Back ArrowLogo
Info
Profile

ਉਹਨਾਂ ਉੱਪਰ ਵਿਚਾਰ ਕਰਾਂਗੇ ਅਤੇ ਇਹ ਵੀ ਵਿਚਾਰ ਕਰਾਂਗੇ ਕਿ ਇਹਨਾਂ ਰੁਕਾਵਟਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲੀ ਗੱਲ ਜੋ ਮੈਂ ਤੁਹਾਨੂੰ ਕਹਿਣੀ ਚਾਹਾਂਗਾ ਇਹਨਾਂ ਤਿੰਨ ਦਿਨਾਂ ਦੀ ਚਰਚਾ ਵਿੱਚ, ਉਹ ਇਹ ਹੈ ਕਿ ਕੇਵਲ ਉਹ ਹੀ ਮਨੁੱਖ, ਕੇਵਲ ਉਹ ਹੀ ਆਤਮਾਵਾਂ ਸੱਚ ਵੱਲ ਮੂੰਹ ਕਰਨ ਵਿੱਚ ਕਾਮਯਾਬ ਹੋ ਸਕਦੀਆਂ ਹਨ, ਜੋ ਆਪਣੇ ਚਿੱਤ ਨੂੰ, ਸਾਰੇ ਵਾਦ-ਵਿਵਾਦ ਤੋਂ ਸੱਚ ਦੇ ਸਬੰਧ ਵਿੱਚ ਪ੍ਰਚਲਿਤ ਸਾਰੇ ਪੰਥਾਂ ਅਤੇ ਮੱਤਾਂ ਤੋਂ ਸੱਚ ਦੇ ਸਬੰਧ ਵਿੱਚ ਬਹੁ-ਪ੍ਰਚਾਰਿਕ ਸੰਸਥਾਵਾਂ, ਫ਼ਿਰਕਿਆਂ ਅਤੇ ਚਰਚਾ ਤੋਂ ਆਪਣੇ-ਆਪ ਨੂੰ ਮੁਕਤ ਕਰ ਲੈਂਦੀਆਂ ਹਨ। ਜੋ ਵਿਅਕਤੀ ਆਸਤਿਕਤਾ ਜਾਂ ਨਾਸਤਿਕਤਾ ਨਾਲ ਬੰਨ੍ਹਿਆ ਜਾਂਦਾ ਹੈ, ਜੋ ਵਿਅਕਤੀ ਸੱਚ ਦੇ ਸਬੰਧ ਵਿੱਚ ਕਿਸੇ ਵਾਦਾਂ-ਵਿਵਾਦਾਂ ਅਤੇ ਪੰਥਾਂ ਵਿੱਚ ਬੰਨ੍ਹਿਆ ਜਾਂਦਾ ਹੈ, ਉਹ ਸੱਚ ਨੂੰ ਪ੍ਰਾਪਤ ਕਰਨ ਵਿੱਚ ਜਾਂ ਝੂਠ ਵੱਲ ਅੱਖਾਂ ਉਠਾਉਣ ਵਿੱਚ ਅਸਮਰੱਥ ਹੋ ਜਾਂਦਾ ਹੈ।

ਇਹ ਸਭ ਤੋਂ ਵੱਧ ਮਹੱਤਵਪੂਰਨ ਗੱਲ ਹੈ, ਕਿਉਂਕਿ ਇਸ ਸਮੇਂ ਜ਼ਮੀਨ ਉੱਪਰ ਕੋਈ ਤਿੰਨ ਸੌ ਪੰਥ ਹਨ, ਕੋਈ ਤਿੰਨ ਸੌ ਧਾਰਨਾਵਾਂ ਸੱਚ ਦੇ ਸਬੰਧ ਵਿੱਚ ਪ੍ਰਚਾਰੀਆਂ ਅਤੇ ਫੈਲਾਈਆਂ ਜਾ ਰਹੀਆਂ ਹਨ। ਕੋਈ ਤਿੰਨ ਸੌ ਫਿਰਕੇ ਹਨ ਜੋ ਇਹ ਦਾਅਵਾ ਕਰਦੇ ਹਨ, ਜੋ ਉਹ ਕਹਿੰਦੇ ਹਨ, ਉਹੀ ਸੱਚ ਹੈ ਅਤੇ ਬਾਕੀ ਜੋ ਕਹਿੰਦੇ ਹਨ, ਉਹ ਸੱਚ ਨਹੀਂ ਹੈ। ਇਹਨਾਂ ਦੇ ਦਾਅਵੇ, ਇਹਨਾਂ ਦੇ ਵਿਰੋਧ, ਇਹਨਾਂ ਦੇ ਵਾਦ-ਵਿਵਾਦ ਸਾਰੀ ਦੁਨੀਆਂ ਦੇ ਲੋਕਾਂ ਨੂੰ ਅਨੇਕ ਖੰਡਾਂ ਅਤੇ ਟੁਕੜਿਆਂ ਵਿੱਚ ਵੰਡੀ ਬੈਠੇ ਹਨ। ਫਿਰ ਇਹਨਾਂ ਵਿੱਚੋਂ ਕੋਈ ਵੀ ਧਾਰਨਾ ਕੋਈ ਮਨੁੱਖ ਸਵੀਕਾਰ ਕਰ ਲਵੇ, ਉਸ ਨੂੰ ਸਵੀਕਾਰ ਕਰਦਿਆਂ ਹੀ ਮਨ ਬੱਝ ਜਾਂਦਾ ਹੈ, ਸਿਮਟ ਜਾਂਦਾ ਹੈ ਅਤੇ ਅਸੀਮ ਸੱਚ ਵੱਲ ਅੱਖਾਂ ਉਠਾਉਣੀਆਂ ਅਸੰਭਵ ਹੋ ਜਾਂਦੀਆਂ ਹਨ।

ਤੁਸੀਂ ਵੀ ਕਿਸੇ ਨਾ ਕਿਸੇ ਪੰਥ, ਕਿਸੇ ਨਾ ਕਿਸੇ ਧਰਮ, ਕਿਸੇ ਨਾ ਕਿਸੇ ਫਿਰਕੇ ਦੇ ਹੱਕ ਵਿੱਚ ਖੜੇ ਹੋਵੋਗੇ। ਤੁਸੀਂ ਵੀ ਕਿਸੇ ਮੰਦਰ, ਕਿਸੇ ਚਰਚ ਦੇ ਉਪਾਸ਼ਕ ਹੋਵੋਗੇ। ਤੁਸੀਂ ਵੀ ਬਚਪਨ ਵਿੱਚ ਕੁਝ ਗੱਲਾਂ ਸਵੀਕਾਰ ਕਰ ਲਈਆਂ ਹੋਣੀਆਂ ਹਨ ਜੋ ਦੂਸਰਿਆਂ ਨੇ ਤੁਹਾਨੂੰ ਸਿਖਾ ਦਿੱਤੀਆਂ ਹਨ-ਜੋ ਸਮਾਜ ਨੇ, ਫਿਰਕੇ ਨੇ ਪ੍ਰਚਾਰ ਕਰ ਕੇ ਤੁਹਾਡੇ ਦਿਮਾਗ਼ ਵਿੱਚ ਵਾੜ ਦਿੱਤੀਆਂ ਹਨ। ਤਾਂ ਆਪ ਯਾਦ ਰੱਖੋ, ਜੇਕਰ ਤੁਸੀਂ ਕਿਸੇ ਤਰ੍ਹਾਂ ਕਿਸੇ ਪੱਖ ਨਾਲ ਬੰਨ੍ਹੇ ਹੋ ਤਾਂ ਹੋਰ ਕੁਝ ਵੀ ਹੋ ਜਾਵੇ, ਸੱਚ ਦਾ ਅਨੁਭਵ ਤੁਹਾਨੂੰ ਨਹੀਂ ਹੋ ਸਕਦਾ।

ਜੋ ਵਿਅਕਤੀ ਖ਼ੁਦ ਨੂੰ ਕਿਸੇ ਧਾਰਨਾ ਨਾਲ ਬੰਨ੍ਹ ਲੈਂਦਾ ਹੈ, ਉਹ ਉਸ ਸੱਚ ਨੂੰ ਜਾਣਨ ਲਈ ਕਿਵੇਂ ਸਮਰੱਥ ਹੋਵੇਗਾ ਜਿਸ ਦੀ ਕੋਈ ਧਾਰਨਾ ਸੰਭਵ ਨਹੀਂ ਹੈ ? ਜੋ ਵਿਅਕਤੀ ਕਿਸੇ ਕਿਨਾਰੇ ਨਾਲ ਆਪਣੇ-ਆਪ ਨੂੰ ਜਿੱਥੇ ਕਿ ਸਭ ਕਿਨਾਰੇ ਛੱਡ ਦੇਣੇ ਪੈਂਦੇ ਹਨ ? ਨਿਰਪੱਖ ਹੋਏ ਬਿਨਾਂ ਕੋਈ ਸੱਚ ਦੇ ਪੱਖ ਵਿੱਚ ਨਹੀਂ ਹੋ ਸਕਦਾ। ਸਭ ਤੋਂ ਵੱਡੀ ਰੁਕਾਵਟ ਮਨੁੱਖ ਦੀ ਇੱਛਾ ਦੀ ਸੁਤੰਤਰਤਾ ਵਿੱਚ ਉਹਨਾਂ ਦੀ ਇਹੀ ਸਥਾਪਿਤ, ਇਹੀ ਪ੍ਰਚਲਿਤ ਅਤੇ ਪਰੰਪਰਾਵਾਂ ਨਾਲ ਸਵੀਕਾਰ

10 / 151
Previous
Next