ਜਿਵੇਂ ਥੋਥੀ ਹੈ, ਤੁਹਾਡੀ ਆਸਤਿਕਤਾ ਵੀ ਉਸ ਤੋਂ ਜ਼ਿਆਦਾ ਮੁੱਲ ਨਹੀਂ ਰੱਖਦੀ। ਉਹ ਵੀ ਉੱਨੀ ਹੀ ਥੋਥੀ ਹੈ। ਅਤੇ ਇਹੀ ਕਾਰਨ ਹੈ ਕਿ ਤੁਸੀਂ ਕਹਿਣ ਨੂੰ ਤਾਂ ਆਸਤਿਕ ਹੋਵੋਗੇ, ਧਾਰਮਿਕ ਹੋਵੇਗੇ, ਮੰਦਰ ਵਿੱਚ, ਪੂਜਾ ਵਿੱਚ ਵਿਸ਼ਵਾਸ ਰੱਖਦੇ ਹੋਵੋਗੇ, ਲੇਕਿਨ ਤੁਹਾਡੇ ਜੀਵਨ ਵਿੱਚ ਧਰਮ ਦੀ ਕੋਈ ਕਿਰਨ ਦਿਖਾਈ ਨਹੀਂ ਦੇਵੇਗੀ। ਇਹੀ ਕਾਰਨ ਹੈ ਕਿ ਦੂਸਰੇ ਦਾ ਦਿੱਤਾ ਹੋਇਆ ਧਰਮ ਕਦੀ ਜਿਉਂਦਾ ਨਹੀਂ ਹੋ ਸਕਦਾ। ਕਦੀ ਉਹ ਤੁਹਾਡੇ ਪ੍ਰਾਣਾਂ ਦੀ ਊਰਜਾ ਨਹੀਂ ਬਣ ਸਕਦਾ। ਉਹ ਕੇਵਲ ਤੁਹਾਡੀ ਇਕ ਬੋਧਿਕ ਭਗਤੀ ਅਤੇ ਵਿਸ਼ਵਾਸ ਮਾਤਰ ਬਣ ਕੇ ਰਹਿ ਜਾਂਦਾ ਹੈ।
ਇੱਛਿਆ ਸੁਤੰਤਰ ਹੋਣੀ ਚਾਹੀਦੀ ਹੈ। ਕਿਸ ਤੋਂ ਸੁਤੰਤਰ ? ਜੀਵਨ ਤੋਂ, ਸੰਸਕਾਰਾਂ ਤੋਂ, ਫ਼ਿਰਕੇ ਤੋਂ। ਜੋ ਸੰਸਾਰ ਨਾਲ ਬੱਝਾ ਹੈ, ਸਮਾਜ ਅਤੇ ਫ਼ਿਰਕੇ ਨਾਲ ਬੱਝਿਆ ਹੋਇਆ ਹੈ, ਅਤੇ ਜੋ ਸੰਸਕਾਰਾਂ ਨਾਲ ਘਿਰਿਆ ਹੋਇਆ ਹੈ, ਉਸ ਦੇ ਪੈਰ ਜ਼ਮੀਨ ਵਿੱਚ ਗੱਡੇ ਹੋਏ ਹਨ, ਉਹ ਅਕਾਸ਼ ਵਿੱਚ ਉੱਡ ਨਹੀਂ ਸਕਦਾ। ਕਿਨਾਰਿਆਂ ਨਾਲ ਤਾਂ ਉਸ ਦੀ ਕਿਸ਼ਤੀ ਦੀਆਂ ਜ਼ੰਜੀਰਾਂ ਬੱਝੀਆਂ ਹਨ, ਉਹ ਅਨੰਦ ਸਾਗਰ ਵਿੱਚ ਯਾਤਰਾ ਨਹੀਂ ਕਰ ਸਕਦਾ।
ਲੇਕਿਨ ਸਮਾਜ ਨੂੰ ਛੱਡ ਕੇ, ਭੱਜ ਕੇ ਸੰਨਿਆਸੀ ਹੋ ਜਾਂਦੇ ਹਨ। ਅਜਿਹੇ ਸੈਂਕੜੇ ਸੰਨਿਆਸੀਆਂ ਨੂੰ ਮੈਂ ਨੇੜੇ ਤੋਂ ਜਾਣਦਾ ਹਾਂ, ਜਿਨ੍ਹਾਂ ਨੇ ਸਮਾਜ ਛੱਡ ਦਿੱਤਾ, ਘਰ ਛੱਡ ਦਿੱਤਾ ਅਤੇ ਪਰਿਵਾਰ ਛੱਡ ਦਿੱਤਾ। ਉਹਨਾਂ ਸੰਨਿਆਸੀਆਂ ਨੂੰ ਜਦੋਂ ਮੈਂ ਮਿਲਦਾ ਹਾਂ ਤਾਂ ਉਹਨਾਂ ਨੂੰ ਕਹਿੰਦਾ ਹਾਂ ਕਿ ਸਮਾਜ ਛੱਡ ਕੇ ਭੱਜ ਜਾਣ ਨਾਲ ਕੁਝ ਵੀ ਨਹੀਂ ਹੋਣਾ, ਕਿਉਂਕਿ ਸਮਾਜ ਦੇ ਸੰਸਕਾਰ ਜੇਕਰ ਚਿੱਤ ਵਿੱਚ ਬੈਠੇ ਹਨ ਤਾਂ ਸਮਾਜ ਵਿੱਚ ਤੁਸੀਂ ਹੋ। ਘਰ-ਬਾਰ ਅਤੇ ਮਾਂ-ਬਾਪ ਨੂੰ ਛੱਡ ਕੇ ਭੱਜ ਜਾਣ ਨਾਲ ਕੁਝ ਨਹੀਂ ਹੋਵੇਗਾ; ਮਾਂ-ਬਾਪ ਨੇ ਜੋ ਵਿਸ਼ਵਾਸ ਦਿੱਤੇ ਸਨ, ਉਹ ਤੁਹਾਡੇ ਅੰਦਰ ਬੈਠੇ ਹਨ ਤਾਂ ਤੁਸੀਂ ਮਾਂ-ਬਾਪ ਦੇ ਨਾਲ ਹੀ ਹੋ।
ਸਮਾਜ ਅਤੇ ਸੰਸਕਾਰ ਨੂੰ ਛੱਡਣ ਦਾ ਇਹ ਅਰਥ ਨਹੀਂ ਹੈ ਕਿ ਕੋਈ ਪਿੰਡ ਨੂੰ ਛੱਡ ਕੇ ਜੰਗਲ ਵਿੱਚ ਚਲਿਆ ਜਾਏ। ਸਮਾਜ ਨੂੰ ਛੱਡਣ ਦਾ ਅਰਥ ਹੈ ਕਿ ਸਮਾਜ ਨੇ ਜੋ ਵਿਸ਼ਵਾਸ ਦਿੱਤੇ ਹਨ, ਉਹਨਾਂ ਨੂੰ ਛੱਡ ਦੇਣਾ ਹੈ। ਬੜੇ ਹੌਸਲੇ ਦੀ ਗੱਲ ਹੈ। ਜਾਣਨ ਦੀ ਇੱਛਾ ਇਸ ਸੰਸਾਰ ਵਿੱਚ ਸਭ ਤੋਂ ਵੱਡੇ ਹੌਸਲੇ ਦੀ ਗੱਲ ਹੈ। ਇਨਕੁਵੈਰੀ ਇਸ ਸੰਸਾਰ ਵਿੱਚ ਸਭ ਤੋਂ ਵੱਡੇ ਹੌਸਲੇ ਦੀ ਗੱਲ ਹੈ। ਆਪਣੇ ਮਾਂ- ਬਾਪ ਨੂੰ ਛੱਡਣਾ ਇੰਨਾ ਮੁਸ਼ਕਿਲ ਨਹੀਂ, ਜਿੰਨਾ ਸਮਾਜ ਦੁਆਰਾ ਦਿੱਤੇ ਗਏ ਸੰਸਕਾਰਾਂ ਨੂੰ ਛੱਡਣਾ ਮੁਸ਼ਕਿਲ ਹੈ। ਕਿਉਂ? ਕਿਉਂਕਿ ਡਰ ਲੱਗਦਾ ਹੈ ਇਕੱਲੇ ਹੋ ਜਾਣ ਦਾ। ਸਮਾਜ ਵਿੱਚ, ਭੀੜ ਵਿੱਚ, ਅਸੀਂ ਇਕੱਲੇ ਨਹੀਂ ਹੁੰਦੇ, ਹਜ਼ਾਰਾਂ ਲੋਕ ਸਾਡੇ ਨਾਲ ਹਨ। ਉਹਨਾਂ ਦੀ ਭੀੜ ਸਾਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਜਦੋਂ ਇੰਨੇ ਲੋਕ ਮੰਨਦੇ ਹਨ ਇਸ ਗੱਲ ਨੂੰ ਤਾਂ ਉਹ ਜ਼ਰੂਰ ਸੱਚ ਹੋਵੇਗੀ। ਭੀੜ ਵਿਸ਼ਵਾਸ ਦਿਵਾ ਦਿੰਦੀ ਹੈ। ਮੂਰਖਤਾਪੂਰਨ ਗੱਲਾਂ ਉੱਪਰ ਵੀ ਭੀੜ ਵਿਸ਼ਵਾਸ