Back ArrowLogo
Info
Profile

ਜਾਂਦਾ ਹੈ ।

ਜੋ ਹੋਤ ਵਧੇਰੇ ਗਹੁ ਨਾਲ ਵੇਖੀਏ ਤਾਂ ਮੁਆਮਲਾ ਹੋਰ ਵੀ ਸਾਫ ਹੋ ਜਾਂਦਾ ਹੈ :

ਵੱਡਾ ਰਾਠ ਜਮੀਂ ਦਾ ਖਾਵੰਦ, ਕੋਹੀ ਸਿਫ਼ਤ ਅਖਾਈ ।

ਅਕਬਰ ਨਾਲ ਕਰੇਂਦਾ ਦਾਅਵੇ, ਭੂਈ ਨਈਂ ਦਾ ਸਾਈਂ ।

ਸੋਨਾ ਰੁੱਪਾ ਮਾਲ ਖਜ਼ੀਨਾ, ਢੁੱਕਣ ਸੱਤੇ ਪਾਹੀਂ ।

ਚਾਰ ਬੇਟੇ ਚੜ੍ਹ, ਚੜੰਦੇ, ਗਿਣ ਗਿਣ ਨਾਮ ਸੁਣਾਈ ।

ਖਾਣ, ਪਠਾਣ, ਸੁਲਤਾਨ, ਬਹਾਦਰ, ਕਿਸੇ ਬਦੇ ਦੇ, ਨਾਹੀਂ ।

ਵਾਹ ਦਮੋਦਰ ਜਾਵਣ ਵਾਲੀ, ਰੂਪ ਦਿਤੋਈ ਸਾਈਂ ॥ 2॥

ਇਸ ਦਾ ਭਾਵ ਹੈ ਕਿ ਕੁਦੀ ਨੂੰ ਚਾਰੇ ਪੁੱਤਰ ਉਸ ਸਮੇਂ ਜੰਮੇ ਜਦੋਂ ਚੂਚਕ ਅਕਬਰ ਨਾਲ ਦਾਅਵਾ ਕਰ ਸਕਦਾ ਸੀ । ਪਰ ਹੀਰ ਉਸ ਨੂੰ ਬੁਢੇਪੇ ਵਿਚ ਜੰਮੀ । ਜੇ ਉਸ ਨੂੰ ਪਹਿਲਾ ਪੁੱਤਰ 20 ਸਾਲ ਦੀ ਉਮਰ ਵਿਚ ਵੀ ਜੰਮਿਆ ਹੋਵੇ ਅਤੇ ਇਕ ਦੀ ਦੂਸਰੇ ਨਾਲੋਂ ਦੋ ਦੇ ਸਾਲ ਦੀ ਵਿੱਥ ਹੋਵੇ ਤਾਂ ਉਨ੍ਹਾਂ ਨੂੰ ਚੜ੍ਹ ਚੜੰਦੇ ਕਹਿਣ ਤਕ ਕੰਦੀ ਦੀ ਉਮਰ ਤੀਹ ਵਰ੍ਹਿਆਂ ਦੀ ਹੋਵੇਗੀ । ਪਰ ਹੀਰ ਉਸ ਨੂੰ ਬੁੱਢੇ ਵਾਰੇ ਲਗਭਗ 50 ਵਰ੍ਹਿਆਂ ਦੀ ਉਮਰ ਵਿਚ ਜੰਮੀ । ਜੇ 1669 ਬਿ. ਸੰਨ ਵੀ ਮੰਨ ਲਈਏ ਤਾਂ ਹਿਸਾਬ ਠੀਕ ਨਹੀਂ ਬੈਠਦਾ । ਕਿਉਂਕਿ ਅਕਬਰ ਦਾ ਸਮਾਂ 1613 ਬਿ. ਤੋਂ 1662 ਇ. ਤਕ ਬਣਦਾ ਹੈ । ਜੇ ਕਦੀ ਦੀ ਉਮਰ 1613 ਬਿ. ਨੂੰ 20 ਸਾਲ ਦੀ ਹੋਵੇਗੀ ਤਾਂ 50 ਸਾਲ ਦੀ ਉਮਰ ਵਿਚ (ਬੁਦੇਪੋ) ਵਿਚ ਹੀਰ ਜੰਮੀ। ਭਾਵ ਹੀਰ ਦਾ ਜਨਮ 1643 ਬਿ. ਵਿਚ ਹੋਇਆ । ਅਤੇ 27 ਸਾਲ ਇਹ ਪ੍ਰੀਤ ਕਹਾਣੀ ਚਲਦੀ ਰਹੀ। ਸ 1643 ਬਿ. ਵਿਚ 27 ਸਾਲ ਹੋਰ ਜਮਾਂ ਕਰ ਦੇਈਏ ਤਾਂ ਇਹ ਸਮਾਂ 1669/70 ਬਿ. ਤਾਂ ਬਣ ਜਾਂਦਾ ਹੈ ਪਰ ਅਕਬਰ ਦਾ ਰਾਜ 1662 ਬਿ. ਵਿਚ ਖ਼ਤਮ ਹੋ ਗਿਆ ਸੀ । ਜਦੋਂ ਕਿ ਹੀਰ ਦਾ ਵਿਆਹ ਵੀ ਅਜੇ ਨਹੀਂ ਸੀ ਧਰਿਆ ਗਿਆ । ਉਪਰੋਕਤ ਵੇਰਵੇ ਤੋਂ ਡਾ. ਮੋਹਨ ਸਿੰਘ, ਬਾਵਾ ਗੰਗਾ ਸਿੰਘ ਬੇਦੀ, ਸੁਰਿੰਦਰ ਸਿੰਘ ਕੋਹਲੀ ਆਦਿ ਸਭ ਵਿਦਵਾਨਾਂ ਦੇ ਕਿਆਫੇ ਗਲਤ ਸਾਬਤ ਹੋ ਜਾਂਦੇ ਹਨ । ਸੋ ਇਹ ਘਟਨਾ ਕਿਸੇ ਤਰਾਂ ਵੀ ਅਕਬਰ ਦੇ ਰਾਜ ਦੀ ਨਹੀਂ ਕਹੀ ਜਾ ਸਕਦੀ, ਕਿਉਂਕਿ ਅਕਬਰ ਦੇ ਸਮੇਂ ਹੀ ਫ਼ਾਰਸੀ ਦੇ ਇਕ ਸ਼ਾਇਰ ਬਾਕੀ ਕੁਲਾਬੀ ਨੇ ਵੀ ਇਹ ਕਿੱਸਾ ਫ਼ਾਰਸੀ ਵਿਚ ਲਿਖਿਆ ਹੈ।

ਕੁਲਾਬੀ ਬਾਰੇ ਮੁੱਲਾਂ ਬਦਾਯੂਨੀ ਨੇ ਲਿਖਿਆ ਹੈ ਕਿ ਬਾਕੀ ਕੁਲਾਬੀ 1579 ਈ. ਵਿਚ ਜੈਨਪੁਰ ਵਿਖੇ ਮਾਸੂਮ ਅਲੀ ਖ਼ਾਂ ਦੀ ਬਗਾਵਤ ਵਿਚ ਮਾਰਿਆ ਗਿਆ ਸੀ । ਨਿਰਸੰਦੇਹ ਕੁਲਾਬੀ ਨੇ ਇਹ ਕਿੱਸਾ ਮਰਨ ਤੋਂ ਕੁਝ ਵਰ੍ਹੇ ਪਹਿਲਾਂ ਲਿਖਿਆ ਹੋਵੇਗਾ। ਸੋ ਜੋ ਇਸ ਰਚਨਾ ਨੂੰ 1578-79 ਈ. ਦੀ ਰਚਨਾ ਵੀ ਮੰਨ ਲਿਆ ਜਾਵੇ ਤਾਂ ਇਹ ਕਥਾ ਅਕਬਰ ਦੇ ਰਾਜ ਸਮੇਂ ਬਹੁਤ ਮਸ਼ਹੂਰ ਹੋ ਚੁੱਕੀ ਸੀ ਤੇ ਇਸ ਦੀ ਪ੍ਰਸਿੱਧੀ ਜੈਨਪੁਰ ਤੇ ਦੂਸਰੇ ਥਾਵਾਂ ਤਕ ਫੇਲ ਚੁੱਕੀ ਸੀ ਤੇ ਕਿਉਂਕਿ ਕੁਲਾਬੀ ਇਸ ਨੂੰ ਅੱਖੀਂ ਡਿੱਠੀ ਘਟਨਾ ਨਹੀਂ ਮੰਨਦਾ ਸਗੋਂ ਕਹਿੰਦਾ ਹੈ ਕਿ ਹਰ ਇਕ ਦੀ ਜ਼ਬਾਨ ਤੇ ਹੀਰ ਤੇ ਰਾਂਝੇ ਦੀ ਕਥਾ ਸੀ :

ਦਰ ਹਿੰਦ ਜ਼ਹੀਰ ਰਾਂਝਾ ਗੋਗਾਸਤ

ਕਾਫ਼ਸਾਨਾ ਹਰ ਦੇ ਦਰ ਜਬਾਂਹਾ ਸਤ ।

12 / 272
Previous
Next