

ਕੇ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ ।
(4) ਇਕ ਵਾਰੀ ਭੋਗ ਕਰਕੇ ਫੇਰ ਘੱਟ ਤੋਂ ਘੱਟ 24 ਘੰਟਿਆਂ ਤੀਕਰ ਭੋਗ ਨਹੀਂ ਕਰਨਾ ਚਾਹੀਦਾ । ਪਰੰਤੂ ਬੀਮਾਰੀ, ਕਮਜ਼ੋਰੀ ਤੋਂ ਬਚਣਾ ਚਾਹੋ, ਤਾਂ ਉਸ ਵੇਲੇ ਤੀਕਰ ਭੋਗ ਨਾ ਕਰੋ, ਜਦ ਤੀਕਰ ਪਹਿਲੇ ਭੋਗ ਨੂੰ ਦੋ ਹਫਤੇ ਜਾਂ ਘੱਟੋ ਘੱਟ ਇਕ ਹਫਤਾ ਨਾ ਬੀਤ ਜਾਏ । ਇਕ ਦੋ ਮਹੀਨੇ ਪਿੱਛੋਂ ਭੋਗ ਕਰਨ ਵਾਲੇ ਤੰਦਰੁਸਤ ਬਣੇ ਰਹਿੰਦੇ ਹਨ, ਸਾਲ ਦੋ ਸਾਲ ਪਿੱਛੋਂ ਭੋਗ ਕਰਨ ਵਾਲੇ ਛੇਤੀ ਬੁੱਢੇ ਨਹੀਂ ਹੁੰਦੇ । (5) ਜਿਸ ਇਸਤ੍ਰੀ ਨੂੰ ਗਰਭ ਹੋਵੇ, ਉਸ ਕੋਲ ਸੌਣਾ ਨਹੀਂ ਚਾਹੀਦਾ, ਨਹੀਂ ਤਾਂ ਗਰਭਪਾਤ ਹੋ ਜਾਣ ਦਾ ਡਰ ਹੈ । ਅਜਿਹੀ ਹਾਲਤ ਵਿਚ, ਜੋ ਗਰਭ ਨਾ ਵੀ ਪਾਤ ਹੋਵੇ ਤਾਂ ਇਸਤ੍ਰੀ ਅਤੇ ਬੱਚੇ ਦੇ ਦੁੱਧ ਛੁਡਾਉਣ ਤਕ ਇਸਤ੍ਰੀ ਮਰਦ ਦੋਹਾਂ ਨੂੰ ਜਤ ਸਤ ਕਾਇਮ ਰੱਖਣਾ ਚਾਹੀਦਾ ਹੈ । ਨਹੀਂ ਤਾਂ ਘੱਟੋ ਘੱਟ ਬੱਚਾ ਛੇ ਮਹੀਨੇ ਦਾ ਹੋ ਜਾਣ ਤੱਕ ਇਸਤ੍ਰੀ ਮਰਦ ਦਾ ਵਖੋ ਵੱਖ ਰਹਿਣਾ ਜ਼ਰੂਰੀ ਹੈ ।
(6) ਦੁੱਧ ਪਿਆਣ ਵਾਲੀ ਇਸਤ੍ਰੀ ਕੋਲ ਵੀ ਘੱਟ ਜਾਣਾ ਚਾਹੀਦਾ ਹੈ, ਨਹੀਂ ਤਾਂ ਦੁੱਧ ਖਰਾਬ ਹੋ ਜਾਵੇਗਾ, ਅਤੇ ਬੱਚੇ ਦੀ ਪਾਲਨਾ ਵਿਚ ਹਰਜ ਹੁੰਦਾ ਹੈ।
(7) ਜਦੋਂ ਕਿ ਇਸਤ੍ਰੀ ਨੂੰ ਹੈਜ਼ ਦੀ ਖਰਾਬੀ ਜਾਂ ਚਿੱਟੇ ਪਾਣੀ ਦੀ ਬੀਮਾਰੀ ਹੋਈ ਹੋਵੇ ਜਾਂ ਰਿਹਮ ਟੇਢੀ ਹੋਵੇ ਜਾਂ ਯੋਨੀ ਉਪਰੋ ਟਾਮੇ ਖਾਰਿਸ਼ ਹੁੰਦੀ ਹੋਵੇ, ਅਜਿਹੀਆਂ ਹਾਲਤਾਂ ਵਿਚ ਉਸ ਦੇ ਅਰੋਗ ਹੋ ਜਾਣ ਤਕ ਜ਼ਰੂਰ ਹੀ ਬੰਧੇਜ ਕੀਤਾ ਜਾਵੇ ।
(8) ਜਦੋਂ ਕਿ ਪੁਰਸ਼ ਨੂੰ ਜਹੀਯਾਨ, ਸੁਪਨ ਦੋਸ਼, ਛੇਤੀ ਖਲਾਸ ਹੋਣਾ ਆਦਿ ਬੀਮਾਰੀਆਂ ਹੋਈਆਂ ਹੋਣ ਤਾਂ ਭੋਗ ਕਰਨ ਨਾਲ ਪੁਰਸ਼ ਦੀਆਂ ਮਰਜ਼ਾਂ ਵੱਧ ਜਾਣਗੀਆਂ । ਤ੍ਰੀਮਤ ਬੀਮਾਰ ਹੋ ਜਾਵੇਗੀ।
ਭੋਗ ਲਈ ਇਸਤ੍ਰੀ ਦੀ ਰਜ਼ਾਮੰਦੀ-
ਪਤੀ ਨੂੰ ਚਾਹੀਦਾ ਹੈ ਕਿ ਪਹਿਲਾਂ ਪਤਨੀ ਨੂੰ ਭੋਗ ਲਈ ਰਜ਼ਾਮੰਦ ਕਰ ਲਏ । ਭੋਗ ਵਿਚ ਧਿੰਗੋਜੋਰੀ ਅਤੇ ਜਬਰ ਨਹੀਂ ਕਰਨਾ ਚਾਹੀਦਾ, ਸਗੋਂ ਚਾਹੀਦਾ ਹੈ ਕਿ ਸਬਰ ਅਤੇ ਹੌਂਸਲੇ ਤੋਂ ਕੰਮ ਲਿਆ ਜਾਏ । ਕਈ ਵਾਰੀ ਨਵੀਂ ਵਿਆਹੀ ਇਸਤ੍ਰੀ ਨਾਲ ਜਬਰ ਕਰਨ ਨਾਲ ਉਸ ਨੂੰ ਅਜਿਹਾ ਸਦਮਾ ਪਹੁੰਚਦਾ ਹੈ ਕਿ ਉਹ ਕਈਆਂ ਵਰ੍ਹਿਆਂ ਤੀਕਰ ਇਸ ਦੇ ਅਸਰ ਤੋਂ ਚੰਗੀ ਨਹੀਂ ਹੋ ਸਕਦੀ, ਸਗੋਂ ਇਸ ਸਦਮੇ ਦੇ ਕਾਰਨ ਉਸ ਦੇ ਦਿਲ ਵਿਚ ਭੋਗ ਤੋਂ ਏਨੀ ਘ੍ਰਿਣਾ ਹੋ ਜਾਂਦੀ ਹੈ ਕਿ ਪਤੀ ਨੂੰ ਨੇੜੇ ਵੀ ਨਹੀਂ ਢੁਕਣ ਦੇਂਦੀ । ਚਾਹੀਦਾ ਹੈ