Back ArrowLogo
Info
Profile

ਪਿੱਛੇ ਇਕ ਬਹੁਤ ਗ਼ਰੀਬ ਅਤੇ ਕਮਜ਼ੋਰ ਜਿਹਾ ਬਜ਼ੁਰਗ ਘੋੜੇ 'ਤੇ ਸਵਾਰ ਹੈ। ਉਸ ਦੇ ਪਿੱਛੇ ਕੋਈ ਨਹੀਂ ਹੈ। ਉਸ ਨੇ ਪੁੱਛਿਆ, ਇਹ ਕੌਣ ਹੈ ? ਅਤੇ ਪਤਾ ਲੱਗਿਆ ਕਿ ਇਹ ਖ਼ੁਦ ਪ੍ਰਮਾਤਮਾ ਹੈ। ਘਬਰਾ ਕੇ ਉਸ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਹੈਰਾਨ ਹੋਇਆ।

ਇਹ ਸੁਫਨੇ ਵਿੱਚ ਸੱਚ ਨਹੀਂ ਹੋਇਆ ਹੈ, ਇਹ ਅੱਜ ਸਾਰੀ ਜ਼ਮੀਨ 'ਤੇ ਸੱਚ ਹੋ ਗਿਆ ਹੈ। ਲੋਕ ਕ੍ਰਾਈਸਟ ਦੇ ਨਾਲ ਹਨ, ਬੁੱਧ ਦੇ ਨਾਲ ਹਨ, ਰਾਮ ਦੇ ਨਾਲ ਹਨ, ਕ੍ਰਿਸ਼ਨ ਦੇ ਨਾਲ ਹਨ, ਪ੍ਰਮਾਤਮਾ ਦੇ ਨਾਲ ਕੋਈ ਵੀ ਨਹੀਂ ਹੈ। ਜਿਸ ਨੇ ਪ੍ਰਮਾਤਮਾ ਦੇ ਨਾਲ ਹੋਣਾ ਹੋਵੇ, ਉਸ ਨੂੰ ਵਿਚਾਲੇ ਕਿਸੇ ਵਿਚੋਲੇ ਦੀ ਵੀ ਜ਼ਰੂਰਤ ਨਹੀਂ ਹੈ। ਅਤੇ ਜੋ ਪ੍ਰਮਾਤਮਾ ਦੇ ਨਾਲ ਹੋਵੇ, ਉਹ ਯਾਦ ਰੱਖੇ ਕਿ ਕ੍ਰਾਈਸਟ ਦੇ ਨਾਲ ਹੀ ਹੋ ਜਾਵੇਗਾ, ਲੇਕਿਨ ਜੋ ਕ੍ਰਾਈਸਟ ਨੇ ਨਾਲ ਹੈ, ਜ਼ਰੂਰੀ ਨਹੀਂ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਹੀ ਹੋ ਜਾਵੇਗਾ। ਜੋ ਪ੍ਰਮਾਤਮਾ ਦੇ ਨਾਲ ਹੈ, ਉਹ ਰਾਮ, ਬੁੱਧ, ਕ੍ਰਿਸ਼ਨ ਅਤੇ ਮਹਾਂਵੀਰ ਦੇ ਨਾਲ ਹੋ ਹੀ ਜਾਵੇਗਾ। ਲੇਕਿਨ ਜੋ ਉਹਨਾਂ ਦੇ ਨਾਲ ਹੈ, ਯਾਦ ਰੱਖੋ ਕਿ ਜ਼ਰੂਰੀ ਨਹੀਂ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਹੋ ਜਾਏਗਾ।

ਅਤੇ ਫਿਰ ਇਹ ਵੀ ਚੇਤੇ ਰਹੇ ਕਿ ਜੋ ਬੁੱਧ ਦੇ ਨਾਲ ਹਨ, ਕ੍ਰਿਸ਼ਨ ਦੇ ਵਿਰੋਧ ਵਿੱਚ ਹਨ, ਅਤੇ ਜੋ ਕ੍ਰਾਈਸਟ ਦੇ ਨਾਲ ਹੈ, ਰਾਮ ਦੇ ਵਿਰੋਧ ਵਿੱਚ ਹੈ ਅਤੇ ਜੋ ਮਹਾਂਵੀਰ ਦੇ ਨਾਲ ਹਨ, ਉਹ ਕਨਫਿਊਸ਼ੀਅਸ ਦੇ ਵਿਰੋਧ ਵਿੱਚ ਹਨ, ਉਹ ਕਦੀ ਪ੍ਰਮਾਤਮਾ ਦੇ ਨਾਲ ਨਹੀਂ ਹੋ ਸਕਦੇ।

ਆਪਣੇ ਮਨ ਵਿੱਚ ਇਹ ਯਾਦ ਰੱਖਣ ਦੀ ਗੱਲ ਹੈ ਕਿ ਸੱਚ ਬਹੁਤ ਨਹੀਂ ਹੋ ਸਕਦੇ, ਸੱਚ ਇਕ ਹੀ ਹੋ ਸਕਦਾ ਹੈ। ਅਤੇ ਜੋ ਇਕ ਸੱਚ ਹੈ, ਉਸ ਦੇ ਨਾਲ ਜੇਕਰ ਹੋਣਾ ਹੈ ਤਾਂ ਸੱਚ ਦੇ ਨਾਂ 'ਤੇ ਜੋ ਸੱਚ ਦੀਆਂ ਅਨੇਕ ਧਾਰਨਾਵਾਂ ਪ੍ਰਚੱਲਤ ਹਨ, ਉਹਨਾਂ ਦਾ ਤਿਆਗ ਕਰ ਦੇਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਕੋਈ ਮਨੁੱਖ ਧਾਰਮਿਕ ਹੋ ਸਕੇ, ਉਸ ਨੂੰ ਜੈਨ, ਹਿੰਦੂ, ਮੁਸਲਮਾਨ ਅਤੇ ਇਸਾਈ ਹੋਣਾ ਛੱਡ ਦੇਣਾ ਚਾਹੀਦੈ। ਇਸ ਤੋਂ ਪਹਿਲਾਂ ਕਿ ਕੋਈ ਧਾਰਮਿਕ ਹੋ ਸਕੇ, ਉਸ ਨੂੰ ਧਰਮਾਂ ਦੇ ਨਾਂ 'ਤੇ ਜੋ ਪੰਥ ਪ੍ਰਚੱਲਤ ਹਨ, ਉਹਨਾਂ ਤੋਂ ਥੋੜ੍ਹਾ ਦੂਰ ਹਟ ਜਾਣਾ ਚਾਹੀਦਾ ਹੈ। ਜਿੰਨਾ ਉਹਨਾਂ ਤੋਂ ਦੂਰ ਹੋਵੇਗਾ ਓਨਾ ਹੀ ਧਰਮ ਦੇ ਨੇੜੇ ਹੋਵੇਗਾ। ਅਤੇ ਜਿੰਨਾ ਬੰਨ੍ਹਿਆ ਹੋਵੇਗਾ, ਓਨਾ ਹੀ ਧਰਮ ਤੋਂ ਦੂਰ ਹੋ ਜਾਵੇਗਾ। ਇਹ ਸੁਭਾਵਿਕ ਵੀ ਹੈ। ਪਰ ਇਹ ਇਸ ਲਈ ਵੀ ਸੁਭਾਵਿਕ ਹੈ ਕਿ ਜਿਸ ਸੱਚ ਨੂੰ ਅਸੀਂ ਦੂਸਰਿਆਂ ਤੋਂ ਸਵੀਕਾਰ ਕਰ ਲੈਂਦੇ ਹਾਂ, ਉਹ ਸਾਡੇ ਲਈ ਸੱਚ ਨਹੀਂ ਹੁੰਦਾ।

ਸੱਚ ਦੇ ਸਬੰਧ ਵਿੱਚ ਕੁਝ ਗੱਲਾਂ ਵਿੱਚੋਂ ਸਭ ਤੋਂ ਵਧ ਮਹੱਤਵਪੂਰਨ ਹੈ ਕਿ ਉਹ ਖ਼ੁਦ ਅਨੁਭਵ ਕੀਤਾ ਹੋਵੇ ਤਾਂ ਹੀ ਸੱਚ ਹੁੰਦਾ ਹੈ, ਦੂਸਰਿਆਂ ਦਾ ਕੀਤਾ ਹੋਵੇ ਤਾਂ ਝੂਠ ਹੋ ਜਾਂਦਾ ਹੈ। ਸੱਚ ਕੋਈ ਵੀ ਦੂਸਰਾ ਵਿਅਕਤੀ ਤੀਸਰੇ ਵਿਅਕਤੀ ਨੂੰ ਨਹੀਂ ਦੇ ਸਕਦਾ। ਸੱਚ ਕੋਈ ਐਸੀ ਸੰਪੱਤੀ ਨਹੀਂ ਜੋ ਦਿੱਤੀ ਜਾ ਸਕੇ ਜਾਂ

12 / 151
Previous
Next