

ਕਿ ਜਿਹੜੇ ਫੁੱਲ ਨੂੰ ਤੁਸਾਂ ਬੜੀਆਂ ਆਸਾਂ ਅਤੇ ਖੁਸ਼ੀਆਂ ਨਾਲ ਪ੍ਰਾਪਤ ਕੀਤਾ ਹੈ, ਉਸ ਨੂੰ ਯੋਗ ਢੰਗ ਨਾਲ ਵਰਤ ਕੇ ਦਿਲ ਦਿਮਾਗ ਨੂੰ ਆਨੰਦਤ ਕਰੋ । ਵਹੁਟੀ ਗਭਰੂ ਦੇ ਸੰਬੰਧਾਂ ਵਿਚ ਅਕਲ, ਹਿਕਮਤ ਤੇ ਸਬਰ ਵਰਤਣਾ ਜ਼ੋਰ-ਜਬਰ ਤੋਂ ਬੇਹਤਰ ਹੈ ਅਤੇ ਤੁਹਾਨੂੰ ਤੁਹਾਡੇ ਸਬਰ ਦਾ ਮਿੱਠਾ ਫਲ ਮਿਲੇਗਾ । ਜੇ ਵਿਆਹ ਹੁੰਦਿਆਂ ਇਸਤ੍ਰੀ ਨੂੰ ਮਨੁੱਖ ਦੇ ਜ਼ੋਸ਼ ਦਾ ਮੁਕਾਬਲਾ ਕਰਨਾ ਪੈ ਜਾਏ ਤਾਂ ਉਸ ਦਾ ਦਿਲ ਕੁਮਲਾ ਜਾਵੇਗਾ। ਇਸ ਸਭ ਤੋਂ ਪਹਿਲਾਂ ਆਪਣੇ ਮੁਹਬਤ ਪਿਆਰ ਨਾਲ ਪਤਨੀ ਨੂੰ ਇਸ ਕੰਮ ਲਈ ਰਜ਼ਾਮੰਦ ਕੀਤਾ ਜਾਏ।
ਇਸਤ੍ਰੀਆਂ ਸੁਭਾਵਿਕ ਹੀ ਮਨੁੱਖ ਨਾਲ ਗੁਪਤ-ਮਿਲਣੀ ਲਈ ਛੇਤੀ ਤਿਆਰ ਨਹੀਂ ਹੁੰਦੀਆਂ । ਇਸਤ੍ਰੀਆਂ ਦੀ ਕੀ ਗੱਲ ਹੈ, ਸਾਰੀ ਦੁਨੀਆਂ ਵਿਚ ਇਸਤ੍ਰੀਪੁਨੇ ਦਾ ਇਹੋ ਹਾਲ ਹੈ । ਜਾਨਵਰਾਂ ਅਤੇ ਪੰਛੀਆਂ ਨੂੰ ਵੀ ਔਲਾਦ ਪੈਦਾ ਕਰਨ ਦੀ ਰੁਤ ਵਿਚ ਆਪਣੀ ਇਸਤ੍ਰੀ ਦੀ ਨਾਜ਼-ਬਰਦਾਰੀ ਕਰਨੀ ਪੈਂਦੀ ਹੈ । ਕਬੂਤਰ ਕਬੂਤਰੀ ਤੇ ਚਿੜੇ ਚਿੜੀ ਦੀ ਮਿਸਾਲ ਤੁਹਾਡੇ ਸਾਹਮਣੇ ਹੈ ।
ਹੁਣ ਭਾਵੇਂ ਇਸ ਨੂੰ ਹਯਾ ਸਮਝੋ, ਭਾਵੇਂ ਮਸਤੀ ਸਮਝੋ, ਭਾਵੇਂ ਕਾਦਰ ਦੀ ਕੁਦਰਤ ਸਮਝੋ, ਭਾਵੇਂ ਪਤਨੀ ਦੀ ਕਮਜ਼ੋਰੀ ਸਮਝੋ ਜਾਂ ਉਸਦਾ ਇਕ ਕੋਮਲ ਮਜ਼ਾਕ ਪਰ ਪਤਨੀ ਕਰਦੀ ਇਸੇ ਤਰ੍ਹਾਂ ਹੀ ਹੈ । ਜੇ ਪਤਨੀ ਦੇ ਕੋਮਲ ਭਾਵ ਦੀ ਕਦਰ ਪਤੀ ਕਰ ਸਕਦਾ ਹੈ ਤਾਂ ਇਸ ਲੁਕ-ਛਿਪ ਵਿਚ ਪਤਨੀ ਉਸ ਨੂੰ ਹੋਰ ਵੀ ਮਿੱਠੀ ਲੱਗਦੀ ਹੈ ਅਤੇ ਆਪਣੇ ਸਬਰ ਦਾ ਮਿੱਠਾ ਫਲ ਮਰਦ ਪ੍ਰਾਪਤ ਕਰ ਲੈਂਦਾ ਹੈ । ਪਰ ਜਿਹੜਾ ਪਤੀ ਬੇ-ਹੌਂਸਲਾ ਹੋ ਜਾਂਦਾ ਹੈ, ਇਸ ਕੋਮਲ ਪਿਆਰ ਨੂੰ ਨਹੀਂ ਸਮਝਦਾ ਉਹ ਜਾਂ ਤਾਂ ਇਸ ਦਾ ਖਿਆਲ ਛੱਡ ਦੇਂਦਾ ਹੈ ਜਾਂ ਆਪਣਾ ਸ਼ੌਕ ਪੂਰਨ ਕਰਨ ਲਈ ਜਬਰਦਸਤੀ ਕਰਦਾ ਹੈ । ਦੋਵੇਂ ਗੱਲਾਂ ਮੁਹੱਬਤ ਦੇ ਹੱਕ ਵਿਚ ਚੰਗੀਆਂ ਨਹੀਂ ਹਨ ਇਕ ਤਾਂ ਪਤੀ ਨੂੰ ਪਤਨੀ ਦੀ ਆਦਤ ਨੂੰ ਸਮਝਦਾ ਚਾਹੀਦਾ ਹੈ, ਦੂਜੇ ਪਤਨੀ ਨੂੰ ਵੀ ਚਾਹੀਦਾ ਹੈ ਕਿ ਕੋਈ ਆਦਤ ਭਾਵੇਂ ਕਿੰਨੀ ਹੀ ਚੰਗੀ ਹੋਵੇ, ਹਦ ਟਪਣ ਨਾਲ ਉਸ ਵਿਚ ਉਹ ਸਵਾਦ ਨਹੀਂ ਰਹਿੰਦਾ, ਉਹ ਸ਼ੌਕ ਨਹੀਂ ਰਹਿੰਦਾ ।
ਵਿਸ਼ੈ ਭੋਗ ਲਈ ਵਹੁਟੀ ਦਾ ਜੀ ਕਰ ਆਉਣਾ-
ਪਤੀ ਨਾਲ ਸੌਣ ਵਾਸਤੇ ਵਹੁਟੀ ਰਜਾਮੰਦ ਤਾਂ ਭਾਵੇਂ ਛੇਤੀ ਹੋ ਆਵੇ, ਪਰੰਤੂ ਇਹ ਜ਼ਰੂਰੀ ਨਹੀਂ ਕਿ ਉਸ ਦਾ ਵਿਸ਼ੈ-ਭੋਗ ਵਾਸਤੇ ਉਸਦਾ ਜੀ ਵੀ ਝਟ ਪਟ