ਆਖ ਦਮੋਦਰ ਮੈਂ ਅੱਖੀ ਡਿੱਠਾ, ਜੋ ਸੱਭ ਕੂਕ ਸੁਣਾਈ ।
ਆਖ ਦਮੋਦਰ ਮੈਂ ਅੱਖੀਂ ਡਿੱਠਾ, ਲੱਗੀ ਹੋਣ ਲੜਾਈ ।
ਤੇ ਕਿੱਸੇ ਦੇ ਅੰਤ ਵਿਚ ਦਮੋਦਰ ਬੜੇ ਦਾਅਵੇ ਨਾਲ ਕਹਿੰਦਾ ਹੈ :
ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੇ ਲਮੀਂ ਤਰਫ਼ ਸਿਧਾਏ ।
ਇਸ ਦੇ ਨਾਲ ਨਾਲ ਹੀ ਦਮੋਦਰ ਹੀਰ ਤੇ ਰਾਂਝੇ ਦੇ ਮਿਲਣ ਦਾ ਸੰਨ ਵੀ ਦਸਦਾ ਹੈ :
ਪੰਦਰਾਂ ਸੌ ਅਤੇ ਉਨੱਤਰੀ ਸੰਬਤ ਬਿਕ੍ਰਮ ਰਾਏ ।
ਹੀਰ ਤੇ ਰਾਂਝਾ ਹੋਏ ਇਕੱਠੇ, ਬੇੜੇ ਰੱਬ ਚੁਕਾਏ ।
ਪਾਤਸ਼ਾਹੀ ਜੋ ਅਕਬਰ ਸੰਦੀ ਦਿਨ ਦਿਨ ਚੜ੍ਹੇ ਸਵਾਏ ।
ਆਖ ਦਮੋਦਰ ਦੇਇ ਅਸੀਸਾਂ, ਸ਼ਹਿਰੋਂ ਬਾਹਰ ਆਏ। (960)
ਜੇ ਦੋ ਨੁਕਤਿਆਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਤਾਂ ਦਮੋਦਰ ਅਨੁਸਾਰ ਹੀਰ ਗੱਤਾ ਦਾ ਮਿਲਾਪ 1569 ਬਿਕਰਮੀ ਜਾਂ 1529 ਬਿਕਰਮੀ ਨੂੰ ਅਕਬਰ ਦੇ ਰਾਜ ਸਮੇਂ ਹੋਇਆ। ਪਰ ਅਕਬਰ ਦਾ ਰਾਜ ਸਮਾਂ 1556 ਈ. ਤੋਂ 1605 ਈ. ਤਕ ਹੈ । ਜਿਹੜਾ ਕਿ ਬਿਕਰਮੀ ਸੰਮਤ ਅਨੁਸਾਰ 1613 ਤੋਂ 1662 ਤਕ ਬਣਦਾ ਹੈ । ਸੋ 1529 ਜਾਂ 1569 ਬਿ, ਕਿਸੇ ਤਰ੍ਹਾਂ ਵੀ ਅਕਬਰ ਦਾ ਸਮਾਂ ਨਹੀਂ ਬਣਦਾ। ਪ੍ਰਿੰਸੀਪਲ ਤੇਜਾ ਸਿੰਘ ਦਾ ਖ਼ਿਆਲ ਹੈ ਕਿ ਇਹ ਤਾਰੀਖ (1529 ਬਿ.) ਠੀਕ ਨਹੀਂ। ਕੋਹਲੀ ਅਤੇ ਗੰਗਾ ਸਿੰਘ ਬੇਦੀ ਆਦਿ ਦਾ ਇਕ ਮੱਤ ਹੈ।
ਪਰ 1556 ਦੀ. ਤੋਂ 1605 ਈ. ਦਾ ਸਮਾਂ 1613 ਬਿ. ਤੋਂ 1662 ਬਿ. ਬਣਦਾ ਹੈ । ਜੇ ਇਸ ਨੂੰ 1629 ਬਿ. ਵੀ ਮੰਨ ਲਈਏ ਤਾਂ ਉਸ ਸਮੇਂ ਅਕਬਰ ਨੂੰ ਰਾਜ-ਗੱਦੀ ਤੇ ਬੈਠਿਆਂ ਕੇਵਲ 16 ਸਾਲ ਹੀ ਹੋਏ ਸਨ। ਪਰ ਇਹ ਘਟਨਾ ਲਗਭਗ ਸਤਾਈ ਵਰ੍ਹਿਆ ਵਿਚ ਫੈਲੀ ਹੋਈ ਹੈ । ਇਨ੍ਹਾਂ ਵਰ੍ਹਿਆਂ ਦਾ ਵੇਰਵਾ ਦਮੋਦਰ ਦੇ ਮਿਸਰਿਆਂ ਤੋਂ ਹੀ ਲਗਦਾ ਹੈ :
(1) ਬਾਰ੍ਹਾਂ ਵਰ੍ਹਿਆਂ ਦੀ ਛੋਹਿਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ।
(2) ਬਾਰ੍ਹਾਂ ਵਰ, ਫ਼ਕੀਰੀ ਕੀਤੀ ਤਾਂ ਹੁਣ ਵਤਨ ਵੇਖਣ ਨੂੰ ਆਇਆ ।
(3) ਸਾਢੇ ਪੈਂਤੀ ਮਾਹ ਗੁਜ਼ਾਰੇ, ਅਸਾਂ ਲੂਣ ਨਾ ਖੇੜਿਆਂ ਦਾ ਖਾਇਆ।
ਇਸ ਲਿਹਾਜ਼ ਨਾਲ ਵੀ ਜਦੋਂ ਹੀਰ ਦਾ ਜਨਮ ਹੋਇਆ ਦਮੋਦਰ ਦੇ ਸ਼ਿਅਰਾਂ ਦੇ ਆਧਾਰ ਤੇ 1602 ਬਿ. ਬਣਦਾ ਹੈ) ਤਾਂ ਉਹ ਅਕਬਰ ਦਾ ਸਮਾਂ ਨਹੀਂ ਸੀ । ਪਰ ਦਮੋਦਰ ਕਹਿੰਦਾ ਹੈ ਕਿ
ਵਿਚ ਸਿਆਲੀ ਰਹੇ ਦਮੋਦਰ ਖੁਸ਼ੀ ਰਹੇ ਸਿਰ ਤਾਈਂ ।
ਅੱਖੀਂ ਵੇਖ ਤਮਾਸਾ ਸਾਰਾ, ਲੱਖ ਮੱਝੀ ਲੱਖ ਗਾਈ ।
ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨਾ ਹੁੱਜਤ ਕਾਈ॥
ਪੁੱਤਰ ਚਾਰ ਚੂਚਕ ਘਰ ਹੋਏ, ਦਮੋਦਰ ਆਖ ਸੁਣਾਈ।
ਦਮੋਦਰ ਅਨੁਸਾਰ ਹੀਰ ਦੇ ਚਾਰੇ ਭਰਾ ਉਸ ਤੋਂ ਪਹਿਲੇ ਜੰਮੇ ਅਤੇ ਉਹ ਵੀ ਅਕਬਰ ਦੇ ਰਾਜ ਸਮੇਂ । ਇਸ ਲਿਹਾਜ ਨਾਲ 1629 ਕਿ. ਸੰਮਤ ਬਿਲਕੁਲ ਹੀ ਰੱਦ ਹੋ