Back ArrowLogo
Info
Profile

ਟਰਾਂਸਫ਼ਰ ਹੋ ਸਕੇ। ਸੱਚ ਕੋਈ ਐਸੀ ਗੱਲ ਨਹੀਂ ਹੈ ਕਿ ਤੁਸੀਂ ਉਸ ਨੂੰ ਉਧਾਰ ਲੈ ਸਕੋ ਜਾਂ ਚੋਰੀ ਕਰ ਸਕੋ ਜਾਂ ਭਿੱਖਿਆ ਵਿੱਚ ਹਾਸਿਲ ਕਰ ਸਕੋ। ਸੱਚ ਇਕੱਲੀ ਸੰਪੱਤੀ ਹੈ ਜੋ ਖ਼ੁਦ ਹੀ ਪਾਉਣੀ ਹੁੰਦੀ ਹੈ, ਹੋਰ ਕੋਈ ਰਸਤਾ ਨਹੀਂ ਹੁੰਦਾ।

ਬਹੁਤ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਹੋਇਆ ਕਿ ਇਕ ਰਾਜ ਵਿੱਚ ਇਕ ਨੌਜਵਾਨ ਦੀਆਂ ਬੇਹੱਦ ਬਹਾਦਰੀ ਦੀਆਂ ਘਟਨਾਵਾਂ ਕਾਰਨ ਉਸ ਦੇ ਬੜੇ ਹੀ ਬਹਾਦਰੀ ਭਰੇ ਕਾਰਨਾਮਿਆਂ ਤੋਂ ਇਕ ਰਾਜ ਦਾ ਸਮਰਾਟ ਬਹੁਤ ਖ਼ੁਸ਼ ਹੋ ਗਿਆ ਅਤੇ ਉਸ ਨੇ ਕਿਹਾ ਕਿ ਰਾਜ ਦਾ ਜੋ ਸਭ ਤੋਂ ਵਧ ਸਨਮਾਨਿਤ ਅਹੁਦਾ ਹੈ, ਉਹ ਦੇਵਾਂਗਾ ਅਤੇ ਜੋ ਸਭ ਤੋਂ ਸਨਮਾਨਿਤ ਪਦਵੀ ਹੈ, ਉਸ ਨੂੰ ਸਮਰਪਿਤ ਕਰਾਂਗਾ, ਉਸ ਨੂੰ ਭੇਟ ਕਰਾਂਗਾ।

ਇਹ ਘਟਨਾ ਰਾਜ ਦੁਆਰਾ ਇਸ ਤਰ੍ਹਾਂ ਸਨਮਾਨਿਤ ਹੋਣਾ, ਤਿੰਨ ਸੌ ਸਾਲਾਂ ਤੋਂ ਉਸ ਰਾਜ ਵਿੱਚ ਨਹੀਂ ਸੀ ਵਾਪਰੀ। ਉਸ ਨੌਜਵਾਨ ਨੂੰ ਖ਼ੁਸ਼ ਹੋ ਜਾਣਾ ਚਾਹੀਦਾ ਸੀ ਲੇਕਿਨ ਲੋਕਾਂ ਨੇ ਰਾਜੇ ਨੂੰ ਕਿਹਾ ਕਿ ਨੌਜਵਾਨ ਖ਼ੁਸ਼ ਨਹੀਂ ਹੈ। ਰਾਜੇ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਤਿੰਨ ਸੌ ਸਾਲਾਂ ਤੋਂ ਇਹ ਸਨਮਾਨ ਕਿਸੇ ਨੂੰ ਨਹੀਂ ਮਿਲਿਆ ; ਰਾਜ ਦਾ ਸਰਵਉੱਚ ਸਨਮਾਨ ਮੈਂ ਤੈਨੂੰ ਦੇ ਰਿਹਾ ਹਾਂ, ਪਰ ਸੁਣਿਆ ਹੈ ਕਿ ਤੂੰ ਖ਼ੁਸ਼ ਨਹੀਂ ਹੈਂ!

ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਪੈਸਾ ਨਹੀਂ ਚਾਹੀਦਾ, ਮੈਨੂੰ ਅਹੁਦਾ ਨਹੀਂ ਚਾਹੀਦਾ, ਮੈਨੂੰ ਸ਼ੋਭਾ ਅਤੇ ਗੌਰਵ ਨਹੀਂ ਚਾਹੀਦੇ, ਮੈਂ ਕੁਝ ਹੋਰ ਮੰਗਦਾ ਹਾਂ; ਜੇਕਰ ਰਾਜ ਉਹ ਦੇ ਦੇਵੇ ਤਾਂ ਮੈਂ ਧੰਨਵਾਦੀ ਹੋ ਜਾਵਾਂ। ਰਾਜੇ ਨੇ ਕਿਹਾ ਜੋ ਕਹੇਂਗਾ ਮੈਂ ਦਿਆਂਗਾ। ਸਾਰੇ ਰਾਜ ਦੀ ਸ਼ਕਤੀ ਲੱਗ ਜਾਵੇ ਤਾਂ ਵੀ ਮੈਂ ਦੇਵਾਂਗਾ।

ਉਸ ਨੌਜਵਾਨ ਨੇ ਕਿਹਾ, ਮੈਨੂੰ ਸੱਚ ਚਾਹੀਦਾ ਹੈ। ਰਾਜਾ ਦੋ ਪਲ ਚੁੱਪ ਰਹਿ ਗਿਆ ਅਤੇ ਉਸ ਨੇ ਕਿਹਾ ਕਿ ਮੈਨੂੰ ਮਾਫ਼ ਕਰ, ਉਹ ਮੇਰੇ ਕੋਲ ਤਾਂ ਹੈ ਨਹੀਂ ਜੋ ਮੈਂ ਦੇ ਦਿਆਂ। ਮੈਨੂੰ ਖ਼ੁਦ ਹੀ ਸੱਚ ਦਾ ਪਤਾ ਨਹੀਂ ਅਤੇ ਮੇਰੇ ਰਾਜ ਦੀ ਸ਼ਕਤੀ ਅਤੇ ਧਨ ਉਸ ਨੂੰ ਖ਼ਰੀਦ ਨਹੀਂ ਸਕੇਗਾ। ਕਿਉਂਕਿ ਜੇਕਰ ਰਾਜਾਂ ਦੀਆਂ ਸ਼ਕਤੀਆਂ ਅਤੇ ਧਨ ਸੱਚ ਨੂੰ ਖ਼ਰੀਦ ਸਕਦੇ ਤਾਂ ਜਿਨ੍ਹਾਂ ਨੇ ਰਾਜ, ਸੱਚ ਨੂੰ ਪਾਉਣ ਲਈ ਛੱਡੇ, ਉਹ ਨਾਸਮਝ ਸਨ। ਕਿਉਂਕਿ ਜੇਕਰ ਧਨ ਸੱਚ ਨੂੰ ਖ਼ਰੀਦ ਸਕਦਾ ਤਾਂ ਜਿਨ੍ਹਾਂ ਨੇ ਧਨ ਨੂੰ ਠੋਕਰ ਮਾਰੀ ਅਤੇ ਸੱਚ ਨੂੰ ਲਭਿਆ, ਉਹ ਪਾਗਲ ਸਨ। ਕਿਉਂਕ ਜੇਕਰ ਸੱਚ ਅਸਲ ਵਿੱਚ ਕਿਸੇ ਤੋਂ ਮੰਗਣ 'ਤੇ ਮਿਲ ਜਾਂਦਾ ਤਾਂ ਜਿਨ੍ਹਾਂ ਨੇ ਤਪੱਸਿਆ ਕੀਤੀ, ਸਾਧਨਾ ਕੀਤੀ, ਉਹ ਗ਼ਲਤੀ ਵਿੱਚ ਸਨ।

ਸਿੱਖਿਆ ਮੰਗਣੀ ਨਹੀਂ ਚਾਹੀਦੀ। ਤਾਂ ਇਹ ਉਸ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸੱਚ ਕੋਈ ਦੇ ਸਕਦਾ ਹੈ! ਫਿਰ ਵੀ ਮੇਰੇ ਕੋਲ ਸੱਚ ਹੈ ਨਹੀਂ, ਮੈਂ ਕਿਵੇਂ ਦੇ ਸਕਦਾ ਹਾਂ! ਹਾਂ, ਮੈਂ ਸੁਣਿਆ ਹੈ ਪਹਾੜ 'ਤੇ ਇਕ ਸੰਨਿਆਸੀ ਬਾਰੇ ਕਿ ਉਸ ਨੂੰ ਸੱਚ ਪ੍ਰਾਪਤ ਹੋਇਆ ਹੈ। ਮੈਂ ਤੇਰੇ ਵੱਲੋਂ ਪ੍ਰਾਰਥਨਾ ਕਰਾਂਗਾ ਉਸ ਸੰਨਿਆਸੀ ਦੇ ਚਰਨਾਂ ਵਿੱਚ ਸਿਰ ਰੱਖ ਕੇ।

13 / 151
Previous
Next