ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਅਕਬਰ ਦੇ ਸਮੇਂ ਤੱਕ ਇਹ ਕਥਾ ਬਹੁਤ ਹੀ ਪ੍ਰਸਿੱਧ ਹੋ ਚੁੱਕੀ ਸੀ ।
ਅਕਕਰ ਦੇ ਸਮੇਂ ਦੇ ਇਕ ਹੋਤ ਸੂਫ਼ੀ ਸ਼ਾਇਤ ਸ਼ਾਹ ਹੁਸੈਨ ਨੇ ਹੀਰ ਰਾਝੇ ਨੂੰ ਚਿੰਨ੍ਹਾਂ ਰਾਹੀਂ ਆਪਣੀਆਂ ਕਾਫੀਆਂ ਵਿਚ ਪ੍ਰਗਟਾਇਆ ਹੈ। ਕੁਝ ਹੀ ਵਰ੍ਹਿਆਂ ਵਿਚ ਕੋਈ ਕਹਾਣੀ ਜਿਸ ਦੀ ਆਧਾਰ-ਸ਼ਿਲਾ ਦੁਨਿਆਵੀ ਪਿਆਰ ਹੋਵੇ ਕਦੀ ਵੀ ਸੂਫੀ ਕਾਵਿ ਜਾਂ ਭਗਤੀ ਕਾਵਿ ਦਾ ਚਿੰਨ੍ਹ ਨਹੀਂ ਬਣ ਸਕਦੀ । ਉਸ ਸਮੇ (ਅਕਬਰ ਦੇ ਰਾਜ ਵਿਚ ਘੱਟੀ) ਵਾਪਰਣ ਵਾਲੀ ਇਹ ਪ੍ਰੀਤ-ਕਥਾ, ਜੋ ਉਸ ਸਮੇਂ ਦੇ ਸਮਾਜ ਨੂੰ ਪ੍ਰਵਾਨ ਨਹੀਂ ਸੀ, ਪਾਕੀਜ਼ਗੀ ਦਾ ਰੂਪ ਧਾਰ ਕੇ ਭਾਈ ਗੁਰਦਾਸ ਜੀ ਤੇ ਸੂਫੀ ਕਵੀ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਿਚ ਨਹੀਂ ਆ ਸਕਦੀ ਸੀ ।
ਉਂਜ ਵੀ ਕਿਹੜਾ ਮਾਂ-ਪਿਉ ਹੈ ਜੋ ਆਪਣੇ ਪਿੰਡ ਦੇ ਹਟਵਾਣੀਏ ਨੂੰ ਆਗਿਆ ਦੇ ਦੇਵੇ ਕਿ ਉਹ ਉਨ੍ਹਾਂ ਦੀ ਧੀ ਦੀ ਪ੍ਰੇਮ ਕਹਾਣੀ ਲਿਖ ਕੇ ਉਨ੍ਹਾਂ ਨੂੰ ਖੱਜਲ ਖੁਆਰ ਕਰੇ, ਜਦੋਂ ਕਿ ਉਹ ਉਨ੍ਹਾਂ ਦੇ ਆਸਰੇ ਹੀ ਪਿੰਡ ਵਿਚ ਰਹਿ ਰਿਹਾ ਹੋਵੇ ।
ਇਨ੍ਹਾਂ ਸਾਰੀਆਂ ਸ਼ਹਾਦਤਾਂ ਤੋਂ ਬਿਨਾਂ ਇਕ ਹੋਰ ਸ਼ਹਾਦਤ ਹੋਰ ਬੜੀ ਪੱਕੀ ਪੀਡੀ ਹੈ । ਦਮੋਦਰ ਇਕ ਥਾਂ ਤਮਾਕੂ ਦਾ ਜ਼ਿਕਰ ਕਰਦਾ ਹੈ :
ਉਬਾਲ ਸਵੀਆਂ, ਘੜਾ ਲੱਗੀ ਦਾ ਤਮਾਕੂ ਚਲਮ ਲਿਆਏ। (167)
ਪਰ ਤਮਾਕੂ ਭਾਰਤ ਵਿਚ ਪਹਿਲੀ ਵਾਰੀ ਪੁਰਤਗੰਜ਼ੀ ਵਪਾਰੀ 1605 ਈ. ਵਿਚ ਲੈ ਕੇ ਆਏ । ਕੁਝ ਵਰ੍ਹਿਆਂ ਵਿਚ ਸਾਰੇ ਦੇਸ਼ ਵਿਚ ਇਸ ਦਾ ਰਿਵਾਜ ਹੋ ਗਿਆ । ਤਮਾਕੂ ਨੇ ਭਾਰਤ ਦੀ ਗਰੀਬ ਜਨਤਾ ਵਿਚ ਵੀ ਇੰਨਾ ਘਰ ਕਰ ਲਿਆ ਕਿ ਜਹਾਂਗੀਰ ਨੂੰ 10 ਮਾਰਚ, 1617 ਈ. ਨੂੰ ਇਕ ਹੁਕਮ ਜਾਰੀ ਕਰਕੇ ਤਮਾਕੂ ਦੀ ਵਰਤੋਂ ਕਾਨੂੰਨੀ ਤੌਰ ਤੇ ਬੰਦ ਕਰਨੀ ਪਈ ।“ ਜਿਸ ਦੇ ਹਵਾਲੇ ਡਾ. ਬੇਨੀ ਪ੍ਰਸਾਦ ਦੀ ਪੁਸਤਕ 'ਤਾਰੀਖੋ ਜਹਾਂਗੀਰੀ ਤੋਂ ਬਿਨਾ ਅਕਬਰ ਨਾਮਾ, ਜਿਲਦ III, ਪੰਨਾ 703, ਖਲਾਸਤੁਤ ਤਵਾਰੀਖ, ਪੰਨਾ 454, 'ਕਨਟਰੀਜ਼ ਰੇਂਡ ਦੀ ਵੇ ਔਫ ਬੰਗਾਲ ਪੰਨਾ 97 ਆਦਿ ਪੁਸਤਕਾਂ ਵਿਚ ਮਿਲਦੇ ਹਨ।
ਬੀਉਰੇਜ ਦੇ ਅਕਬਰ ਨਾਮਾ ਦੀ ਜਿਲਦ ਨੰਬਰ 11, ਪੰਨਾ 87 ਤੇ ਲਿਖਿਆ ਹੈ ਕਿ, "ਇਕ ਹੋਰ ਫਰਮਾਨ ਵੀ ਕਾਬਲੇ ਜ਼ਿਕਰ ਹੈ ।" ਤਮਾਕੂ ਜਿਹੜਾ ਕਿ ਭਾਰਤ ਵਿਚ ਅਕਬਰ ਦੇ ਸਮੇਂ ਆਇਆ ਅਤੇ ਛੇਤੀ ਹੀ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਹਰ ਵਰਗ ਤੇ ਆਬਾਦੀ ਵਿਚ ਫੈਲ ਗਿਆ। ਜਹਾਂਗੀਰ ਦੇ ਵਿਚਾਰ ਅਨੁਸਾਰ "ਉਸ ਨਾਲ ਹਰ ਤਬੀਅਤ ਅਤੇ ਜਿਸਮਾਨੀ ਬਣਤਰ ਨੂੰ ਨੁਕਸਾਨ ਪੁੱਜਦਾ ਸੀ । ਇਸ ਲਈ ਇਸ ਦਾ ਪ੍ਰਯੋਗ ਵਿਵਰਜਤ ਕਰ ਦਿੱਤਾ ਗਿਆ ਪਰ ਲੋਕਾਂ ਨੇ ਇਸ ਦੀ ਬਹੁਤ ਘੱਟ ਪ੍ਰਵਾਹ ਕੀਤੀ ।"
ਡਾ. ਸੀਤਲ ਦੇ ਇਸ ਵਿਚਾਰ ਨਾਲ ਵੀ ਸਹਿਮਤੀ ਨਹੀਂ ਪ੍ਰਗਟਾਈ ਜਾ ਸਕਦੀ ਕਿ ਤਮਾਕੂ ਜਹਾਂਗੀਰ ਦੇ ਰਾਜ ਸਮੇਂ ਭਾਰਤ ਵਿਚ ਆਇਆ ।
ਡਾ. ਬੇਨੀ ਪ੍ਰਸਾਦ, ਤਾਰੀਖੇ ਜਹਾਂਗੀਰ (ਉਰਦੂ) ਅਨੁਵਾਦਿਕ ਰਹਿਮ ਅਲੀਉਲ ਹਾਜ਼ਮੀ, ਤਰੱਕੀਏ ਉਰਦੂ ਓਰਡ, ਦਿੱਲੀ, ਪੰਨਾ 434.