ਕਿ ਇਸ ਤੋਂ ਪਹਿਲਾਂ ਕਿ ਅਸੀਂ ਚੱਲੀਏ, ਘਟੋ-ਘਟ ਭਗਵਾਨ ਨੂੰ ਕਹਿ ਦੇਈਏ ਕਿ ਅਸੀਂ ਲੜਨ ਚੱਲੇ ਹਾਂ ਅਤੇ ਉਸ ਤੋਂ ਪੁੱਛ ਲਈਏ ਕਿ ਤੁਹਾਡੀ ਮਰਜ਼ੀ ਕੀ ਹੈ। ਜੇਕਰ ਹਾਰਨਾ ਹੀ ਹੈ ਤਾਂ ਅਸੀਂ ਵਾਪਸ ਚਲੇ ਜਾਈਏ ਅਤੇ ਜੇਕਰ ਜਿਤਾਉਣਾ ਹੈ ਤਾਂ ਠੀਕ।
ਸੈਨਿਕ ਬੜੀ ਉਮੀਦ ਨਾਲ ਮੰਦਰ ਦੇ ਬਾਹਰ ਖੜੇ ਹੋ ਗਏ। ਉਸ ਫ਼ਕੀਰ ਨੇ ਅੱਖਾਂ ਬੰਦ ਕਰਕੇ ਤੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ, ਫਿਰ ਜੇਬ ਵਿੱਚੋਂ ਇਕ ਰੁਪਇਆ ਕੱਢਿਆ ਅਤੇ ਭਗਵਾਨ ਨੂੰ ਕਿਹਾ ਕਿ ਮੈਂ ਇਸ ਰੁਪਏ ਨੂੰ ਸੁੱਟਦਾ ਹਾਂ, ਜੇਕਰ ਇਹ ਸਿੱਧਾ ਡਿੱਗਿਆ ਤਾਂ ਅਸੀਂ ਸਮਝ ਲਵਾਂਗੇ ਕਿ ਜਿੱਤ ਸਾਡੀ ਹੋਣੀ ਹੈ, ਅਤੇ ਅਸੀਂ ਵਧ ਜਾਵਾਂਗੇ ਅੱਗੇ ਅਤੇ ਜੇਕਰ ਇਹ ਉਲਟਾ ਡਿੱਗਿਆ ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਹਾਰ ਗਏ-ਵਾਪਸ ਮੁੜ ਜਾਵਾਂਗੇ ਅਤੇ ਰਾਜੇ ਨੂੰ ਕਹਿ ਦੇਵਾਂਗੇ ਕਿ ਵਿਅਰਥ ਮਰਨ ਦਾ ਪ੍ਰਬੰਧ ਨਾ ਕਰੋ, ਹਾਰ ਨਿਸਚਿਤ ਹੈ, ਭਗਵਾਨ ਦੀ ਵੀ ਮਰਜ਼ੀ ਇਹੀ ਹੈ।
ਸੈਨਿਕਾਂ ਨੇ ਧਿਆਨ ਨਾਲ ਦੇਖਿਆ, ਉਸ ਨੇ ਰੁਪਈਆ ਸੁੱਟਿਆ। ਚਮਕਦੀ ਧੁੱਪ ਵਿੱਚ ਰੁਪਈਆ ਚਮਕਿਆ ਅਤੇ ਥੱਲੇ ਡਿੱਗਿਆ। ਉਹ ਸਿਰ ਦੇ ਬਲ ਡਿੱਗਿਆ ਸੀ, ਉਹ ਸਿੱਧਾ ਡਿੱਗਿਆ ਸੀ । ਉਸ ਨੇ ਸੈਨਿਕਾਂ ਨੂੰ ਕਿਹਾ, ਹੁਣ ਫ਼ਿਕਰ ਛੱਡ ਦਿਉ। ਹੁਣ ਖ਼ਿਆਲ ਹੀ ਛੱਡ ਦਿਉ। ਹੁਣ ਤੁਹਾਨੂੰ ਇਸ ਜ਼ਮੀਨ 'ਤੇ ਕੋਈ ਹਰਾ ਨਹੀਂ ਸਕਦਾ । ਰੁਪਈਆ ਸਿੱਧਾ ਡਿੱਗਿਆ ਸੀ। ਭਗਵਾਨ ਨਾਲ ਸੀ। ਉਹ ਸੈਨਿਕ ਜਾ ਕੇ ਜੂਝ ਗਏ। ਸੱਤ ਦਿਨ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ। ਉਹ ਜਿੱਤੇ ਹੋਏ ਵਾਪਿਸ ਗਏ। ਉਸ ਮੰਦਰ ਦੇ ਕੋਲ ਆ ਕੇ ਉਸ ਫ਼ਕੀਰ ਨੇ ਕਿਹਾ, ਹੁਣ ਮੁੜ ਕੇ ਆਪਾਂ ਧੰਨਵਾਦ ਤਾਂ ਕਰ ਦੇਈਏ। ਉਹ ਸਾਰੇ ਸੈਨਿਕ ਰੁਕੇ, ਉਹਨਾਂ ਸਭ ਨੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ, ਤੇਰਾ ਬਹੁਤ ਧੰਨਵਾਦ ਕਿ ਤੂੰ ਜੇਕਰ ਇਸ਼ਾਰਾ ਨਾ ਕਰਦਾ ਸਾਨੂੰ ਜਿੱਤਣ ਦਾ ਤਾਂ ਅਸੀਂ ਤਾਂ ਹਾਰ ਹੀ ਚੁੱਕੇ ਸੀ। ਤੇਰੀ ਕਿਰਪਾ ਅਤੇ ਤੇਰੇ ਇਸ਼ਾਰੇ 'ਤੇ ਅਸੀਂ ਜਿੱਤੇ ਹਾਂ।
ਉਸ ਫ਼ਕੀਰ ਨੇ ਕਿਹਾ, ਇਸ ਤੋਂ ਪਹਿਲਾਂ ਕਿ ਭਗਵਾਨ ਨੂੰ ਧੰਨਵਾਦ ਦੇਵੋ, ਮੇਰੀ ਜੇਬ ਵਿੱਚ ਜੋ ਸਿੱਕਾ ਪਿਆ ਹੈ, ਉਸ ਨੂੰ ਗ਼ੌਰ ਨਾਲ ਦੇਖ ਲਵੋ ਉਸ ਨੇ ਸਿੱਕਾ ਕੱਢ ਕੇ ਦਿਖਾਇਆ। ਉਹ ਸਿੱਕਾ ਦੋਵੇਂ ਪਾਸਿਉਂ ਸਿੱਧਾ ਸੀ, ਉਹ ਉਲਟਾ ਡਿੱਗ ਹੀ ਨਹੀਂ ਸਕਦਾ ਸੀ।
ਉਸ ਨੇ ਕਿਹਾ, ਭਗਵਾਨ ਦਾ ਧੰਨਵਾਦ ਨਾ ਕਰੋ। ਤੁਸੀਂ ਉਮੀਦ ਨਾਲ ਭਰ ਗਏ ਜਿੱਤ ਦੀ, ਇਸ ਲਈ ਜਿੱਤ ਗਏ। ਤੁਸੀਂ ਹਾਰ ਵੀ ਸਕਦੇ ਸੀ, ਕਿਉਂਕਿ ਤੁਸੀਂ ਨਿਰਾਸ਼ ਸੀ ਅਤੇ ਹਾਰਨ ਦੀ ਕਾਮਨਾ ਨਾਲ ਭਰੇ ਹੋਏ ਸੀ। ਤੁਸੀਂ ਜਾਣਦੇ ਸੀ ਕਿ ਹਾਰਨਾ ਹੀ ਹੈ। ਜੀਵਨ ਵਿੱਚ ਸਭ ਕੰਮਾਂ ਦੀਆਂ ਸਫਲਤਾਵਾਂ ਇਕ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਉਹਨਾਂ ਦੀ ਜਿੱਤ ਦੀ ਉਮੀਦ ਨਾਲ ਭਰੇ