Back ArrowLogo
Info
Profile

 

3

ਇਹ ਪ੍ਰੀਤ ਘਟਨਾ ਕਦੋਂ ਘਟੀ ?

ਜਿਸ ਤਰ੍ਹਾਂ ਅਸੀਂ ਪਰਖ ਚੁੱਕੇ ਹਾਂ ਕਿ ਤਮਾਕੂ 1605 ਈ. ਵਿਚ ਅਕਬਰ ਦੀ ਮੌਤ ਤੋਂ ਕੁਝ ਮਹੀਨੇ ਹੀ ਪਹਿਲਾਂ ਭਾਰਤ ਵਿਚ ਆਇਆ ਸੀ। ਜਿਸ ਦਾ ਜ਼ਿਕਰ ਦਮੋਦਰ ਨੇ ਉਸ ਸਮੇਂ ਕੀਤਾ ਹੈ ਜਦੋਂ ਰਾਤਾ ਅਜੇ ਹੀਰ ਨੂੰ ਮਿਲਿਆ ਵੀ ਨਹੀਂ ਸੀ । ਜੇ ਇਹ ਵੀ ਮੰਨ ਲਿਆ ਜਾਵੇ ਕਿ ਦੋ ਕੁ ਵਰ੍ਹੇ ਵਿਚ ਤਮਾਕ ਆਮ ਲੋਕਾਂ ਦੇ ਘਰਾਂ ਤਕ ਪੁੱਜ ਗਿਆ ਸੀ ਤਾਂ ਰਾਂਝੇ ਉਪਰ ਬੀਉਰੀ ਦੀ ਕੁੜੀ ਦੇ ਆਸ਼ਕ ਹੋਣ ਦੀ ਘਟਨਾ 1607-8 ਦੀ ਹੋ ਸਕਦੀ ਹੈ। ਇਸ ਤੋਂ ਪਿੱਛੋਂ ਰਾਂਝੇ ਨੇ 12 ਸਾਲ ਸਿਆਲਾਂ ਦੀਆਂ ਮੱਝਾਂ ਚਾਰੀਆਂ ਅਤੇ 35 ਮਹੀਨੇ 9 ਰਾਤਾਂ ਪਿੱਛੋਂ ਫੇਰ ਰਾਂਝੇ ਤੇ ਹੀਰ ਦੀ ਮੁਲਾਕਾਤ ਹੋਈ ।

“ਪੈਂਤ੍ਰੀ ਮਾਹ, ਨੇ ਰਾਤੀ ਪਿੱਛੋਂ, ਰਬ ਅਸਾਂ ਅਨਾਜ ਖਵਾਇਆ" । ਇਸ ਤੋਂ ਪਿੱਛੋਂ 40 ਦਿਨ ਫੇਰ ਰਾਂਝਾ ਤੇ ਹੀਰ ਚਾਲੀਹੇ ਵਿਚ ਰਹੇ। ਇਸ ਲਿਹਾਜ਼ ਨਾਲ ਉਹ ਪੂਰੇ 15 ਸਾਲਾਂ ਪਿੱਛੋਂ ਅਦਲੀ ਦੀ ਕਚਹਿਰੀ ਵਿੱਚੋਂ ਜਿੱਤ ਪ੍ਰਾਪਤ ਕਰਨ ਉਪਰੰਤ ਇਕੱਠੇ ਹੋਏ। ਇਸ ਲਿਹਾਜ਼ ਨਾਲ ਉਹ 1622/23 ਵਿਚ ਲੰਮੀ ਵੱਲ ਚਲੇ ਗਏ। ਸੋ ਇਹ ਕਿੱਸਾ ਜਹਾਂਗੀਰੀ-ਅਹਿਦ ਦੇ ਆਖ਼ਰੀ ਵਰ੍ਹਿਆਂ ਵਿਚ ਜਾਂ ਸ਼ਾਹਜਹਾਨੀ ਅਹਿਦ ਦੇ ਆਰੰਭ ਵਿਚ ਰਚਿਆ ਗਿਆ ਤਾਂ ਅਸੀਂ' ਸਾਬਤ ਕਰ ਚੁੱਕੇ ਹਾਂ । ਆਉ ਹੁਣ ਡਾ. ਸੀਤਲ ਦੀ ਖੋਜ ਦੀ ਵੀ ਪੁਣ-ਛਾਣ ਕਰ ਲਈਏ । ਡਾਕਟਰ ਸੀਤਲ ਨੇ ਆਪਣੀਆਂ ਸਭ ਦਲੀਲਾਂ ਦੇਣ ਤੋਂ ਪਿੱਛੋਂ ਇਹ ਸਿੱਧ ਕੀਤਾ ਹੈ :

(1) ਘਟਨਾ ਪੰਦਰਵੀਂ ਸਦੀ ਦੇ ਪਹਿਲੇ ਅੱਧ ਵਿਚ ਵਾਪਰੀ ਸੀ ।

(2) ਘਟਨਾ ਦੇ ਵਾਪਰਣ ਦਾ ਅਸਥਾਨ ਚੂਚਕਾਣਾ ਸੀ, ਨਾ ਕਿ ਝੰਗ (ਕਿਉਂ ਜੇ ਡੰਗ ਓਦੋਂ ਹਾਲੀ ਆਬਾਦ ਹੀ ਨਹੀਂ ਸੀ ਕੀਤਾ ਗਿਆ ।

(3) ਚੂਚਕ 1462 ਈ. ਦੇ ਲਗਭਗ ਕਾਲਵਸ ਹੋਇਆ । ਝੰਗ ਦਾ ਪੁਰਾਣਾ ਸ਼ਹਿਰ ਮਲ ਖਾਂ ਨੇ 1462 ਈ. ਵਿਚ ਵਸਾਇਆ। ਮੱਲ ਖਾਂ ਚੁਦਕ ਦਾ ਭਤੀਜਾ, ਸਿਆਲਾਂ ਦਾ ਨੌਵਾਂ ਸਰਦਾਰ ਤੇ ਚੂਚਕ ਦੀ ਰਿਆਸਤ ਦਾ ਉਸ ਵੱਲੋਂ ਥਾਪਿਆ ਗਿਆ ਉੱਤਰਾਧਿਕ ਗੇ ਸੀ ।

(5) ਹੀਰ ਦੀ ਮਿਰਤੂ 1451-52 ਜਾਂ 1452-53 ਈ. ਵਿਚ ਹੋਈ।

(6) ਮੁਅਜਮਦੀਨ ਅਬੁਲ ਫਤਿਹ ਮੁਬਾਰਕ ਸ਼ਾਹ (1412-33) ਹੀ ਅੱਸਲ ਫ਼ਤਿਹ ਸੀ । ਜਿਹੜਾ ਸੱਯਦ ਖ਼ਾਨਦਾਨ ਦੇ ਮੋਢੀ ਖ਼ਿਜ਼ਰ ਖਾਂ ਦਾ ਪੁੱਤਰ ਸੀ।

16 / 272
Previous
Next