ਇਸ ਸ਼ਹਾਦਤ ਤੋਂ ਸਾਫ ਜ਼ਾਹਿਰ ਹੈ ਕਿ ਦਮੋਦਰ ਨੇ ਹੀਰ ਦੀ ਰਚਨਾ 1605 ਈ. ਤੋਂ ਪਿਛੋਂ ਕੀਤੀ । ਕਿਉਂਕਿ ਅਕਬਰ ਦਾ ਰਾਜ 1605 ਈ. ਤਕ ਕਾਇਮ ਰਿਹਾ ਤੇ ਦਮੋਦਰ ਵਾਰ ਵਾਰ ਅਕਬਰ ਦਾ ਜ਼ਿਕਰ ਕਰਦਾ ਹੈ, ਜਹਾਂਗੀਰ ਦਾ ਨਹੀਂ ਕਰਦਾ । ਡਾ. ਪਰਮਿੰਦਰ ਸਿੰਘ ਨੇ ਜੋ ਸਮਾਂ ਮਿਥਿਆ ਹੈ ਉਹ ਕਾਫੀ ਹਦ ਤਕ ਦਰੁਸਤ ਹੈ । ਕਿਉਂਕਿ ਅਕਬਰ ਦਾ ਰਾਜ ਉਸ ਦੀ ਮੌਤ ਤਕ (1014 ਹਿਜਰੀ 12 ਜਮਾਦੀ-ਉਲ-ਆਖਰ) 17 ਅਕਤੂਬਰ, 1605 ਤਕ ਰਿਹਾ । ਇਸੇ ਵਰ੍ਹੇ ਹੀ ਤਮਾਕੂ ਭਾਰਤ ਵਿਚ ਆਇਆ ਸੀ । ਇੰਡੀ ਛੇਤੀ ਝੀਉਰੀ ਵਰਗੀ ਗਰੀਬ ਔਰਤ ਦੇ ਘਰ ਤਮਾਕ ਪਹੁੰਚਾਉਣਾ ਬੜਾ ਅਸੰਭਵ ਲਗਦਾ ਹੈ। ਅਤੇ ਇਹ ਉਹ ਸਮਾਂ ਸੀ ਜਦੋਂ ਰਾਂਝਾ ਅਜੇ ਹੀਰ ਨੂੰ ਮਿਲਿਆ ਵੀ ਨਹੀਂ ਸੀ ।
ਡਾ. ਜੀਤ ਸਿੰਘ ਸੀਤਲ ਨੇ ਕਿੱਸਾ ਹੀਰ ਰਾਂਝਾ ਦੀ ਕਹਾਣੀ ਨੂੰ 1425 ਈ. ਤੋਂ 1453 ਈ. ਵਿਚਕਾਰ ਵਾਪਰੀ ਮੰਨ ਕੇ ਭੰਗ ਸ਼ਹਿਰ ਦੀ ਬੁਨਿਆਦ ਨੂੰ ਹੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਉਸ ਦਾ ਵਿਚਾਰ ਹੈ ਕਿ ਚੂਚਕ 1464 ਈ. ਵਿਚ ਕਾਲਵਸ ਹੋਇਆ ਤਾਂ ਉਸ ਦੀ ਉਮਰ 87 ਸਾਲ ਦੀ ਸੀ । ਸੋ ਇਹ ਘਟਨਾ 1425 ਤੋਂ 1453 ਈ. ਤਕ ਵਾਪਰੀ ਕਹੀ ਜਾ ਸਕਦੀ ਹੈ । ਡਾ. ਸੀਤਲ ਹੋਰਾਂ ਨੇ ਬੇਦੋਬਸਤ ਰਿਪੋਰਟਾਂ ਤੇ ਤਾਰੀਖੇ ਝੰਗ ਦਾ ਹਵਾਲਾ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹੀਰ ਰਾਂਝੇ ਦੀ ਪ੍ਰੀਤ ਘਟਨਾ ਸਮੇਂ ਭੰਗ ਸ਼ਹਿਰ ਆਬਾਦ ਹੀ ਨਹੀਂ ਸੀ ਹੋਇਆ। ਝੰਗ ਸ਼ਹਿਰ ਦੀ ਬੁਨਿਆਦ ਚੂਚਕ ਦੇ ਭਤੀਜੇ ਮੱਲ ਖਾਂ ਨੇ 1462 ਈ. ਵਿਚ ਰਖੀ ਸੀ । ਉਨ੍ਹਾਂ ਨੇ ਇਹ ਮੱਤ ਇਸ ਲਈ ਪੇਸ਼ ਕੀਤਾ ਹੈ ਕਿ ਹੀਰ ਰਾਂਝੇ ਦੀ ਕਹਾਣੀ ਨੂੰ 1462 ਈ. ਤੋਂ ਪਹਿਲਾਂ ਦੀ ਪ੍ਰੀਤ-ਕਥਾ ਸਾਬਤ ਕੀਤਾ ਜਾ ਸਕੇ । ਇਸ ਸਮੇਂ ਲਾਹੌਰ ਉਪਰ ਬਹਿਲੋਲ ਲੱਧੀ ਦਾ ਰਾਜ ਸੀ ਜਿਸ ਤੋਂ ਮੱਲ ਖਾਂ ਨੇ ਇਸ ਇਲਾਕੇ ਦਾ ਪਟਾ ਹਾਸਿਲ ਕੀਤਾ ਸੀ ।
ਆਪਣੇ ਕਥਨ ਦੀ ਪ੍ਰੋੜਤਾ ਲਈ ਡਾ. ਜੀਤ ਸਿੰਘ ਸੀਤਲ ਨੇ ਦਮੋਦਰ ਦਾ ਇਹ ਮਿਸਰਾ ਪੇਸ਼ ਕੀਤਾ ਹੈ :
ਵੜਿਆ ਵੰਡ ਚੂਚਕ ਦੇ ਸ਼ਹਿਰੇ
ਜਿੱਥੇ ਸਿਆਲ ਅਬਦਾਲੀ ।
"ਇਸ ਤੋਂ ਸਾਬਤ ਹੋਇਆ ਕਿ ਭੰਗ ਦਾ ਪੁਰਾਣਾ ਸ਼ਹਿਰ ਵੀ ਹੀਰ ਰਾਂਝਾ ਦੀ ਪ੍ਰੀਤ ਘਟਨਾ ਤੋਂ ਪਿੱਛੋਂ ਹੋਂਦ ਵਿਚ ਆਇਆ।'""
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਤਕ ਝੰਗ ਹੋਂਦ ਵਿਚ ਆ ਚੁੱਕਾ ਸੀ ਜਾਂ ਨਹੀਂ ?
ਸਭ ਤੋਂ ਪਹਿਲਾ ਹਵਾਲਾ ਚੀਨੀ ਯਾਤਰੀ ਹਿਊਨਸਾਂਗ ਪੁਸਤਕ ਵਿਚ ਮਿਲਦਾ ਹੈ। ਉਹ 1641 ਈ. ਵਿਚ ਭਾਰਤ ਆਇਆ ਤੇ ਝੰਗ ਵਿਚ ਵੀ ਆਇਆ। ਉਹਨੇ ਝੰਗ ਨੂੰ ਬਾਂਗ
ਡਾ. ਜੀਤ ਸਿੰਘ ਸੀਤਲ, ਹੀਰ ਵਾਰਸ, ਪੰਨਾ 10.
ਡਾ. ਜੀਤ ਸਿੰਘ ਸੀਤਲ, ਹੀਰ ਵਾਰਸ, ਪੰਨਾ 12.
ਉਹੀ ਪੰਨਾ 15.