ਮੁੱਢਲੀ ਜਾਣ-ਪਛਾਣ
1
ਦਮੋਦਰ ਕਿੱਥੋਂ ਦਾ ਸੀ ?
ਹੀਰ ਦਮੋਦਰ ਦਾ ਕਿੱਸਾ ਸਭ ਤੋਂ ਪਹਿਲਾਂ ਬਾਵਾ ਗੰਗਾ ਸਿੰਘ ਬੇਦੀ ਨੇ ਦੋ ਲਿਖਤਾਂ ਦੇ ਆਧਾਰ ਤੇ ਤਿਆਰ ਕਰਕੇ 1927 ਈ. ਵਿਚ ਪ੍ਰਕਾਸ਼ਿਤ ਕੀਤਾ ਸੀ । ਉਹ ਆਪਣੇ ਮੁੱਖ ਬੰਧ ਵਿਚ ਲਿਖਦੇ ਹਨ :
"ਬੜੀ ਖੋਜ ਕਰਨ ਤੇ ਵੀ ਇਸ ਕਿੱਸੇ ਦੀਆਂ ਕੇਵਲ ਦੇ ਪੁਰਾਣੀਆਂ ਪੱਥੀਆਂ, ਇਕ ਪੰਥੀ ਭਾਈ ਹਰੀ ਸਿੰਘ ਸ਼ਾਹ ਜੀਵਣਾ ਜਿਲ੍ਹਾ ਝੰਗ ਤੇ ਦੂਸਰੀ ਭਾਈ ਮਤਾਬ ਸਿੰਘ ਬੁੱਲੇ ਜ਼ਿਲ੍ਹਾ ਸ਼ਾਹਪੁਰ ਡੰਗ ਪਾਸੋਂ ਮਿਲ ਸਕੀਆਂ। ਉਹ ਵੀ ਪਾਟੀਆਂ ਹੋਈਆਂ ਤੇ ਬਸਤਾਂ ਹਾਲ ਸਨ । ਦੋਹਾਂ ਦਾ ਮੁਕਾਬਲਾ ਕਰਕੇ ਇਕ ਉਤਾਰਾ ਕੀਤਾ ਗਿਆ ।"
ਨਿਹਾਲ ਸਿੰਘ ਰਸ ਦੀ ਸੰਪਾਦਿਤ ਕੀਤੀ ਪੁਸਤਕ 'ਹੀਰ ਦਮੋਦਰ' ਵਿਚ ਵੀ ਸਮਾਪਤੀ ਵਾਲਾ ਬੰਦ ਪੂਰਾ ਨਹੀਂ ਦਿੱਤਾ ਗਿਆ । ਡਾ. ਪਰਮਿੰਦਰ ਸਿੰਘ ਨੇ ਆਪਣੀ ਪੁਸਤਕ 'ਹੀਰ ਦਮੋਦਰ' ਵਿਚ ਵੀ 960ਵਾਂ ਬੰਦ ਪੂਰਾ ਨਹੀਂ ਦਿੱਤਾ ਅਤੇ ਫੁਟ ਨੋਟ ਵਿਚ ਲਿਖ ਦਿੱਤਾ ਹੈ । "ਬਾਵਾ ਗੰਗਾ ਸਿੰਘ ਬੇਦੀ ਦੁਆਰਾ ਲੱਭੇ ਗਏ ਸਭ ਤੋਂ ਪੁਰਾਣੇ ਖਰੜੇ ਵਿਚ 960 ਬੰਦ ਹਨ । ਇਸ ਤੋਂ ਅਗਲਾ ਪੰਨਾ ਪਾਟਾ ਹੋਇਆ ਹੈ ।" (ਪੰਨਾ 212)
ਪਰ ਬੰਦੀ ਸਾਹਿਬ ਨੇ ਦੂਸਰੀ ਛਾਪ ਵਿਚ ਇਹ ਬੰਦ ਮੁਕੰਮਲ ਕਰਕੇ ਪ੍ਰਕਾਸ਼ਿਤ ਕੀਤਾ । ਉਨ੍ਹਾਂ ਦੀ ਸੰਪਾਦਿਤ ਕੀਤੀ ਪੁਸਤਕ ਵਿਚ ਸਮਾਪਤੀ ਵਾਲਾ ਬੰਦ 961ਵਾਂ ਹੈ।
ਦੂਸਰੀ ਛਾਪ ਵਿਚ ਸਮਾਪਤੀ ਵਾਲਾ ਬੰਦ ਇੰਜ ਹੈ :
ਪੂਰੀ ਭਈ ਕਥਾ ਹੀਰੇ ਦੀ ਇਸ ਸਮ ਇਸ਼ਕ ਨਾ ਕੋਈ ।
ਜਿਉਂ ਚਾਈ ਤਿਉਂ ਤੋੜ ਨਿਭਾਈ, ਜਾਣਤ ਹੈ ਤ੍ਰੈ ਲਈ ।
ਨਾਉ ਦਮੋਦਰ ਜਾਤ ਗੁਲਾਟੀ, ਡਿੱਠਾ ਸੋ ਲਿਖਿਓਈ ।
ਵਿਚ ਸਿਆਲੀਂ ਪਾਸ ਚੂਚਕ ਦੇ, ਅਸਾਂ ਤਾਂ ਰਹਿਣ ਕਿਤੋਈ। (961)
ਪਰ ਨਿਹਾਲ ਸਿੰਘ ਰਸ ਤੇ ਡਾ. ਪਰਮਿੰਦਰ ਸਿੰਘ ਦੀਆਂ ਸੰਪਾਦਿਤ ਕੀਤੀਆਂ ਪੁਸਤਕਾਂ ਵਿਚ ਆਖ਼ਰੀ ਡੇਢ ਮਿਸਰਾ ਨਹੀਂ ਛਾਪਿਆ ਗਿਆ । ਬਾਵਾ ਗੰਗਾ ਸਿੰਘ ਬੇਦੀ ਨੇ ਦੂਸਰੀ ਛਾਪ ਵਿਚ ਇਹ ਬੰਦ ਪੂਰਾ ਛਾਪਿਆ ਹੈ ।
ਪਰ ਜਿਹੜੀ ਹੱਥ ਲਿਖਤ ਮੈਨੂੰ ਮੁਲਤਾਨ ਤੋਂ ਪ੍ਰਾਪਤ ਹੋਈ ਹੈ ਉਸ ਵਿਚ ਇਹ ਬੰਦ