ਉਸ ਪਹਾੜ 'ਤੇ ਰਾਜਾ ਉਸ ਨੌਜਵਾਨ ਨੂੰ ਨਾਲ ਲੈ ਗਿਆ। ਉਸ ਦੇ ਚਰਨਾਂ ਵਿੱਚ ਸਿਰ ਰੱਖ ਕੇ ਉਸ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਜੋ ਮੈਂ ਵਰਦਾਨ ਦਿੱਤਾ ਹੈ ਕਿ ਜੋ ਇਹ ਮੰਗੇਗਾ ਉਹ ਮੈਂ ਦੇਵਾਂਗਾ, ਲੇਕਿਨ ਇਸ ਨੇ ਸੱਚ ਮੰਗਿਆ ਹੈ ਅਤੇ ਮੇਰੇ ਕੋਲ ਤਾਂ ਉਹ ਹੈ ਹੀ ਨਹੀਂ! ਮੈਂ ਤੁਹਾਡੇ ਕੋਲ ਆਇਆ ਹਾਂ, ਇਸ ਨੂੰ ਸੱਚ ਦੇ ਦਿਉ। ਉਹ ਸੰਨਿਆਸੀ ਵੀ ਉਸੇ ਤਰ੍ਹਾਂ ਹੀ ਸੁਣ ਕੇ ਚੁੱਪ ਰਹਿ ਗਿਆ ਜਿਵੇਂ ਖ਼ੁਦ ਰਾਜਾ ਰਹਿ ਗਿਆ ਸੀ। ਅਤੇ ਫਿਰ ਉਸ ਨੇ ਕਿਹਾ, ਇਕੱਲਾ ਸੱਚ ਇਕ ਅਜਿਹਾ ਤੱਤ ਹੈ ਜੋ ਕੋਈ ਦੂਸਰਾ ਕਿਸੇ ਨੂੰ ਨਹੀਂ ਦੇ ਸਕਦਾ। ਜਿਸ ਦਿਨ ਸੱਚ ਦਿੱਤਾ ਜਾ ਸਕੇਗਾ, ਉਸ ਦਿਨ ਸੱਚ ਸੱਚ ਨਹੀਂ ਰਹਿ ਜਾਵੇਗਾ।
ਸੱਚ ਦਿੱਤਾ ਨਹੀਂ ਜਾਂਦਾ, ਉਸ ਨੂੰ ਤਾਂ ਪਾਉਣਾ ਪੈਂਦਾ ਹੈ। ਲੇਕਿਨ ਅਸੀਂ ਸੱਚ ਦੀਆਂ ਜਿਨ੍ਹਾਂ ਧਾਰਨਾਵਾਂ ਨੂੰ ਫੜ ਲੈਂਦੇ ਹਾਂ, ਉਹ ਪ੍ਰਾਪਤ ਕੀਤੀਆਂ ਹੋਈਆਂ ਨਹੀਂ ਹਨ, ਦਿੱਤੀਆਂ ਹੋਈਆਂ ਹਨ। ਤੁਸੀਂ ਜੋ ਵੀ ਧਰਮ ਸਵੀਕਾਰ ਕੀਤਾ ਹੈ, ਉਹ ਤੁਸੀਂ ਪ੍ਰਾਪਤ ਨਹੀਂ ਕੀਤਾ, ਸਵੀਕਾਰ ਕੀਤਾ ਹੈ। ਪਰੰਪਰਾ ਨੇ, ਮਾਤਾ-ਪਿਤਾ ਨੇ, ਪਰਿਵਾਰ ਨੇ, ਸੰਸਕਾਰਾਂ ਨੇ ਤੁਹਾਨੂੰ ਦਿੱਤਾ ਹੈ। ਜੋ ਵੀ ਦਿੱਤਾ ਗਿਆ ਹੈ, ਉਹ ਸੱਚ ਨਹੀਂ ਹੋ ਸਕਦਾ। ਜ਼ਿਆਦਾਤਰ ਲੋਕ ਉਸ ਦਿੱਤੇ ਹੋਏ ਸੱਚ ਨੂੰ ਹੀ ਸੱਚ ਮੰਨ ਕੇ ਜੀਵਨ ਬਿਤਾ ਦਿੰਦੇ ਹਨ। ਇਸ ਤੋਂ ਵੱਡਾ ਦੂਸਰਾ ਕੋਈ ਧੋਖਾ ਨਹੀਂ ਹੋ ਸਕਦਾ।
ਯਾਦ ਰੱਖੋ, ਜੋ ਵੀ ਤੁਹਾਨੂੰ ਦਿੱਤਾ ਗਿਆ ਹੈ, ਉਹ ਸੱਚ ਨਹੀਂ ਹੋ ਸਕਦਾ। ਸੱਚ ਨੂੰ ਪ੍ਰਾਪਤ ਕਰਨ ਲਈ ਪਹਿਲਾ ਕਦਮ ਹੋਵੇਗਾ, ਜੋ ਦਿੱਤਾ ਗਿਆ ਹੈ ਉਸ ਨੂੰ ਅਸਵੀਕਾਰ ਕਰ ਦਿਉ। ਜੇਕਰ ਨਾਸਤਿਕਤਾ ਦਿੱਤੀ ਗਈ ਹੈ ਤਾਂ ਨਾਸਤਿਕਤਾ ਅਸਵੀਕਾਰ ਕਰ ਦਿਉ! ਜੇਕਰ ਆਸਤਿਕਤਾ ਦਿੱਤੀ ਗਈ ਹੈ ਤਾਂ ਆਸਤਿਕਤਾ ਅਸਵੀਕਾਰ ਕਰ ਦਿਉ।
ਸੋਵੀਅਤ ਰੂਸ ਵਿੱਚ ਵੀਹ ਕਰੋੜ ਲੋਕ ਹਨ। ਚਾਲੀ ਸਾਲਾਂ ਤੋਂ ਉਹਨਾਂ ਦਾ ਦੇਸ਼ ਨਾਸਤਿਕਤਾ ਦਾ ਸੰਸਕਾਰ ਦੇ ਰਿਹਾ ਹੈ। ਸਿੱਖਿਆ ਵਿੱਚ, ਪ੍ਰਚਾਰ ਵਿੱਚ, ਸਾਹਿਤ ਵਿੱਚ, ਉਹ ਆਪਣੇ ਨੌਜਵਾਨਾਂ ਨੂੰ ਸਮਝਾ ਰਹੇ ਹਨ ਕਿ ਨਹੀਂ, ਨਾ ਕੋਈ ਈਸ਼ਵਰ ਹੈ, ਨਾ ਕੋਈ ਪ੍ਰਮਾਤਮਾ ਹੈ ਅਤੇ ਨਾ ਕੋਈ ਆਤਮਾ ਹੈ; ਮੁਕਤੀ ਅਤੇ ਧਰਮ ਸਭ ਅਫ਼ੀਮ ਦਾ ਨਸ਼ਾ ਹੈ। ਚਾਲੀ ਸਾਲਾਂ ਵਿੱਚ ਵੀਹ ਕਰੋੜ ਲੋਕਾਂ ਨੂੰ ਉਹਨਾਂ ਨੇ ਸਹਿਮਤ ਕਰ ਲਿਆ ਹੈ ਕਿ ਧਰਮ ਅਫ਼ੀਮ ਦਾ ਨਸ਼ਾ ਹੈ ਅਤੇ ਕੋਈ ਈਸ਼ਵਰ ਨਹੀਂ ਹੈ, ਕੋਈ ਆਤਮਾ ਨਹੀਂ ਹੈ। ਚਾਲੀ ਸਾਲਾਂ ਦੇ ਪ੍ਰਾਪੇਗੰਡੇ ਨੇ ਵੀਹ ਕਰੋੜ ਲੋਕਾਂ ਦੇ ਦਿਮਾਗ਼ ਵਿੱਚ ਇਹ ਬਿਠਾ ਦਿੱਤਾ ਹੈ ਕਿ ਨਾਸਤਿਕਤਾ ਹੀ ਸੱਚ ਹੈ ਅਤੇ ਆਸਤਿਕਤਾ ਮੂਰਖਤਾ ਦੀ ਗੱਲ ਹੈ।
ਤੁਸੀਂ ਆਖੋਗੇ ਕਿ ਉਹਨਾਂ ਦੀ ਦ੍ਰਿਸ਼ਟੀ ਗ਼ਲਤ ਹੈ; ਮੈਂ ਆਖਾਂਗਾ ਤੁਹਾਡੀ ਦ੍ਰਿਸ਼ਟੀ ਵੀ ਗ਼ਲਤ ਹੈ। ਜੇਕਰ ਚਾਲੀ ਸਾਲਾਂ ਦੇ ਪ੍ਰਚਾਰ ਨਾਲ ਨਾਸਤਿਕਤਾ ਅੰਦਰ ਬੈਠ ਸਕਦੀ ਹੈ ਤਾਂ ਤੁਹਾਡੀ ਵੀ ਜੋ ਆਸਤਿਕਤਾ ਹੈ, ਉਹ ਚਾਰ ਹਜ਼ਾਰ ਸਾਲ ਦੇ ਪ੍ਰਚਾਰ ਨਾਲ ਆਸਤਿਕਤਾ ਵੀ ਬੈਠ ਸਕਦੀ ਹੈ। ਉਹਨਾਂ ਦੀ ਨਾਸਤਿਕਤਾ