Back ArrowLogo
Info
Profile

(2) ਭੋਗ ਕਰਨ ਤੋਂ ਪਹਿਲਾਂ ਦੋਵੇਂ ਜਨੇ ਪਿਸ਼ਾਬ ਕਰ ਲੈਣ। ਇਸ ਤਰ੍ਹਾਂ ਕਰਨ ਉਨ੍ਹਾਂ ਦੇ ਪੱਠੇ ਕੁਦਰਤੀ ਤੌਰ 'ਤੇ ਅਧਿਕ ਕੰਮ ਕਰਦੇ ਹਨ।

(3) ਸ਼ਰਾਬ, ਅਫ਼ੀਮ, ਕੋਕੀਨ, ਚਰਸ, ਗਾਂਜਾ, ਸੁਲਫਾ, ਚੰਡੂ, ਭੰਗ ਆਦਿ ਕਿਸੇ ਨਸ਼ੇ ਵਾਲੀ ਵਸਤੂ ਦਾ ਵਰਤਣਾ ਮਨ੍ਹਾ ਹੈ, ਇਹ ਚੀਜ਼ਾਂ ਖੂਨ ਨੂੰ ਜੋਸ਼ ਦੇ ਕੇ ਪਹਿਲੇ ਪਹਿਲ ਕਾਮ ਜਗਉਂਦੀਆਂ ਹਨ ਅਤੇ ਪਿੱਛੋਂ ਨਸਾਂ ਨੂੰ ਅਜੇਹਾ ਕਮਜ਼ੋਰ ਕਰ ਦੇਂਦੀਆਂ ਹਨ ਕਿ ਫੇਰ ਬਿਨਾਂ ਇਹੋ ਜਿਹੀਆਂ ਚੀਜ਼ਾਂ ਵਰਤਣ ਦੇ ਮਨੁੱਖ ਭੋਗ ਕਰ ਹੀ ਨਹੀਂ ਸਕਦਾ ਅਤੇ ਅਖੀਰ ਵਿਚ ਇਹ ਚੀਜ਼ ਭੀ ਕਾਮ ਜਗਾਣ ਵਿਚ ਅਸਮਰਥ ਹੋ ਜਾਂਦੀਆਂ ਹਨ ਅਤੇ ਮਰਦ ਪਹਿਲਾਂ ਨਾਲੋਂ ਭੀ ਵੱਧ ਕਮਜ਼ੋਰ ਹੋ ਜਾਂਦਾ ਹੈ ।

(4) ਕਿਸੇ ਤਰ੍ਹਾਂ ਦਾ ਦੁੱਖ ਜਾਂ ਰੰਜ ਉਸ ਵੇਲੇ ਨਹੀਂ ਹੋਣਾ ਚਾਹੀਦਾ।

(5) ਜਿਸ ਤਰ੍ਹਾਂ ਕਿ ਅੱਗੇ ਲਿਖਾਂਗਾ ਵਹੁਟੀ ਨੂੰ ਭੋਗ ਲਈ ਰਾਜ਼ੀ ਕਰਨਾ ਜਰੂਰੀ ਹੈ । ਨਹੀਂ ਤਾਂ ਜੇ ਗਭਰੂ ਅਤੇ ਵਹੁਟੀ ਕੁਝ ਸਮਾਂ ਇਕੱਠੇ ਸੁੱਤੇ ਰਹਿਣ ਅਤੇ ਮਨੁੱਖ ਦੀ ਚਾਹ ਬੜੀ ਤੇਜ਼ ਹੋ ਜਾਵੇ ਤਾਂ ਅੰਤ ਵੇਲੇ ਇਸਤ੍ਰੀ ਵਲੋਂ ਨਾਹ ਹੋਣੀ ਫਸਾਦ ਹੋ ਜਾਣ ਦਾ ਕਾਰਨ ਹੁੰਦਾ ਹੈ। ਇਸੇ ਤਰਾਂ ਇਸਤ੍ਰੀ ਦੀ ਇੱਛਾ ਪਰਬਲ ਹੋ ਜਾਣ 'ਤੇ, ਜੇਕਰ ਮਰਦ ਵਲੋਂ ਲਾਲ ਝੰਡੀ ਵਿਖਾ ਦਿੱਤੀ ਜਾਵੇ ਤਾਂ ਬਾਰ ਬਾਰ ਐਸਾ ਹੋਣ 'ਤੇ ਇਸਤ੍ਰੀ ਦੇ ਬੇ- ਵਾਗਾ ਹੋ ਜਾਣ ਦਾ ਡਰ ਹੈ ।

ਕਿੰਨਾਂ ਹਾਲਤਾਂ ਵਿਚ ਭੋਗ ਦੀ ਅਗਿਆ ਜਾਂ ਮਨਾਹੀ ਹੈ ?

(1) ਮਰਦ ਦੀ ਧਾਂਤ ਪ੍ਰੇਮ-ਕਿਲੋਲਾਂ ਵਿਚ ਆਪਣੀ ਜਗ੍ਹਾ ਛੱਡ ਚੁੱਕੇ ਅਤੇ ਇਸਤ੍ਰੀ ਦੇ ਅਚਾਨਕ ਇਨਕਾਰੀ ਹੋ ਜਾਣ ਉਪਰ ਭੋਗ ਕਰਕੇ ਕੱਢ ਨਾ ਜਾਏ ਤਾਂ ਮਰਦ ਦੇ ਨਲ ਸੁਜ ਸਕਦੇ ਹਨ ।

(2) ਰਿਤੂ ਆਉਣ ਸਮੇਂ ਇਸਤ੍ਰੀ ਦੇ ਕੋਲ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ । ਨਹੀਂ ਤਾ ਪਿਸ਼ਾਬ ਦੀ ਸੜਣ, ਨਾਮਰਦੀ ਗਰਮੀ ਵਰਗੀਆਂ ਭਿਆਨਕ ਬੀਮਾਰੀਆਂ ਦਾ ਡਰ ਨਵੀਆਂ ਵਿਆਹੀਆਂ ਇਸਤ੍ਰੀਆਂ  ਸ਼ਰਮ ਦੇ ਮਾਰੇ ਹੈਜ਼ ਦਾ ਪਤਾ ਨਹੀਂ ਦੱਸਦੀਆਂ, ਮਨੁੱਖ ਨੂੰ ਚਾਹੀਦਾ ਹੈ ਕਿ ਪੂਰੀ ਤਸੱਲੀ ਕਰ ਲਏ ।

(3) ਦਿਨ ਵੇਲੇ, ਭੁੱਖ ਜਾਂ ਵਰਤ ਪਿੱਛੋਂ, ਖਾਣਾ ਖਾਣ ਤੋਂ ਤਿੰਨ ਘੰਟੇ ਦੇ ਅੰਦਰ ਥਕੇਵਾਂ, ਸਿਰ ਪੀੜ, ਜਿਗਰ, ਮਿਹਦਾ, ਦਿਲ, ਦਿਮਾਗ, ਫੇਫੜਾ, ਮਾਸਾਨਾ ਅਤੇ ਵੀਰਯ ਦੀਆਂ ਬੀਮਾਰੀਆਂ ਵਿਚ ਭੋਗ ਕਰਨਾ ਮਨ੍ਹਾ ਹੈ, ਨਹੀਂ ਤਾਂ ਬੀਮਾਰੀ ਵੱਧ

55 / 239
Previous
Next