ਕੀਤੇ ਹੋਏ ਵਾਦ-ਵਿਵਾਦ ਹੋ ਜਾਂਦੇ ਹਨ। ਸ਼ਾਸਤਰ ਅਤੇ ਸ਼ਬਦ ਰੋਕ ਲੈਂਦੇ ਹਨ। ਵਿਚਾਰ ਅਤੇ ਵਿਚਾਰਧਾਰਾਵਾਂ ਬੰਧਨ ਬਣ ਜਾਂਦੀਆਂ ਹਨ, ਜਦੋਂ ਕਿ ਮਨ ਦੀ ਮੁਕਤੀ ਚਾਹੀਦੀ ਹੈ। ਮਨ 'ਤੇ ਕੋਈ ਬੰਧਨ, ਕੋਈ ਪਰਦਾ ਨਹੀਂ ਹੋਣਾ ਚਾਹੀਦਾ।
ਜੇਕਰ ਅੱਖਾਂ ਕਿਸੇ ਚਿੱਤਰਾਂ ਨਾਲ ਭਰੀਆਂ ਹੋਣ ਤਾਂ ਮੈਂ ਤੁਹਾਨੂੰ ਦੇਖਣ ਵਿੱਚ ਅਸਮਰਥ ਹੋ ਜਾਵਾਂਗਾ ਅਤੇ ਜੇਕਰ ਸ਼ੀਸ਼ਾ ਕਿਸੇ ਤਸਵੀਰਾਂ ਨੂੰ ਫੜ ਲਵੇ ਤਾਂ ਫਿਰ ਸ਼ੀਸ਼ਾ ਦੂਸਰਿਆਂ ਦੇ ਪ੍ਰਤੀਬਿੰਬ ਬਨਾਉਣ ਵਿੱਚ ਅਸਫਲ ਹੋ ਜਾਵੇਗਾ। ਜੋ ਸਮਾਜ ਸੱਚ ਨੂੰ ਜਾਣੇ ਬਿਨਾਂ, ਕੁਝ ਜਾਣੇ ਬਿਨਾਂ ਸਵੀਕਾਰ ਕਰ ਲੈਂਦਾ ਹੈ, ਉਹ ਸੱਚ ਦਾ ਨਤੀਜਾ ਦੇਣ ਅਤੇ ਸੱਚ ਦਾ ਪ੍ਰਤੀਬਿੰਬ ਦੇਣ ਵਿੱਚ ਅਸਮਰੱਥ ਹੋ ਜਾਂਦਾ ਹੈ। ਮਨ ਦਾ ਅਤਿਅੰਤ ਨਿਰਦੋਸ਼, ਨਿਰਪੱਖ ਅਤੇ ਸਾਫ਼ ਹੋਣਾ ਜ਼ਰੂਰੀ ਹੈ। ਉਸ ਅਵਸਥਾ ਵਿੱਚ ਹੀ ਅੱਖਾਂ ਉਸ ਤਰਫ ਉੱਠ ਸਕਦੀਆਂ ਹਨ ਅਤੇ ਉਸੇ ਅਵਸਥਾ ਵਿੱਚ ਹੀ ਮਨ ਦੀ ਗਤੀ ਅਤੇ ਚੇਤਨਾ ਦੀ ਕਿਸ਼ਤੀ ਅਨੰਦ ਸਾਗਰ ਵੱਲ ਜਾ ਸਕਦੀ ਹੈ।
ਪਹਿਲੀ ਗੱਲ ਹੈ : ਜਿਗਿਆਸਾ ਮੁਕਤ ਅਤੇ ਸੁਤੰਤਰ ਹੋਵੇ। ਇਸ ਸਮੇਂ ਇਸ ਜ਼ਮੀਨ 'ਤੇ ਬਹੁਤ ਥੋੜ੍ਹੇ ਲੋਕ ਹਨ ਜਿਨ੍ਹਾਂ ਦੀ ਜਿਗਿਆਸਾ ਸੁਤੰਤਰ ਅਤੇ ਮੁਕਤ ਹੈ।
ਮੈਂ ਇਕ ਛੋਟੀ-ਜਿਹੀ ਕਹਾਣੀ ਸੁਣੀ ਹੈ ; ਬੇਹੱਦ ਕਾਲਪਨਿਕ ਕਹਾਣੀ ਹੈ ਲੇਕਿਨ ਵਿਚਾਰ ਕਰਨ ਵਾਲੀ ਹੈ। ਉਹ ਸ਼ਾਇਦ ਵਰਤੋਂ ਯੋਗ ਹੋਵੇ। ਮੈਂ ਸੁਣਿਆ ਹੈ, ਇਕ ਮੁਸਲਮਾਨ ਸੂਫ਼ੀ ਫ਼ਕੀਰ ਨੇ ਇਕ ਰਾਤ ਨੂੰ ਸੁਫਨਾ ਦੇਖਿਆ ਕਿ ਉਹ ਸਵਰਗ ਵਿੱਚ ਪਹੁੰਚ ਗਿਆ ਹੈ ਅਤੇ ਉਸ ਨੇ ਇਹ ਵੀ ਦੇਖਿਆ ਕਿ ਸਵਰਗ ਵਿੱਚ ਇਕ ਬਹੁਤ ਵੱਡਾ ਸਮਾਰੋਹ ਮਨਾਇਆ ਜਾ ਰਿਹਾ ਹੈ। ਸਾਰੇ ਰਸਤੇ ਸਜੇ ਹੋਏ ਹਨ। ਬਹੁਤ ਸਾਰੇ ਦੀਵੇ ਜਗੇ ਹੋਏ ਹਨ। ਬਹੁਤ ਸਾਰੇ ਫੁੱਲ ਰਸਤੇ ਦੇ ਕਿਨਾਰੇ 'ਤੇ ਲੱਗੇ ਹੋਏ ਹਨ। ਸਾਰੇ ਰਸਤੇ ਅਤੇ ਮਹਿਲ ਸਭ ਜਗਮਗ ਹਨ। ਉਸ ਨੇ ਜਾਣ ਵਾਲਿਆਂ ਨੂੰ ਪੁੱਛਿਆ, ਅੱਜ ਕੀ ਹੈ ? ਕੀ ਕੋਈ ਸਮਾਰੋਹ ਹੈ ? ਅਤੇ ਉਸ ਨੂੰ ਪਤਾ ਲੱਗਿਆ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ ਅਤੇ ਉਹਨਾਂ ਦੀ ਸਵਾਰੀ ਨਿਕਲਣ ਵਾਲੀ ਹੈ। ਉਹ ਇਕ ਦਰੱਖ਼ਤ ਦੇ ਕੋਲ ਖੜਾ ਹੋ ਗਿਆ।
ਲੱਖਾਂ ਲੋਕਾਂ ਦੀ ਬਹੁਤ ਵੱਡੀ ਸ਼ੋਭਾ-ਯਾਤਰਾ ਨਿਕਲ ਰਹੀ ਸੀ। ਸਾਹਮਣੇ ਘੋੜੇ ਉੱਪਰ ਇਕ ਬੇਹੱਦ ਪ੍ਰਤਿਭਾਸ਼ਾਲੀ ਵਿਅਕਤੀ ਬੈਠਾ ਹੋਇਆ ਸੀ। ਉਸ ਨੇ ਲੋਕਾਂ ਨੂੰ ਪੁੱਛਿਆ, ਇਹ ਪ੍ਰਕਾਸ਼ਵਾਨ ਵਿਅਕਤੀ ਕੌਣ ਹੈ ? ਪਤਾ ਲੱਗਿਆ ਕਿ ਇਹ ਈਸਾ ਮਸੀਹ ਹਨ ਅਤੇ ਉਸ ਦੇ ਪਿੱਛੇ ਉਸ ਨੂੰ ਮੰਨਣ ਵਾਲੇ ਲੋਕ ਹਨ। ਉਸਦੇ ਨਿਕਲ ਜਾਣ ਤੋਂ ਬਾਅਦ ਉਸੇ ਤਰ੍ਹਾਂ ਹੀ ਦੂਸਰੇ ਵਿਅਕਤੀ ਦੀ ਸਵਾਰੀ ਨਿਕਲੀ। ਜਦੋਂ ਫਿਰ ਉਸ ਨੇ ਪੁੱਛਿਆ, ਇਹ ਕੌਣ ਹੈ ? ਉਸ ਨੂੰ ਪਤਾ ਲੱਗਿਆ ਕਿ ਇਹ ਹਜ਼ਰਤ ਮੁਹੰਮਦ ਹਨ। ਉਸੇ ਤਰ੍ਹਾਂ ਹੀ ਲੱਖਾਂ ਲੋਕ ਉਸ ਦੇ ਪਿੱਛੇ ਹਨ। ਫਿਰ ਬੁੱਧ ਹਨ। ਮਹਾਂਵੀਰ ਹਨ, ਜਰਥੁਸਤ੍ਰ ਹਨ, ਕਨਫਿਊਸ਼ਿਅਸ ਹਨ ਅਤੇ ਸਭ ਦੇ ਪਿੱਛੇ ਕਰੋੜਾਂ-ਕਰੋੜਾਂ ਲੋਕ ਹਨ। ਜਦੋਂ ਸਾਰੀ ਸ਼ੋਭਾ ਯਾਤਰਾ ਨਿਕਲ ਗਈ ਤਾਂ