1.
ਇੱਕ-ਇੱਕ ਕਦਮ
ਕੋਈ ਦੋ ਸੌ ਸਾਲ ਪਹਿਲਾਂ ਜਪਾਨ ਵਿੱਚ ਦੋ ਰਾਜਾਂ ਵਿੱਚ ਯੁੱਧ ਛਿੜ ਗਿਆ ਸੀ। ਛੋਟਾ ਜੋ ਰਾਜ ਸੀ, ਭੈਭੀਤ ਸੀ, ਹਾਰ ਜਾਣਾ ਉਸ ਦਾ ਯਕੀਨੀ ਸੀ। ਉਸ ਦੇ ਕੋਲ ਸੈਨਿਕਾਂ ਦੀ ਸੰਖਿਆ ਘਟ ਸੀ। ਥੋੜ੍ਹੀ ਘਟ ਨਹੀਂ, ਬਹੁਤ ਘਟ ਸੀ। ਦੁਸ਼ਮਣ ਕੋਲ ਦਸ ਸੈਨਿਕ ਸਨ ਤਾਂ ਉਸ ਕੋਲ ਇਕ ਸੈਨਿਕ ਸੀ। ਉਸ ਰਾਜ ਦੇ ਸੈਨਾਪਤੀਆਂ ਨੇ ਯੁੱਧ ਵਿੱਚ ਜਾਣ ਤੋ ਨਾਂਹ ਕਰ ਦਿੱਤੀ। ਉਹਨਾਂ ਨੇ ਕਿਹਾ, ਇਹ ਤਾਂ ਮੂਰਖਤਾ ਹੋਵੇਗੀ ਕਿ ਅਸੀਂ ਆਪਣੇ ਆਦਮੀਆਂ ਨੂੰ ਵਿਅਰਥ ਹੀ ਕਟਵਾਉਣ ਲੈ ਜਾਈਏ। ਹਾਰ ਤਾਂ ਯਕੀਨੀ ਹੈ ਅਤੇ ਹਾਰ ਨਿਸਚਿਤ ਹੈ ਤਾਂ ਅਸੀਂ ਆਪਣਾ ਮੂੰਹ ਹਾਰ ਦੀ ਕਾਲਖ ਨਾਲ ਪੋਚਣ ਜਾਣ ਲਈ ਤਿਆਰ ਨਹੀਂ ਅਤੇ ਆਪਣੇ ਸੈਨਿਕਾਂ ਨੂੰ ਵੀ ਵਿਅਰਥ ਵਿੱਚ ਕਟਵਾਉਣ ਲਈ ਸਾਡੀ ਮਰਜ਼ੀ ਨਹੀਂ। ਮਰਨ ਦੀ ਜਗ੍ਹਾ ਹਾਰ ਜਾਣਾ ਮੁਨਾਸਬ ਹੈ। ਮਰ ਕੇ ਵੀ ਹਾਰਨਾ ਹੈ, ਜਿੱਤ ਦੀ ਤਾਂ ਕੋਈ ਸੰਭਾਵਨਾ ਮੰਨੀ ਨਹੀਂ ਜਾ ਸਕਦੀ।
ਸਮਰਾਟ ਵੀ ਕੁਝ ਨਹੀਂ ਕਹਿ ਸਕਦਾ ਸੀ, ਗੱਲ ਸੱਚ ਸੀ, ਆਂਕੜੇ ਸਹੀ ਸਨ। ਫਿਰ ਉਸ ਨੇ ਪਿੰਡ ਵਿੱਚ ਵਸੇ ਫ਼ਕੀਰ ਨੂੰ ਜਾ ਕੇ ਬੇਨਤੀ ਕੀਤੀ ਕਿ ਕੀ ਤੁਸੀਂ ਮੇਰੀ ਫ਼ੌਜ ਦੇ ਸੈਨਾਪਤੀ ਬਣ ਕੇ ਜਾ ਸਕਦੇ ਹੋ ? ਇਹ ਉਸ ਦੇ ਸੈਨਾਪਤੀਆਂ ਦੀ ਸਮਝ ਵਿੱਚ ਨਹੀਂ ਆਈ ਗੱਲ। ਸੈਨਾਪਤੀ ਜਦੋਂ ਇਨਕਾਰ ਕਰਦੇ ਹੋਣ ਤਾਂ ਇਕ ਫ਼ਕੀਰ, ਜਿਸ ਨੇ ਕਦੇ ਕੋਈ ਯੁੱਧ ਨਹੀਂ ਲੜਿਆ, ਜਿਸ ਨੇ ਯੁੱਧ ਦੀ ਕੋਈ ਗੱਲ ਨਹੀਂ ਕੀਤੀ, ਇਹ ਬਿਲਕੁੱਲ ਉਲਟ ਆਦਮੀ ਨੂੰ ਅੱਗੇ ਕਰਨ ਦਾ ਕੀ ਮਕਸਦ ਹੈ ?
ਉਹ ਫ਼ਕੀਰ ਰਾਜ਼ੀ ਹੋ ਗਿਆ। ਜਿੱਥੇ ਬਹੁਤੇ ਪੇਸ਼ਾਵਰ ਲੋਕ ਰਾਜ਼ੀ ਨਹੀਂ ਹੁੰਦੇ, ਉੱਥੇ ਗ਼ੈਰ-ਪੇਸ਼ਾਵਰ ਲੋਕ ਰਾਜ਼ੀ ਹੋ ਜਾਂਦੇ ਹਨ। ਉਹ ਫ਼ਕੀਰ ਰਾਜ਼ੀ ਹੋ ਗਿਆ। ਸਮਰਾਟ ਵੀ ਡਰਿਆ ਆਪਣੇ ਮਨ ਵਿੱਚ, ਪਰ ਫਿਰ ਵੀ ਠੀਕ ਸੀ। ਹਾਰਨਾ ਹੀ ਸੀ ਤਾਂ ਮਰ ਕੇ ਹਾਰਨਾ ਹੀ ਠੀਕ ਸੀ। ਫ਼ਕੀਰ ਦੇ ਨਾਲ ਸੈਨਿਕਾਂ ਨੂੰ ਜਾਣ ਵਿੱਚ ਵੀ ਬੜੀ ਘਬਰਾਹਟ ਹੋਈ, ਇਹ ਆਦਮੀ ਕੁਝ ਜਾਣਦਾ ਨਹੀਂ! ਪਰ ਫ਼ਕੀਰ ਇੰਨੇ ਜੋਸ਼ ਨਾਲ ਭਰਿਆ ਸੀ, ਸੈਨਿਕਾਂ ਨੂੰ ਜਾਣਾ ਪਿਆ। ਸੈਨਾਪਤੀ ਵੀ ਸੈਨਿਕਾਂ ਦੇ ਪਿੱਛੇ ਹੋ ਗਏ ਕਿ ਦੇਖੋ, ਹੁੰਦਾ ਕੀ ਹੈ ?
ਜਿੱਥੇ ਦੁਸ਼ਮਣ ਨੇ ਡੇਰੇ ਲਾਏ ਹੋਏ ਸਨ, ਉਸ ਤੋਂ ਥੋੜ੍ਹੀ ਹੀ ਦੂਰ ਉਸ ਫ਼ਕੀਰ ਨੇ ਇਕ ਛੋਟੇ-ਜਿਹੇ ਮੰਦਰ ਵਿੱਚ ਸਾਰੇ ਸੈਨਿਕਾਂ ਨੂੰ ਰੋਕਿਆ ਅਤੇ ਉਸ ਨੇ ਕਿਹਾ