

ਰਾਹੇ ਚਲ ਪੈਣ ।
"ਉਹ ਭੁੱਲਿਆ ਨਾ ਸਮਝੋ ਜਿਹੜਾ ਰਾਤ ਨੂੰ ਘਰ ਆ ਜਾਵੇ ।"
ਅਸਾਂ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਦੀ ਗਿਣਤੀ ਵਿਚ ਪੰਜ ਪੰਜ, ਦਸ ਦਸ ਵਰ੍ਹਿਆਂ ਤੋਂ ਵਿਆਹੁਤਾ ਜੋੜਿਆਂ ਦੀਆਂ ਆਪੋ ਵਿਚ ਪੀਢੀਆਂ ਪੈ ਗਈਆਂ ਹੋਈਆਂ ਗੰਢਾਂ ਨੂੰ ਖੁਲ੍ਹਵਾ ਦਿੱਤਾ, ਜੋ ਕਿ ਹੁਣ ਆਪੋ ਵਿਚ ਬੜੇ ਪਰੇਮ ਪਿਆਰ ਨਾਲ ਨਿਰਬਾਹ ਕਰ ਰਹੇ ਹਨ । ਸੋ ਹੁਣ ਤੋਂ ਹੀ ਆਪਣੀ ਵਿਗੜੀ ਹੋਈ ਤਾਣੀ ਨੂੰ ਠੀਕ ਕਰਨਾ ਆਰੰਭ ਕਰ ਦੇਵੋ। ਯਕੀਨ ਹੈ ਕਿ ਆਪ ਨੂੰ ਸਫਲਤਾ ਪ੍ਰਾਪਤ ਹੋਵੇਗੀ। ਇਹ ਗੱਲਾਂ ਕਿਸੇ ਚੰਡੂਖਾਨੇ ਦੇ ਸ਼ਟੱਲੀ ਸ਼ੇਖਚਿਲੀ ਦੀਆਂ ਗੱਪਾਂ ਨਹੀਂ, ਸਗੋਂ ਚਿਰਾਂ ਦੀ ਦੇਖ ਭਾਲ ਤੇ ਹਜ਼ਾਰਾਂ ਵੱਡੇ ਵੱਡੇ ਸਿਆਣੇ ਮਨੁਖਾਂ ਦੇ ਤਜਰਬਿਆਂ ਦੇ ਆਧਾਰ 'ਤੇ ਲਿਖੀਆਂ ਹਨ।
ਇਹ ਲੇਖ ਮੁਕਾਉਣ ਤੋਂ ਪਹਿਲਾਂ ਇਕ ਹੋਰ ਗੱਲ ਵੀ ਦੱਸ ਦੇਣੀ ਜ਼ਰੂਰੀ ਸਮਝਦਾ ਹਾਂ । ਉਹ ਇਹ ਹੈ ਕਿ ਅਸੀਂ ਆਪਣੇ ਇਰਾਦੇ ਦੇ ਪੱਕੇ ਨਹੀਂ ਰਹਿੰਦੇ । ਜਿਸ ਦਿਨ ਕੋਈ ਚੰਗੀ ਗੱਲ ਸੁਣੀ, ਬਸ ਉਸੇ ਪਿੱਛੇ ਪੈ ਗਏ । ਦੋ ਚਾਰ ਦਿਨ ਬੜੀ ਹਦ ਦੋ ਚਾਰ ਮਹੀਨੇ ਉਸ 'ਤੇ ਅਮਲ ਕੀਤਾ, ਇਸ ਤੋਂ ਪਿੱਛੋਂ ਉਹਨਾਂ ਪੁਰਾਣਿਆਂ ਲਛਣਾਂ 'ਤੇ ਆ ਗਏ । ਸਾਡੇ ਵਿਚ ਸੋਡਾ ਵਾਟਰ ਦੇ ਉਬਾਲ ਤੋਂ ਵੱਧ ਜੋਸ਼ ਨਹੀਂ। ਅਸੀਂ ਇਹ ਨਹੀਂ ਸਮਝਦੇ ਕਿ ਕਿਹੜਾ ਕੰਮ ਜ਼ਰੂਰ ਹੀ ਸਾਨੂੰ ਸੁਖ ਅਤੇ ਖੁਸ਼ੀ ਦੇ ਰਾਹ 'ਤੇ ਲੈ ਜਾਵੇਗਾ । ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦਾ ਭਾਗ ਬਣਾ ਲਈਏ ਅਤੇ ਸੌਂਹ ਖਾ ਲਈਏ ਕਿ ਭਾਵੇਂ ਕੁਝ ਹੋਵੇ, ਅਸੀਂ ਆਪਣੀ ਗੱਲੋਂ ਨਹੀਂ ਟਲਾਂਗੇ । ਇਸ ਸੌਂਹ ਵਿਚ ਕਿਸੇ ਤਰ੍ਹਾਂ ਦਾ ਕੱਚਾਪਨ ਜਾਂ ਢਿੱਲੜਪਨ ਨਾ ਹੋਵੇ, ਉਸ ਸੌਂਹ ਨੂੰ ਤੋੜਨ ਦੀ ਗੁੰਜਾਇਸ਼ ਨਾ ਹੋਵੇ ।
ਪਰਮਾਤਮਾ ਕਰੇ ਅੱਜ ਸੰਥਾ ਆਪ ਦੇ ਦਿਲ ਨੂੰ ਚਾਨਣਾ ਕਰੋ ਅਤੇ ਆਪਦੇ ਲਈ ਸਦੈਵੀ ਬਰਕਤ ਖੁਸ਼ਹਾਲੀਆਂ ਦਾ ਕਾਰਨ ਹੋਵੇ ।
ਸਕੂਲ ਮਾਸਟਰ ਸਾਹਿਬ ਦਾ ਪਹਿਲੀ ਰਾਤ ਦਾ ਤਜਰਬਾ
ਮੈਂ ਆਪਣੀ ਬਣਨ ਵਾਲੀ ਵਹੁਟੀ ਦੀਆਂ ਨੇਕ ਸਿਫਤਾਂ ਤੇ ਸੁਘੜ ਸੁਭਾਉ ਦੀਆਂ ਬਹੁਤ ਸਾਰੀਆਂ ਤਾਰੀਫ਼ਾਂ ਸੁਣ ਰੱਖੀਆਂ ਸਨ, ਪਰੰਤੂ ਵਿਆਹ ਹੁੰਦਿਆਂ ਹੀ ਮੇਰੀਆਂ ਆਸਾਂ ਉਮੀਦਾਂ ਉਪਰ ਪਾਣੀ ਫਿਰ ਗਿਆ, ਕਿਉਂਕਿ ਪਹਿਲੀ ਰਾਤ ਉਸ ਨੇ ਮੈਨੂੰ ਦੂਰੋਂ ਦੂਰੋਂ ਹੀ ਮਿੱਠੀਆਂ ਮਿੱਠੀਆਂ