੀ ਰਾਤ ਵਿਆਹ ਦੇ ਪਹਿਲੇ ਪਹਿਲੇ ਦਿਨਾਂ ਵਿਚ ਵਹੁਟੀ ਨੂੰ ਹੱਦ ਅੰਦਰ ਰਹਿਣਾ ਨਹੀਂ ਸਿਖਾਇਆ।
ਇਸਤ੍ਰੀ ਜਾਤੀ ਸੁਭਾਵਿਕ ਧਰਮ-ਪਾਲਕ ਤੇ ਪਤੀ-ਬਰਤਾ ਹੁੰਦੀ ਹੈ । ਜਦੋਂ ਤੀਕਰ ਪਤੀ ਵਿਚ ਕੋਈ ਖਾਸ ਨੁਕਸ ਨਾ ਹੋਵੇ, ਇਸਤ੍ਰੀ ਕਦੇ ਬਾਹਰ ਪੈਰ ਨਹੀਂ ਪੁਟੇਗੀ । ਪਤੀਆਂ ਦੇ ਸਿਰ 'ਤੇ ਬੜੀਆਂ ਭਾਰੀਆਂ ਜ਼ੁੰਮੇਂਦਾਰੀਆਂ ਹਨ ਅਤੇ ਉਹਨਾਂ ਦੇ ਆਪਣੇ ਹੱਥ ਵਿਚ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਗ੍ਰਿਹਸਤ-ਜੀਵਨ ਆਰੰਭ ਕਰਨ । ਉਹਨਾਂ ਦੇ ਆਪਣੇ ਵੱਸ ਵਿਚ ਹੈ ਕਿ ਉਹ ਅਤੇ ਉਹਨਾਂ ਦੀ ਇਸਤ੍ਰੀ ਅਰੋਗਤਾ ਅਤੇ ਪ੍ਰਤਾਪ ਦੀ ਚੋਟੀ 'ਤੇ ਚੜ੍ਹ ਜਾਣ ਜਾਂ ਵਿਸ਼ੈ ਅਤੇ ਬੀਮਾਰੀ ਤੇ ਖੁਆਰੀ ਦੀ ਖੇਡ ਵਿਚ ਡਿੱਗ ਪੈਣ ।
ਇਹ ਖਿਆਲ ਕਰਨਾ ਗਲਤ ਹੋਵੇਗਾ ਕਿ ਇਹ ਵਰਣਨ ਕੇਵਲ ਉਹਨਾਂ ਲੋਕਾਂ ਦੇ ਲਾਭ ਲਈ ਹੈ ਜਿਨ੍ਹਾਂ ਨੇ ਹੁਣੇ ਹੀ ਵਿਆਹ ਕਰਨਾ ਹੈ । ਚੇਤਾ ਰਹੇ ਕਿ ਜਿਹੜੇ ਵਿਆਹ ਕਰ ਚੁੱਕੇ ਹਨ ਅਤੇ ਪੁੱਠੇ ਰਸਤੇ ਉਪਰ ਚਲ ਰਹੇ ਹਨ, ਉਹਨਾਂ ਨੂੰ ਇਹਨਾਂ ਸਿੱਖਿਆਵਾਂ ਉਤੇ ਅਮਲ ਕਰਨ ਦੀ ਵਧੇਰੀ ਲੋੜ ਹੈ । ਉਹਨਾਂ ਨੂੰ ਚਾਹੀਦਾ ਹੈ ਕਿ ਜੇ ਪਹਿਲੋਂ ਨਹੀਂ ਤਾਂ ਹੁਣ ਹੀ ਸਿਧੇ