

ਭੋਗ ਲਈ ਤਿਆਰੀ-
ਇਹੋ ਜਿਹੇ ਜ਼ਰੂਰੀ ਫ਼ਰਜ਼ ਨੂੰ ਪੂਰਿਆਂ ਕਰਨ ਲਈ ਜ਼ਰੂਰੀ ਹੈ ਕਿ ਹਰ ਤਰ੍ਹਾਂ ਨਾਲ ਧਿਆਨ ਰਖਿਆ ਜਾਵੇ, ਸੋ ਉਸ ਸੰਬੰਧੀ ਹੇਠਾਂ ਸਭ ਲਾਭਦਾਇਕ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ । ਅਜੇਹੀ ਦਸ਼ਾ ਵਿਚ ਕਦੇ ਭੋਗ ਨਹੀਂ ਕਰਨਾ ਚਾਹੀਦਾ ਜਦੋਂ ਕਿ ਪੁਰਸ਼ ਦੀ ਆਯੂ 25 ਸਾਲ ਜਾਂ ਹਦ 20 ਸਾਲਾਂ ਤੋਂ ਘੱਟ ਹੋਵੇ ਅਤੇ ਕੁੜੀ ਦੀ ਆਯੂ 16 ਵਰ੍ਹਿਆਂ ਤੋਂ ਘੱਟ ਹੋਵੇ ਨਹੀਂ ਤਾਂ ਸਾਰੀ ਉਮਰ ਦੀ ਬਿਮਾਰੀ ਅਤੇ ਕਮਜ਼ੋਰੀ ਦਾ ਠੇਕਾ ਕਰਨਾ ਹੈ । ਸੌ ਵਿਚੋਂ ਇਕ ਦੋ ਨੌਜਵਾਨ ਜ਼ਰੂਰ ਇਹੋ ਜਿਹੇ ਮਿਲਦੇ ਹਨ ਜਿਹੜੇ ਕਿ 20 ਸਾਲ ਤੋਂ ਘੱਟ ਆਯੂ ਵਿਚ ਭੋਗ ਕਰਦੇ ਹੋਏ ਭੀ ਹੱਟੇ ਕੱਟੇ ਵਿਖਾਈ ਦੇਂਦੇ ਹਨ ਪਰ ਯਕੀਨ ਮੰਨੋ ਕਿ ਅੰਦਰੋਂ ਉਹ ਪੋਲੇ ਹੁੰਦੇ ਹਨ, ਮੈਨੂੰ ਚੰਗੀ ਤਰ੍ਹਾਂ ਪਤਾ ਹੈ । ਸੋ ਉਪਰੋਕਤ ਉਮਰਾਂ ਦੇ ਨੌਜਵਾਨ ਔਰਤ ਤੇ ਮਰਦ ਸੰਗ ਕਰਨ ਲਈ ਹੇਠ ਲਿਖੀ ਤਿਆਰੀ ਕਰਨ।
(1) ਜਿਹੜੀ ਰਾਤ ਵਹੁਟੀ ਗਭਰੂ ਨੇ 'ਕੱਠਿਆਂ ਸੌਣਾ ਹੋਵੇ ਤਾਂ ਸ਼ਾਮ ਵੇਲੇ ਹੀ ਰੋਟੀ ਖਾ ਲੈਣੀ ਚਾਹੀਦੀ ਹੈ ਤਾਂ ਜੋ ਭੋਗ ਕਰਨ ਦੇ ਸਮੇਂ ਤਕ ਚੰਗੀ ਤਰ੍ਹਾਂ ਪਚ ਜਾਵੇ ।
(2) ਖੁਰਾਕ ਹੌਲੀ ਅਤੇ ਤਾਕਤ ਵਾਲੀ ਹੋਵੇ । ਦੁੱਧ, ਮੱਖਣ, ਘਿਓ, ਦਾਲ ਸਬਜ਼ੀ ਵਰਤਣਾ ਚੰਗਾ ਹੈ ਮਾਸ ਅੰਡੇ ਦਾ ਸੇਵਨ ਸੁਰੱਤ ਇੰਜ਼ਾਲ (ਛੇਤੀ ਖਲਾਸ ਹੋਣ) ਦੇ ਰੋਗੀ ਲਈ ਲਾਭਦਾਇਕ ਨਹੀਂ ।
(3) ਖਟਿਆਈ, ਆਚਾਰ ਸਿਰਕਾ ਆਦਿ ਸਦਾ ਅਤੇ ਉਸ ਸ਼ਾਮ ਨੂੰ ਖਾਸ ਕਰਕੇ ਨਹੀਂ ਵਰਤਣੇ ਚਾਹੀਦੇ । ਇਹ ਚੀਜ਼ਾਂ ਧਾਂਤ ਨੂੰ ਪਤਲੀ ਅਤੇ ਕਮਜ਼ੋਰ ਕਰਦੀਆਂ ਹਨ ਅਤੇ ਮਨੀ ਨੂੰ ਛੇਤੀ ਡੇਗ ਦੇਂਦੀਆਂ ਹਨ, ਛੇਤੀ ਖਲਾਸ ਹੋਣ ਦਾ ਰੋਗ ਲਾ ਦੇਂਦੀਆਂ ਹਨ। ਲੂਣ ਵੀ ਖਟਿਆਈ ਵਾਲਾ ਹੀ ਅਸਰ ਰਖਦਾ ਹੈ ਇਸ ਲਈ ਉਸ ਰਾਤ ਲੂਣ ਵੀ ਘੱਟ ਖਾਓ ।
ਪਰਹੇਜ਼-
(1) ਪਾਣੀ ਪੀ ਕੇ ਜਾਂ ਤੇਹ ਦੀ ਹਾਲਤ ਵਿਚ ਭੋਗ ਨਹੀਂ ਕਰਨਾ ਚਾਹੀਦਾ । ਪਾਣੀ ਪੀਣ ਪਿੱਛੋਂ ਭੋਗ ਕੀਤਿਆਂ ਕਾਮ ਦੀ ਅਗਨੀ ਠੰਡੀ ਅਤੇ ਘੱਟ ਹੋ ਜਾਂਦੀ ਹੈ ਅਤੇ ਤੇਹ ਦੀ ਹਾਲਤ ਵਿਚ ਭੋਗ ਦੀ ਗਰਮਾਈ ਤੇਹ ਨੂੰ ਹੋਰ ਵਧਾ ਕੇ ਸਰੀਰ ਵਿਚ ਖੁਸ਼ਕੀ ਪੈਦਾ ਕਰ ਦੇਂਦੀ ਹੈ ਅਤੇ ਮਨੁੱਖ ਸੁੱਕ ਜਾਂਦਾ ਹੈ । ਭੋਗ ਕਰਕੇ ਅਧੇ ਘੰਟੇ ਤੀਕਰ ਪਾਣੀ ਨਾ ਪੀਓ ।