

ਤਾਂ ਮਾਮਲਾ ਈ ਦੇਣਾ ਏ ਸਰਕਾਰ ਨੂੰ।"
"ਮੇਰਾ ਦੋਸਤ ਧਰਮ ਸੁੰਹ ਕਿੱਡਾ ਭੋਲਾ ਏ। ਤੂੰ ਤਾਂ ਸੁਖਮਨੀ ਸਾਹਬ ਪੜ੍ਹਦਾ- ਪੜ੍ਹਦਾ ਨਿਰਾ ਧਰਮਾਤਮਾ ਬਣ ਗਿਆ ਏਂ। ਭਲਿਆ ਲੋਕਾ! ਫ਼ਰਕ ਈ ਤੈਨੂੰ ਮੈਨੂੰ ਪੈਣਾ ਏਂ। ਹੋਰ ਵੱਡਿਆਂ ਦੇ ਤਾਂ ਦੋਹੀਂ ਹੱਥੀਂ ਲੱਡੂ ਨੇ। ਸੁਣ ਕੀ ਹੋਣ ਵਾਲਾ ਏ।" ਇਲਮਦੀਨ ਨੇ ਪਲ ਕੁ ਸਾਹ ਲੈ ਕੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ :
"ਪਾਕਸਤਾਨ ਬਣ ਜਾਣਾ ਏਂ, ਜ਼ਰੂਰ ਬਣ ਜਾਣਾ ਏਂ ਤੇ ਇਹ ਗੱਲ ਵੀ ਲੋਹੇ 'ਤੇ ਲਕੀਰ ਸਮਝ ਕਿ ਪਾਕਿਸਤਾਨ ਵਿੱਚ ਕੋਈ ਹਿੰਦੂ ਸਿੱਖ ਨਹੀਂ ਰਹਿਣ ਦਿੱਤਾ ਜਾਵੇਗਾ। ਸਭ ਤੋਂ ਵਧੇਰੇ ਲਹੂ ਵਗੇਗਾ ਸਾਡੇ ਸੂਬੇ ਵਿੱਚ ਮਗਰਬੀ ਪੰਜਾਬ ਵਿੱਚ। ਹਿੰਦੂ ਸਿੱਖਾਂ ਦੀ ਕਤਲਾਮ ਹੋਵੇਗੀ ਤੇ ਮਸ਼ਰਕੀ ਪੰਜਾਬ ਵਿੱਚ ਮੁਸਲਮਾਨਾਂ ਦਾ ਲਹੂ ਪਾਣੀ ਵਾਂਗ ਵਗੇਗਾ।"
"ਮੈਂ ਤੇਰੀ ਇਕ ਗੱਲ ਨਹੀਂ ਮੰਨਦਾ। ਜਿਵੇਂ ਤੂੰ ਦੱਸਦਾ ਹੁੰਦਾ ਏਂ ਜਾਂ ਜਿਵੇਂ ਤੁਹਾਡਾ ਮੌਲਵੀ ਆਹੰਦਾ ਹੁੰਦਾ ਏ ਕਿ ਮੁਸਲਮਲੀਗ ਦਾ ਪ੍ਰੋਗਰਾਮ ਹਿੰਦੂ ਸਿੱਖਾਂ ਨੂੰ ਲੁੱਟ ਕੇ, ਮਾਰ ਕੇ ਏਥੋਂ ਭਜਾ ਦੇਣਾ ਏ। ਸੋ ਮੁਸਲਮਲੀਗ ਦਾ ਪ੍ਰੋਗਰਾਮ ਹਿੰਦੂ ਸਿੱਖਾਂ ਨੂੰ ਭਾਵੇਂ ਮਾਰਨ, ਚੜ੍ਹਦੇ ਪਾਸੇ ਮੁਸਲਮਾਨਾਂ ਨੂੰ ਕੋਈ ਨਹੀਂ ਕੁਛ ਆਖਣ ਲੱਗਾ। ਭੈੜਿਆ, ਬੰਦਾ ਮਾਰਨ ਵਰਗਾ ਪਾਪ ? ਹੈ ਕੋਈ? ਫਿਰ ਨਿਰਦੋਸ਼ਾਂ ਨੂੰ ਮਾਰਨਾ ?”
“ਉਹ ਵੀ ਮਾਰਨਗੇ, ਦੂਣੇ ਜੋਸ਼ ਨਾਲ ਮਾਰਨਗੇ। ਜੇ ਉਹ ਪਹਿਲ ਨਹੀਂ ਕਰਨਗੇ, ਤਾਂ ਜਿਹੜੇ ਇਧਰੋਂ ਉਜੜ ਕੇ ਜਾਣਗੇ, ਉਹ ਸ਼ੁਰੂ ਕਰ ਦੇਣਗੇ। ਫੇਰ ਦੂਸਰੇ ਵੀ ਉਹਨਾਂ ਦਾ ਸਾਥ ਦੇਣ ਲਈ ਮਜਬੂਰ ਹੋ ਜਾਣਗੇ। ਜਿਸ ਵੇਲੇ ਇਨਸਾਨ ਪਾਗ਼ਲ ਹੋ ਜਾਂਦਾ ਏ, ਓਦੋਂ ਪੁੰਨ ਪਾਪ ਦੀ ਕੋਈ ਸੋਝੀ ਨਹੀਂ ਰਹਿੰਦੀ। ਯਾ ਅੱਲਾਹ? ਚੰਗਾ ਭਲਾ ਇਨਸਾਨ ਸ਼ੈਤਾਨ ਕਿਉਂ ਬਣ ਜਾਂਦਾ ਏ।" ਆਖ਼ਰੀ ਵਾਕ ਜਿਵੇਂ ਇਲਮਦੀਨ ਨੇ ਆਪਣੇ ਆਪ ਨੂੰ ਹੀ ਕਿਹਾ। ਉਹਦਾ ਦਿਲ ਕਿਸੇ ਅਥਾਹ ਦੁੱਖ ਵਿੱਚ ਡੁੱਬਾ ਹੋਇਆ ਸੀ।
ਕੁਛ ਚਿਰ ਦੋਵੇਂ ਚੁੱਪਚਾਪ ਹਲ ਹਿੱਕੀ ਗਏ। ਧਰਮ ਸਿੰਘ ਅੱਜ ਕਈ ਦਿਨਾਂ ਪਿੱਛੋਂ ਹਾਲੀ ਆਇਆ ਸੀ। ਪਿਆਰੇ ਨੇ ਪਾਣੀ ਲਾਇਆ ਹੋਇਆ ਸੀ। ਇਸ ਵਾਸਤੇ ਉਹਦੀ ਵਾਰੀ ਅੱਜ ਧਰਮ ਸਿੰਘ ਨੂੰ ਭੁਗਤਣੀ ਪੈ ਗਈ ਸੀ।
"ਤਾਂ ਅਸੀਂ ਸੱਚਮੁੱਚ ਵੱਖ-ਵੱਖ ਹੋ ਜਾਵਾਂਗੇ ? ਤਾਂ ਕੀ ਬਣੇਗਾ ?" ਧਰਮ ਸਿੰਘ ਨੇ ਜਿਵੇਂ ਦੁੱਖ ਨਾਲ ਹਉਕਾ ਭਰ ਕੇ ਕਿਹਾ।
"ਤੇਰੇ ਨਾਲੋਂ ਵਧੇਰੇ ਫ਼ਿਕਰ ਮੈਨੂੰ ਏ। ਮੋਮਨਾਂ ਵਾਸਤੇ ਪਾਕਿਸਤਾਨ ਬਣ ਜਾਵੇਗਾ। ਧਰਮੀਆਂ ਵਾਸਤੇ ਹਿੰਦੁਸਤਾਨ ਰਹਿ ਜਾਵੇਗਾ, ਪਰ ਮੇਰੇ ਵਰਗੇ ਕਾਫ਼ਰ ਕਿੱਧਰ ਜਾਣਗੇ। ਮੈਂ ਤਾਂ ਨਾ ਇਧਰ ਦਾ ਨਾ ਓਧਰ ਦਾ। ਜਿਹੜਾ ਮੁਸਲਮਾਨਾਂ ਦੇ