Back ArrowLogo
Info
Profile

ਡਾ. ਜੀਤ ਸਿੰਘ ਸੀਤਲ ਦੇ ਇਸ ਕਥਨ ਨਾਲ ਅਸੀਂ ਪਹਿਲਾਂ ਹੀ ਸਹਿਮਤ ਨਹੀਂ ਕਿ ਝੰਗ ਉਸ ਸਮੇਂ ਆਬਾਦ ਹੀ ਨਹੀਂ ਸੀ ਹੋਇਆ । ਭਾਵੇਂ ਡਾ. ਸੀਤਲ ਨੇ ਆਪਣੇ ਕਥਨ ਦੀ ਪੁਸ਼ਟੀ ਲਈ ਨੂਰ ਮੁਹੰਮਦ ਚੇਲਾ ਦੀ ਪੁਸਤਕ 'ਤਾਰੀਖੇ ਝੰਗ' ਦੇ ਹਵਾਲੇ ਵੀ ਦਿੱਤੇ

ਪਰ 'ਪੰਜਾਬ ਕੇ ਰਈਸ' ਵਿਚ ਲਿਖਿਆ ਹੋਇਆ ਹੈ ਕਿ "ਹਜ਼ਰਤ ਬਾਬਾ ਸ਼ਕਰਗੰਜ ਨੇ ਸਿਆਲਾਂ ਨੂੰ ਮੁਸਲਮਾਨ ਕੀਤਾ । ਸਿਆਲਾਂ ਵਿਚੋਂ ਬਹੁਤ ਹਜ਼ਰਤ ਜਲਾਲ ਸੁਰਖ ਬੁਖਾਰੀ (ਜਿਨ੍ਹਾਂ ਦਾ ਮਕਬਤਾ ਉੱਚ ਸ਼ਰੀਫ ਵਿਚ ਹੈ, ਇਨ੍ਹਾਂ ਮੌਜੂਦਾ ਭੰਗ ਸ਼ਹਿਰ ਵਸਾਇਆ ਸੀ) ਦੇ ਮੁਰੀਦ ਸਨ । ਇਨ੍ਹਾਂ ਵਿਚ ਚੂਕਕ ਵੀ ਸ਼ਾਮਲ ਸੀ ।"

ਰਸਾਲਾ 'ਨਜ਼ਾਮੁਲ ਮਸਾਇਖ ਅਨੁਸਾਰ ਮਖਦੂਮ ਸ਼ਾਹ ਕਬੀਰ ਦੀ ਦੁਆ ਨਾਲ ਚੂਚਕ ਦੇ ਘਰ ਹੀਰ 830 ਹਿਜਰੀ ਪੈਦਾ ਹੋਈ । ਉਪਰੋਕਤ ਹਵਾਲੇ ਦੀ ਪੁਸ਼ਟੀ ‘ਉਲਮਾਏ ਹਿੰਦ ਕੇ ਰੂਹਾਨੀ ਕਾਰਨਾਮੇ' ਵਿਚ ਵੀ ਕੀਤੀ ਗਈ ਹੈ। ਇਸ ਲਿਹਾਜ ਨਾਲ ਹੀਰ ਦਾ ਜਨਮ 830 ਹਿਜਰੀ ਮੁਤਾਬਿਕ 1462 ਈ. ਹੋਇਆ। 1426 ਈ. ਵਿਚ 27 ਸਾਲ ਜਮ੍ਹਾ ਕਰ ਦੇਈਏ ਤਾਂ ਹੀਰ ਰਾਂਝੇ ਦਾ ਮਿਲਾਪ 1453 ਈ. ਵਿਚ ਹੋਇਆ ਹੋਵੇਗਾ। ਪਰ ਸੀਤਲ ਸਾਹਿਬ ਨੇ ਹੀਰ ਦੀ ਮੌਤ ਦਾ ਸੰਨ 1453 ਈ. ਲਿਖਿਆ ਹੈ ।

ਇਥੇ ਇਕ ਹੋਰ ਗੁੰਤਲ ਵੀ ਪੈ ਗਈ ਹੈ। ਡਾ. ਜੀਤ ਸਿੰਘ ਨੇ ਆਪਣਾ ਪੂਰਾ ਜੇਕ ਲਾ ਕੇ ਇਹ ਸਿੱਧ ਕੀਤਾ ਹੈ ਕਿ ਉਸ ਸਮੇਂ ਬਾਲ ਨਾਥ ਦੇ ਟਿੱਲੇ ਦਾ ਗੱਦੀਦਾਰ ਗੁੰਧਾਈ ਸੀ। ਉਨ੍ਹਾਂ ਨੇ ਬਾਲ ਗੰਧਾਈ ਦਾ ਸਮਾਂ ਵੀ (1420 ਈ. ਤੋਂ 1500 ਈ.) ਮੁਕੱਰਰ ਕਰ ਦਿੱਤਾ ਹੈ ਅਤੇ ਲਿਖਿਆ ਹੈ ਕਿ 1449 ਈ. ਵਿਚ ਰਾਂਝੇ ਨੇ ਬਾਲ ਗੁੰਧਾਈ ਤੋਂ ਜੰਗ ਲਿਆ । ਪਰ ਅਬੁੱਲ ਫਤਿਹ ਮੁਬਾਰਕ ਸ਼ਾਹ, ਜਿਸ ਦੀ ਅਦਾਲਤ ਤੋਂ ਰਾਂਝੇ ਨੂੰ ਹੀਰ ਮਿਲੀ ਸੀ, 837 ਹਿਜਰੀ ਮਾਹੇ ਰਜਬ ਦੀ ਨੌਂ ਤਾਰੀਖ਼ ਨੂੰ ਨਮਕ ਹਰਾਮ ਸਾਥੀਆਂ ਹੱਥੋਂ ਕਤਲ ਹੋ ਗਿਆ ਸੀ। ਇਸ ਲਿਹਾਜ਼ ਨਾਲ ਹੀਰ ਉਸ ਸਮੇਂ 7 ਸਾਲ ਦੀ ਸੀ । 1947 ਈ. ਵਿਚ ਮਾਹਨਾਮਾ 'ਆਜਕਲ ਦਿੱਲੀ ਵਿਚ ਇਕ ਲੇਖ ਅਖ਼ਤਰ ਅਲੀ ਨਿਦਵੀ ਦਾ ਛਪਿਆ ਸੀ । ਉਸ ਅਨੁਸਾਰ ਹੀਰ ਦੀ ਮੌਤ 46 ਸਾਲ ਦੀ ਉਮਰ ਵਿਚ

ਤੁਜਕੇ ਬਾਬਰੀ ਦਾ ਹਵਾਲਾ ਦਿੰਦਿਆ ਹੋਇਆ ਹਮੀਮ ਉੱਲਾ ਹਾਸ਼ਮੀ ਨੇ ਆਪਣੀ ਪੁਸਤਕ ਦੇ ਫੁਟਨੰਟ ਵਿਚ ਲਿਖਿਆ ਹੈ, "ਬਾਬਰ ਦੀ ਪੈਦਾਇਸ਼ 6 ਮਹਰਮ 888 ਹਿ. ਨੂੰ

  1. ਡਾ. ਜੀਤ ਸਿੰਘ ਸੀਤਲ, ਹੀਰ ਵਾਰਸ ਸ਼ਾਹ, ਪੰਨਾ 10.
  2. ਰਸਾਲਾ ਨਜ਼ਾਮੁੱਲ ਮਸਾਦਿਖ਼, ਜੁਲਾਈ 1911, ਪੰਨਾ 9.
  3. ਉਸਮਾਏ ਹਿੰਦ ਕੇ ਰੂਹਾਨੀ ਕਾਰਨਾਮੇ, ਨਵਲ ਕਿਸ਼ਰ ਲਖਨਊ, 1923, ਪੰਨਾ 211.
  4. ਉਹੀ, ਪੰਨਾ 29.
  5. ਤਾਰੀਖੋ ਫਰਿਸ਼ਤਾ (ਉਰਦੂ), ਪੰਨਾ 385.
  6. ਅਖ਼ਤਰ ਅਲੀ ਨਦਵੀ, ਮਾਹਨਾਮਾ 'ਆਜਕਲ' (ਉਰਦੂ), ਜੁਲਾਈ, 1947, ਦਿੱਲੀ ।
17 / 272
Previous
Next