Back ArrowLogo
Info
Profile

ਫਕਰ ਜਾਨ ਮੰਗਨ ਖੈਰ ਭੁਖ ਮਰਦੇ ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ

ਲੁੰਡੀ ਪਾਹੜੀ ਨੂੰ ਖੇਤ ਹੱਥ ਆਇਆ ਪਈ ਉਪਰੋਂ ਉਪਰੋਂ ਮੁਰਕਦੀ ਹੈ

ਓਸਦੇ ਮੌਰ ਫੁਰਦੇ ਅਤੇ ਲੌਨ ਚੁੱਤੜ ਸਵਾ ਮਣੀ ਮਤਹਿਰ ਭੀ ਫੁਰਕਦੀ ਹੈ

374. ਉੱਤਰ ਸਹਿਤੀ

ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ

ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ

ਉਹ ਵਾਹਨਾਂ ਜਾਣ ਕਬਾਬ ਹੋਈਆਂ ਜਿੜੀਆਂ ਹੱਈੜੀਆਂ ਨਾਲ ਖਹਿੰਦੀਆਂ ਨੀ

ਇੱਕ ਦਿਨ ਉਹ ਫੇਰਸਨ ਆਣ ਘੋੜੇ ਕੜਾਂ ਜਿਨ੍ਹਾਂ ਦੀਆਂ ਨਿਤ ਸੁਣੀਦੀਆਂ ਨੀ

ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੇ

ਜੋਕਾਂ ਇੱਕ ਦਿਨ ਪਕੜ ਨਚੋ ਹੈਨਗੀਆਂ ਅਨਪੁੱਣੇ ਲਹੂ ਨਿਤ ਪੀਂਦੀਆਂ ਨੇ

ਦਿਲ ਲੱਖ ਦੀਚੇ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ

ਇੱਕ ਦਿਹੁੰ ਪਕੜੀਆਂ ਜਾਣ ਗੀਆਂ ਹਾਕਮਾ ਥੇ ਪਰਸੇਜ ਜੋ ਨਿਤ ਚੜ੍ਹਦੀਆਂ ਨੇ

ਇੱਕ ਦਿਨ ਗੜੇ ਵਸਾਇਸਨ ਉਹ ਘਟਾਂ ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੇ

ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅਜ ਬੁੜੀਂਦੀਆਂ ਨੇ

375. ਉੱਤਰ ਰਾਂਝਾ

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ ਪੜ੍ਹ ਸੈਫੀਆਂ ਜ਼ੁਹਦ ਕਮਾਵਨੇ ਹਾਂ

ਮਕਰ ਫਨ ਨੂੰ ਭੰਨ ਕੇ ਸਾਫ ਕਰਦੇ ਜਿਨ ਭੂਤ ਨੂੰ ਸਾੜ ਵਖਾਣਨੇ ਹਾਂ

ਨਕਸ਼ ਲਿਖ ਕੇ ਫੂਕ ਯਸੀਂ ਦੇਈਏ ਸਾਏ ਸੂਲ ਦੀ ਜ਼ਾਤ ਗਵਾਣਨੇ ਹਾਂ

ਦੁਖ ਦਰਦ ਬਲਾਇ ਤੇ ਜਾਏ ਤੰਗੀ ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ

ਸਣੇ ਤਸਮੀਆਂ ਪੜ੍ਹਾਂ ਅਖਲਾਸ ਸੁਰਤ ਜੜ੍ਹਾਂ ਵੈਰ ਦੀਆਂ ਪੱਟ ਵਖਾਵਣੇ ਹਾਂ

ਦਿਲੋਂ ਹੁਬ ਦੇ ਚਾ ਤਾਅਵੀਜ਼ ਲਿਖੀਏ ਅਸੀਂ ਰੁਠੜੇ ਯਾਰ ਮਿਲਾਵਨੇ ਹਾਂ

ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਨ ਜਗਾਵਨੇ ਹਾਂ

ਜਿਹੀ ਗੱਭਰੂ ਤੋਂ ਰੰਨ ਰਹੇ ਵਿਟਰ ਲੌਂਗ ਮੰਦਰੇ ਚਾ ਖਵਾਵਨੇ ਹਾਂ

ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁਲ ਮੁੰਦ ਕੇ ਚਾ ਸੁੰਘਾਵਨੇ ਹਾਂ

ਉਹਨਾਂ ਵੌਹਟੀਆਂ ਦੇ ਦੁਖ ਦੂਰ ਦਰਦ ਜਾਂਦੇ ਪੜ੍ਹ ਹਿਕ ਤੇ ਹੱਥ ਫਰਾਵਨੇ ਹਾਂ

82 / 241
Previous
Next