ਡਿਪਟੀ ਬਣਾ ਦਿੱਤਾ ਤਾਂ ਫੇਰ ਆਪਾਂ ਇਹਨੂੰ ਪੜ੍ਹਨੇ ਪਾ ਦਿਆਂਗੇ।" ਪਿਆਰੇ ਦੇ ਸਾਰੇ ਚਿਹਰੇ 'ਤੇ ਮੁਸਕਰਾਹਟ ਫੈਲੀ ਹੋਈ ਸੀ।
"ਡਿਪਟੀ ਛੱਡਿਆ, ਉਹ ਤਾਂ ਇਹਨੂੰ ਠਾਣੇਦਾਰ ਬਣਾ ਦੇਵੇਗਾ ਘਰ ਬੈਠੇ ਨੂੰ।" ਅਨਪੜ੍ਹ ਮਾਂ ਨੂੰ ਕੀ ਪਤਾ ਕਿ ਡਿਪਟੀ ਵੱਡਾ ਹੁੰਦਾ ਹੈ ਜਾਂ ਥਾਣੇਦਾਰ। "ਨਾਲੇ ਹੁਣ ਕੋਲੋਂ ਰੱਸਾ ਪੈੜਾ ਫੜੌਣ ਜੋਗਾ ਹੋਇਆ ਏ ਤਾਂ ਪੜ੍ਹਨੇ ਪਾ ਦਿਓ ਸੂ।"
“ਹੱਛਾ ਭਈ ਤੂੰ ਦੱਸ, ਪੜ੍ਹਨਾ ਏਂ ਜਾਂ ਡੰਗਰ ਚਾਰਨੇ ਨੇ?" ਪਿਆਰੇ ਨੇ ਮਾਂ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਪ੍ਰੀਤੂ ਕੋਲੋਂ ਫ਼ੈਸਲਾ ਲੈਣਾ ਠੀਕ ਸਮਝਿਆ। "ਪੜ੍ਹਨਾ ਏਂ।” ਪ੍ਰੀਤੂ ਨੇ ਬੜੀ ਕਾਹਲੀ ਨਾਲ ਉੱਤਰ ਦਿੱਤਾ। "ਪਰ ਜੋ ਜੋ ਤੂੰ ਆਖਿਆ ਠੀਕ ਏ ਨਾ।"
"ਹਾਂ ਹਾਂ ਠੀਕ! ਪੜ੍ਹਨ ਵਾਲਿਆਂ ਦੇ ਪੈਰੀਂ ਬੂਟ, ਤੇੜ ਪਜਾਮਾ, ਗਲੀਂ ਕੋਟ ਤੇ ਡੰਗਰ ਚਾਰਨ ਵਾਲਿਆਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ। ਔਹ ਵੇਖ ਲੈ ਚੌਂਕੇ ਤੋਂ ਥੱਲੇ ਪਈ ਮੇਰੀ ਜੁੱਤੀ। ਬੱਸ ਏਹਾ ਨਮੂਨਾ।"
ਸਾਰੀ ਦੁਪਹਿਰ ਦੋਵੇਂ ਭਰਾਵਾਂ ਵਿੱਚ ਇਕ ਗੁਪਤ ਸਮਝੌਤਾ ਹੁੰਦਾ ਰਿਹਾ ਸੀ। ਪਿਆਰੇ ਨੇ ਉਸ ਸਮਝੋਤੇ ਉੱਤੇ ਦੁਬਾਰਾ ਮੋਹਰ ਲਾ ਦਿੱਤੀ।
"ਨਾਲੇ ਮੇਰੀ ਫੱਟੀ ਤੂੰ ਪੋਚਿਆ ਕਰਨੀ ਊਂ ਤੇ ਸ਼ਾਮੀ ਸਕੂਲੋਂ, ਚੁੱਕ ਕੇ ਲਿਔਣਾ ਹੋਵੇਗਾ, ਰੋਜ਼।" ਪ੍ਰੀਤੂ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਖਲੀ ਕਰਕੇ ਬੜੇ ਰੁਹਬ ਨਾਲ ਕਿਹਾ, ਕਿਸੇ ਜੇਤੂ ਜਰਨੈਲ ਵਾਂਗ।
"ਦੋਵੇਂ ਸ਼ਰਤਾਂ ਮਨਜ਼ੂਰ ਭਈ।" ਪਿਆਰੇਂ -ਨੇ ਸਿਰ ਹਿਲਾ ਕੇ ਹਾਮੀ ਭਰ ਦਿੱਤੀ।
"ਪੋਚਿਆ ਕਿਉਂ ਨਾ ਕਰੇਗਾ। ਤੇਰਾ ਨੌਕਰ ਜੁ ਹੋਇਆ! ਭਲਕੇ ਲਿਖ ਪੜ੍ਹ ਕੇ ਕੋਈ ਅਫ਼ਸਰ ਬਣ ਗਿਉਂ ਤਾਂ ਆਪਣੇ ਹਲ-ਵਾਹ ਭਰਾ ਨੂੰ ਸਿਆਣਨਾ ਵੀ ਨਹੀਂਉਂ।" ਓਸੇ ਮਾਂ ਦੀਆਂ ਅੱਖਾਂ ਵਿੱਚ ਅਫ਼ਸਰੀ ਦੇ ਲਾਰੇ ਝਲਕਣ ਲੱਗ ਪਏ ਜੋ ਦੋ ਮਿੰਟ ਪਹਿਲਾਂ ਪੜ੍ਹਾਈ ਦਾ ਵਿਰੋਧ ਕਰ ਰਹੀ ਸੀ।
“ਭਾਊ! ਤੂੰ ਮੇਰਾ ਨੌਕਰ ਏਂ ਨਾ!" ਪ੍ਰੀਤੂ ਨੇ ਬੜੀ ਹਲੀਮੀ ਨਾਲ ਵੱਡੇ ਭਰਾ ਦੀ ਬਾਂਹ ਹਿਲਾ ਕੇ ਪੁੱਛਿਆ। ਸ਼ਾਇਦ ਉਸ ਦੇ ਅੰਦਰ ਭੈਅ ਪੈਦਾ ਹੋ ਗਿਆ ਸੀ ਕਿ ਮਾਂ ਦੇ ਵਿਰੋਧ ਕਰਕੇ ਉਹਦੀ ਮੰਗ ਠੁਕਰਾਈ ਨਾ ਜਾਂਦੀ ਹੋਵੇ।
"ਨੌਕਰ, ਸਰਦਾਰ ਜੀ! ਹੱਥੀ ਬੱਧੀ ਗ਼ੁਲਾਮ।"
"ਫੇਰ ਮੇਰੀ ਫੱਟੀ ਪੋਚ ਦਿਆ ਕਰੇਂਗਾ ਨਾ।"
"ਜ਼ਰੂਰ।”
"ਕਿਉਂ ਤੇਰੇ ਹੱਥਾਂ ਦੀ ਮਹਿੰਦੀ ਲਹਿੰਦੀ ਏ ਪੋਚਦਿਆਂ।" ਮਾਂ ਨੇ ਫਿਰ ਵਿਰੋਧ