Back ArrowLogo
Info
Profile

ਗੱਲਾਂ ਨਾਲ ਟਾਲੀ ਰੱਖਿਆ। ਚਾਰ ਰਾਤਾਂ ਹੋਰ ਵੀ ਲਾਗੇ ਨਾ ਛੁਹਣ ਦਿੱਤਾ । ਮੇਰੇ ਦਿਮਾਗ ਦੀਆਂ ਪੁੱਠੀਆਂ ਭੰਬੀਰੀਆਂ ਭੌਣ ਲੱਗ ਗਈਆਂ। ਤੇ ਮੈਂ ਸੋਚਣ ਲੱਗਾ, ਕਿ ਲੋਕੀਂ ਕਹਿੰਦੇ ਹਨ, ਕਿ ਇਸਤ੍ਰੀ ਦੇ ਸੀਨੇ ਅੰਦਰ ਵਿਸ਼ੈ ਵਾਸ਼ਨਾ ਦੇ ਝਖੜ ਮਰਦ ਨਾਲੋਂ ਅੱਠ ਗੁਣਾਂ ਤੂਫਾਨੀ ਤਰੰਗਾਂ ਰਖਦੇ ਹਨ । ਜੇਕਰ ਏਨੀ ਭਰਪੂਰ ਜਵਾਨੀ ਸਮੇਂ ਵੀ ਇਹ ਮੈਨੂੰ ਉਡ ਉਡ ਨਾ ਚੰਬੜੀ ਤਾਂ ਫੇਰ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਇਹ ਮੇਰੇ ਨਾਲੋਂ ਕਿਸੇ ਵਧੇਰੇ ਬਾਂਕੇ ਤੇ ਸਜੀਨ ਸਜਨ ਪਿਆਰੇ ਨੂੰ ਤਨ ਮਨ ਅਰਪਨ ਕਰ ਚੁੱਕੀ ਹੈ । ਕੁਆਰਪਣ ਵਿਚ ਇਹ ਜਿਸ ਨਾਲ ਰਲੀ ਹੋਈ ਸੀ, ਵਿਆਹ ਹੋਏ 'ਤੇ ਵੀ ਉਸੇ ਨਾਲ ਹੀ ਰੰਗ ਰਲੀਆਂ ਮਨਾਉਂਦੀ ਹੋਵੇਗੀ। ਇਹ ਵਿਚਾਰ ਦਿਮਾਗ ਵਿਚ ਆਉਂਦਿਆਂ ਹੀ ਮੇਰਾ ਲਹੂ ਪੁੱਠੇ ਉਬਾਲੇ ਖਾਣ ਲੱਗ ਪਿਆ ਤੇ ਮੈਂ ਅਜਿਹੀ ਬਦਕਾਰ ਜ਼ਨਾਨੀ ਨੂੰ ਚੁਪ ਚੁਪੀਤੇ ਹੀ ਪਾਰ ਬੁਲਾ (ਮਾਰ) ਛੱਡਣ ਦੀਆਂ ਵਿਉਂਤਾਂ ਵਿਓਂਤਣ ਲੱਗ ਪਿਆ । ਇਕ ਦੁਪਹਿਰ ਨੂੰ ਇਸੇ ਢਾਹ-ਉਸਾਰ ਵਿਚ ਲੱਗ ਰਿਹਾ ਸੀ ਕਿ ਡਾਕ ਰਾਹੀਂ ਮੈਨੂੰ ਆਪਣੇ ਕਿਸੇ ਮਿੱਤਰ ਵਲੋਂ ਸ਼ਾਦੀ ਦੀ ਸੌਗਾਤ ਵਜੋਂ "ਹਦਾਇਤ ਨਾਮਾ ਖਾਵੰਦ" ਦੀ ਪੁਸਤਕ ਆਣ ਮਿਲੀ । ਮੈਂ 'ਪਹਿਲੀ ਰਾਤ' ਦਾ ਕਾਂਡ ਪੜ੍ਹ ਕੇ ਮੁਕਾਇਆ ਤਾਂ ਮੇਰੀਆਂ ਅੱਖਾਂ ਉਘੜ ਆਈਆਂ । ਮੈਂ ਆਪਣੇ ਆਪ ਨੂੰ ਕਿਸੇ ਹੋਰ ਹੀ ਦੁਨੀਆਂ ਅੰਦਰ ਮਹਿਸੂਸ ਕਰਨ ਲੱਗਾ। ਉਥੇ ਤਾਂ ਗੱਲ ਹੀ ਹੋਰ ਦੀ ਹੋਰ ਨਿਕਲੀ ਤੇ ਉਹੋ ਉਹੋ ਹੀ ਹੀ ਬਦਕਾਰ ਮਿਥ ਰਖੀ 'ਵਹੁਟੀ ਰਾਣੀ' ਮੈਨੂੰ 'ਸਬਰ ਤੇ ਸਦਾਚਾਰ' ਦੀ ਪੁਤਲੀ ਦਖਾਈ ਦੇਣ ਲੱਗ ਪਈ ਤੇ ਦੋ ਚਾਰ ਦਿਨਾਂ ਦੇ ਅੰਦਰ-ਅੰਦਰ ਹੀ ਮੈਂ ਆਪ ਦਾ ਲਿਖਿਆ ਹੋਇਆ ਹਦੈਤ ਨਾਮਾ ਪੜ੍ਹ ਕੇ ਖੱਜਲ ਖੁਆਰੀ ਤੋਂ ਬਚ ਗਿਆ ।

(ਟੀਚਰ....ਸਕੂਲ.....ਜਿਲ੍ਹਾ)

52 / 239
Previous
Next