Back ArrowLogo
Info
Profile

2

ਦਮੋਦਰ ਨੇ ਇਹ ਕਿੱਸਾ ਕਦੋਂ ਰਚਿਆ ?

ਅੱਜ ਤਕ ਕਿੱਸਾ ਹੀਰ ਦਮੋਦਰ ਵਿਦਵਾਨਾਂ ਵਿਚ ਵਾਦ-ਵਿਵਾਦ ਦਾ ਕਾਰਣ ਬਣਿਆ ਹੋਇਆ ਹੈ। ਬਾਵਾ ਗੰਗਾ ਸਿੰਘ ਬੇਦੀ ਦੇ ਸੰਪਾਦਿਤ ਕਿੱਸੇ ਵਿਚ ਮੰਗਲਾਚਾਰ ਤੋਂ ਪਹਿਲਾਂ ਅੰਕਿਤ ਦੋਹੜੇ ਇਸ ਵਾਦ-ਵਿਵਾਦ ਦਾ ਕਾਰਣ ਸਮਝੇ ਜਾਂਦੇ ਹਨ ।

ਨਾਉਂ ਦਮੋਦਰ ਜਾਤ ਗੁਲਾਟੀ ਆਇਆ ਸਿੱਕ ਸਿਆਲੀ ।

ਅਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈ ਜਾਲੀ ।

ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ ।

ਵੇਖ ਦਮੋਦਰ ਖੁਸ਼ੀ ਹੋਈ ਉਸ ਵੇਖ ਉਨ੍ਹਾਂ ਦੀ ਚਾਲੀ ॥ I

ਉਥੇ ਕੀਤਾ ਰਹਿਣ ਦਮੋਦਰ, ਉਹ ਵਸਤੀ ਖ਼ੁਸ਼ ਆਈ।

ਚੂਚਕ ਨੂੰ ਜੋ ਵੰਝ ਮਿਲਿਆ ਸੇ, ਨਾਲੇ ਕੁੰਦੀ ਤਾਈ ।

ਚੂਰਕ ਬਹੁ ਦਿਲਾਸਾ ਕੀਤਾ, ਤਾਂ ਦਿਲਗੀਰੀ ਲਾਹੀ ।

ਆਖ ਦਮੋਦਰ ਹੋਇਆ ਦਲਾਸਾ, ਹੱਟੀ ਓਥੇ ਬਣਾਈ ॥ 2 ॥

ਵਿਚ ਸਿਆਲੀਂ ਰਹੇ ਦਮੋਦਰ, ਖੁਸ਼ੀ ਰਹੇ ਸਿਰ ਤਾਈਂ ।

ਅੱਖੀਂ ਵੇਖ ਤਮਾਸ਼ਾ ਸਾਰਾ, ਲੱਖ ਮੰਝੀ ਲੱਖ ਗਾਈਂ।

ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨਾ ਹੁੱਜਤ ਕਾਈ।

ਪੁੱਤਰ ਚਾਰ ਚੂਚਕ ਘਰ ਹੋਏ, ਦਮੋਦਰ ਆਖ ਸੁਣਾਈ ॥ 3॥

ਬਹੁਤ ਖੁਸ਼ੀ ਘਰ ਚੂਚਕ ਸੰਦੀ, ਬਹੂੰ ਸੇ ਮਿਲੇ ਵਧਾਈ ।

ਦੇਇ ਖ਼ਰਾਇਤ ਖੁਸ਼ੀ ਹੋਇ ਚੂਚਕ, ਬਹੁਤੀ ਖ਼ਲਕਤ ਆਈ।

ਵਾਹ ਸਿਕਦਾਰੀ ਚੂਚਕ ਸਦੀ, ਭਲੀ ਗੁਜਰਾਨ ਲੰਘਾਈ।

ਆਖ ਦਮੋਦਰ ਵਾਹ ਬੁੱਢੇ ਦੀ, ਮਹਿਰੀ ਕਦੀ ਵਿਆਈ। 4 ॥

ਹੀਰ ਛਹਿਰ ਜੰਮੀਂ ਹੈ ਲੰਕਾ, ਸੂਰਤ ਨਿੰਦ ਨਾ ਕਾਈ ।

ਪੱਟ ਵਲੋਟੀ, ਮੱਖਣ ਪਾਲੀ, ਕੁੱਛੜ ਕੀਤੀ ਦਾਈ ।

ਜੋ ਵੇਖੋ ਸੋਟੀ ਖੁਸ਼ ਥੀਵੇ, ਚਿਹਰੇ ਬਹੁ ਸੁੰਦਰਾਈ।

ਆਖ ਦਮੋਦਰ ਚੂਚਕ ਦੇ ਘਰ ਹੀਰ ਕੁੜੀ ਵਤ ਜਾਈ ॥ 5॥

ਵੱਡੀ ਹੋਈ ਹੀਰ ਸਲੇਟੀ, ਜ਼ਿਮੀਂ ਪੈਰ ਨਾ ਲਾਏ ।

ਜੇ ਕੋਈ ਵੇਖੋ ਹੀਰੇ ਤਾਈਂ, ਪੈਰ ਨਾ ਮੂਲੇ ਚਾਏ ।

9 / 272
Previous
Next