Back ArrowLogo
Info
Profile

ਇਸ ਕੰਮ ਵਾਸਤੇ ਆਪਣੇ ਪਿਤਾ ਦੀ ਆਗਿਆ ਲੈਣੀ ਜ਼ਰੂਰੀ ਸਮਝ ਰਹੀ ਸੀ।

"ਹਾਂ, ਚਾਚੀ ਤੇਰੀ ਦਾ ਪੈਰ ਪੀੜ ਕਰਦਾ ਏ ਨਾ! ਤੂੰ ਧਿਆਨ ਨਾਲ ਕਪਾਹ ਚੁਗਾ।

ਅਸੀਂ ਜਾਂਦੇ ਹੋਏ ਚੁਕੀ ਚੱਲਾਂਗੇ। ਜਾਂ ਆਪੇ ਪਿਆਰਾ ਚੁੱਕ ਲੈ ਚੱਲੇਗਾ।” ਉਦਾਸ ਜੇਹੀ ਸੁਰ ਵਿੱਚ ਉੱਤਰ ਦੇ ਕੇ ਇਲਮਦੀਨ ਹਲ ਮਗਰ ਜਾ ਲੱਗਾ।

ਪਿਆਰੇ ਦਾ ਨਾਂ ਸੁਣ ਕੇ ਨੂਰਾਂ ਦੇ ਸਾਰੇ ਚਿਹਰੇ 'ਤੇ ਲਾਲੀ ਫਿਰ ਗਈ। ਉਹਦੇ ਵਾਸਤੇ ਏਨਾ ਹੀ ਕਾਫ਼ੀ ਸੀ।

੬.

ਇਲਮਦੀਨ ਦਿਨ ਛਿਪੇ ਘਰ ਆਇਆ। ਅੱਗੇ ਘਰ ਵਿੱਚ ਮੌਤ ਵਰਗੀ ਚੁੱਪ ਵਰਤੀ ਹੋਈ ਸੀ। ਫ਼ਾਤਮਾ ਚੌਂਕੇ ਵਿੱਚ ਚੁੱਪ ਬੈਠੀ ਰੋਟੀਆਂ ਪਕਾ ਰਹੀ ਸੀ। ਇਹ ਗੱਲ ਇਲਮਦੀਨ ਨੂੰ ਕੁਛ ਅਨੋਖੀ ਜੇਹੀ ਜਾਪੀ। ਫ਼ਾਤਮਾ ਵਾਸਤੇ ਚੁੱਪ ਕਰਕੇ ਬੈਠਣਾ ਇਕ ਅਨਹੋਣੀ ਗੱਲ ਸੀ। ਉਹ ਇਕੱਲੀ ਵੀ ਹੋਵੇ, ਤਾਂ ਆਪਣੇ ਆਪ ਹੀ ਬੁੜਬੁੜਾਈ ਜਾਇਆ ਕਰਦੀ ਸੀ। ਪਰ ਅੱਜ ? ਇਲਮਦੀਨ ਨਿਰਾ ਹੈਰਾਨ ਹੀ ਨਹੀਂ, ਕੁਝ ਭੈਭੀਤ ਵੀ ਹੋ ਗਿਆ ਸੀ। ਉਹਨੇ ਆਸੇ ਪਾਸੇ ਨਜ਼ਰ ਦੌੜਾਈ। ਨੂਰਾਂ ਤੇ ਫੱਜਾ ਵੀ ਕਿਤੇ ਨਜ਼ਰ ਨਾ ਆਏ। ਅਨ ਮਨ ਜਿਹਾ ਇਲਮਦੀਨ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰਨ ਜਾ ਲੱਗਾ। ਉਹ ਅੰਦਰੇ ਅੰਦਰ ਸੋਚੀ ਜਾ ਰਿਹਾ ਸੀ, ਅੱਜ ਜ਼ਰੂਰ ਕੋਈ ਗੱਲ ਏ। ਮਾਈ ਹੱਵਾ ਦੀ ਬੇਟੀ ਜੋ ਏਨੀ ਘੁੱਟੀ ਵੱਟੀ ਬੈਠੀ ਏ, ਜ਼ਰੂਰ ਹਨੇਰੀ ਝੁੱਲ ਕੇ ਰਹੇਗੀ। ਪਰ ਵਜ੍ਹਾ ਕੀ ਹੋਵੇ ? ਕਿਤੇ ਮੌਲਵੀ ਤਾਂ ਨਹੀਂ ਚੁਆਤੀ ਲਾ ਗਿਆ ? ਉਹ ਮਰਦੂਦ ਦੀ ਫ਼ਿਤਰਤ ਹੀ ਏ, ਸਭ ਦੇ ਘਰਾਂ ਵਿੱਚ ਅੱਗ ਲਾਈ ਰੱਖਣੀ। ਇਹ ਮੁੱਲਾਂ-ਮੁਲਾਣੇ ਮਜ਼੍ਹਬ ਦੇ ਠੇਕੇਦਾਰ ਵੀ ਅੱਲ੍ਹਾ ਮੀਆਂ ਨੇ ਇਕ ਅਨੋਖੀ ਜਿਨਸ ਪੈਦਾ ਕੀਤੀ ਏ। ਇਨਸਾਨ ਦੀ ਖ਼ੁਸ਼ੀ ਤਾਂ ਇਹਨਾਂ ਨੂੰ ਭਾਉਂਦੀ ਈ ਨਹੀਂ। ਆਖ ਗਿਆ ਹੋਣਾ ਏਂ, ਕਿ ਮੁਸਲਮਲੀਗ ਨੇ ਸਭ ਗ਼ੈਰ-ਮੁਸਲਮ ਦਾ ਬਾਈਕਾਟ ਕਰ ਦਿੱਤਾ ਹੈ, ਸੋ ਤੁਸੀਂ ਵੀ ਸਿੱਖਾਂ ਨਾਲੋਂ ਭਾਈਵਾਲੀ ਨਖੇੜ ਲਵੋ। ਪਰ ਜੋ ਏਨੀ ਹੀ ਗੱਲ ਹੁੰਦੀ ਤਾਂ, ਇਹ ਔਂਦਿਆਂ ਹੀ ਪੰਜੇ ਚੁੱਕ ਕੇ ਪੈਂਦੀ "ਛੱਡ ਦਿੱਤਾ ਤੈਨੂੰ ਤੇਰੇ ਦੋਸਤ ਨੇ ? ਪਰ੍ਹਾਂ ਓਧਰੇ ਈ ਮੰਜੀ ਜੁੱਲੀ ਲੈ ਜਾਹ। ਮੈਂ ਸਮਝਾਂਗੀ, ਮੇਰਾ ਕੋਈ ਨਹੀਂ। ਜਿਨ੍ਹਾਂ ਦੇ ਮਰ ਜਾਂਦੇ ਨੇ, ਉਹ ਵੀ ਕਿਵੇਂ ਦਿਨ ਕੱਟ ਈ ਲੈਂਦੀਆਂ ਨੇ ਨਾਂ।” ਉਹ! ਕਿੰਨਾ ਚਾਅਹੁੰਦਾ ਏ, ਜ਼ਨਾਨੀ ਨੂੰ ਰੰਡੀ ਹੋਣ ਦਾ। ਖ਼ਾਵੰਦ ਦੇ ਜਿਉਂਦਿਆਂ ਇਹ ਹਜ਼ਾਰ ਵਾਰ ਆਖੇਗੀ, ਮੈਂ ਰੰਡੀ ਕੱਟ ਲਵਾਂਗੀ। ਅੱਲ੍ਹਾ ਨਾ ਕਰੇ ਜੇ ਰੰਡੀ ਹੋ ਜਾਏ, ਤਾਂ ਫੇਰ ਪਤਾ ਲੱਗਦਾ ਏ। ਠੀਕ ਆਹੰਦੇ ਨੇ ਜ਼ਨਾਨੀ ਨੂੰ ਅਕਲ

35 / 246
Previous
Next