Back ArrowLogo
Info
Profile

ਨੂਰਾਂ। ਮੈਂ ਆਪੇ ਮੰਗ ਵਿਆਹ ਲਵਾਂਗੀ।"

"ਨਾ ਚਾਚੀ! ਦੁਹਾਈ ਅੱਲ੍ਹਾ ਦੀ। ਉਹਦੇ ਨਾਲ ਮੇਰੇ ਬਾਰੇ ਕੋਈ ਗੱਲ ਨਾ ਕਰੀਂ, ਨਹੀਂ ਤਾਂ ਉਹ ਮੇਰੇ ਵਧੇਰੇ ਵੈਰ ਪੈ ਜਾਏਗੀ।" ਨੂਰਾਂ ਨੇ ਨਾਂਹ ਵਿੱਚ ਹੱਥ ਹਿਲਾਉਂਦਿਆਂ ਕਿਹਾ।

"ਹੱਛਾ, ਭਾਈ ਨਾਲ ਤਾਂ ਮੈਂ ਗੱਲ ਕਰਾਂਗੀ।”

"ਅੱਬਾ ਵਿਚਾਰੇ ਦੇ ਵੱਸ ਨਹੀਂ। ਮੇਰੀ ਕਿਸਮਤ। ਧੀਆਂ ਤਾਂ ਰੱਬ ਕਰਕੇ ਜੰਮਣ ਈ ਨਾ।" ਨੂਰਾਂ ਆਪਣੇ ਭਾਗਾਂ ਨੂੰ ਕੋਸ ਰਹੀ ਸੀ।

"ਧੀਆਂ ਨਾ ਜੰਮਣ ਤਾਂ ਫਿਰ ਦੁਨੀਆਂ ਕਿਵੇਂ ਵਧੇ ਫੁੱਲੇ!" ਦਲੀਪ ਕੌਰ ਨੇ ਦਾਰਸ਼ਨਿਕਾਂ ਵਾਂਗ ਕਿਹਾ, "ਫ਼ਿਕਰ ਨਾ ਕਰ ਤੂੰ। ਮੈਂ ਦੇਖਾਂ ਤੇਰੇ ਸਿਰ 'ਤੇ। ਮੈਂ ਵੀ ਤੇਰੀ ਮਾਂ ਈ ਆਂ।"

"ਤੇਰੇ 'ਤੇ ਤਾਂ ਚਾਚੀ ਮੈਨੂੰ ਮਾਂ ਨਾਲੋਂ ਵੀ ਵਧੇਰੇ ਮਾਣ ਏਂ। ਪਰ...।" ਨੂਰਾਂ ਨੇ ਵਾਕ ਅਧੂਰਾ ਹੀ ਛੱਡ ਦਿੱਤਾ। ਬੁੱਲਾਂ 'ਤੇ ਆਉਂਦੀ-ਆਉਂਦੀ ਗੱਲ ਉਹਨੇ ਰਾਹੇ ਰੋਕ ਲਈ।

ਕੁਛ ਚਿਰ ਹੋਰ ਏਧਰ ਉਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਨੂਰਾਂ ਨੇ ਫੇਰ ਅਸਲੀ ਸਵਾਲ ਵੱਲ ਆਉਂਦਿਆਂ ਪੁੱਛਿਆ "ਚਾਚੀ! ਫਿਰ ਕਪਾਹ ਦਾ ਕੀ ਬਣੇਗਾ ?"

"ਬੀਬੀ ਧੀ, ਤੂੰ ਏਂ ਚੁਗਾ ਲਿਆਵੀਂ। ਇਕ ਲੱਛ ਨੂੰ ਆਖਿਆ ਹੋਇਆ ਏ। ਉਹ ਅੱਪੜ ਪਵੇਗੀ। ਪਿਆਰਾ ਵੀ ਤੁਹਾਡੇ ਨਾਲ ਲੱਗ ਪਵੇਗਾ। ਪ੍ਰੀਤੂ ਔਂਦਾ ਏ ਤਾਂ ਮੈਂ ਤੁਹਾਡੇ ਘਰ ਸੁਨੇਹਾ ਭੇਜ ਦਿਆਂਗੀ।"

“ਤੇਰਾ ਕਿਹਾ ਤਾਂ ਮੈਂ ਨਹੀਂ ਮੋੜਦੀ। ਮਾਂ ਚੰਗੀ ਮੰਦੀ ਆਖੇਗੀ ਵੀ, ਤਾਂ ਮੂੰਹ ਠਾਂਹ ਕਰ ਛੱਡਾਂਗੀ ਤੇ ਪ੍ਰੀਤੂ ਨੇ ਪਿਆਰੇ ਦੀ ਰੋਟੀ ਲੈ ਕੇ ਨਹੀਂ ਔਣਾ ? ਮੈਂ ਈ ਫੜੀ ਜਾਵਾਂ, ਪਰ ਮੇਰੇ ਹੱਥਾਂ ਦੀ ਉਹਨੇ ਨਾ ਖਾਧੀ ਤਾਂ।" ਨੂਰਾਂ ਇਕੋ ਸਾਹ ਏਨਾ ਕੁਝ ਆਖ ਗਈ।

"ਪਿਆਰਾ ਛੱਡਿਆ, ਉਹਦਾ ਪਿਉ ਵੀ ਖਾਏਗਾ। ਨਾਲੇ ਤੂੰ ਤਾਂ ਮੇਰੀ ਧੀ ਹੋਈਓਂ।” ਦਲੀਪ ਕੌਰ ਨੇ ਆਪਣਾ ਰੁਹਬ ਰੱਖਣ ਵਾਸਤੇ ਕਹਿ ਦਿੱਤਾ।

ਇਨਸਾਨੀ ਸੁਭਾਉ। ਜੋ ਕੁਝ ਕਰਨ ਦੇ ਉਹ ਵਿਰੁੱਧ ਹੁੰਦਾ ਹੈ, ਕਈ ਵਾਰ ਵਡੱਪਣ ਜਾਂ ਹੱਠ ਪ੍ਰੇਰਿਆ ਉਹ ਓਹਾ ਕੁਝ ਕਰਨ ਵਾਸਤੇ ਤਿਆਰ ਹੋ ਪੈਂਦਾ ਹੈ। ਦਲੀਪ ਕੌਰ ਇਹ ਸੋਚ ਵੀ ਨਹੀਂ ਸੀ ਸਕਦੀ ਕਿ ਇਕ ਮੁਸਲਮਾਨ ਲੜਕੀ ਦੇ ਹੱਥਾਂ ਦਾ ਛੋਹਿਆ ਹੋਇਆ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਖਾਵੇ। ਕਈ ਵਾਰ ਉਹ ਇਸ ਸੁੱਚ ਭਿੱਟ ਦੇ ਮਸਲੇ ਤੋਂ ਆਪਣੇ ਪਤੀ ਨਾਲ ਝਗੜ ਵੀ ਪਈ ਸੀ, ਪਰ ਅੱਜ

24 / 246
Previous
Next