Back ArrowLogo
Info
Profile

ਮੈਂ ਸੁਣਿਆ ਹੈ, ਇਕ ਗਧੇ ਨੇ ਅਖ਼ਬਾਰ ਪੜ੍ਹਨਾ ਸਿੱਖ ਲਿਆ ਸੀ। ਸੁਣ ਕੇ ਬੜੀ ਹੈਰਾਨੀ ਹੋਈ ਕਿ ਗਧੇ ਨੇ ਅਖ਼ਬਾਰ ਪੜ੍ਹਨਾ ਕਿਵੇਂ ਸਿੱਖ ਲਿਆ। ਲੇਕਿਨ ਫਿਰ ਮੈਨੂੰ ਪਤਾ ਲੱਗਿਆ ਕਿ ਗਧੇ ਹੋਰ ਕੁਝ ਕਰ ਹੀ ਨਹੀਂ ਸਕਦੇ ਸਿਵਾਇ ਅਖ਼ਬਾਰ ਪੜ੍ਹਨ ਦੇ। ਉਹ ਗਧਾ ਅਖ਼ਬਾਰ ਪੜ੍ਹਨ ਲੱਗਿਆ ਤਾਂ ਗਿਆਨੀ ਬਣ ਗਿਆ। ਬਹੁਤ ਸਾਰੇ ਗਧੇ ਅਖ਼ਬਾਰ ਪੜ੍ਹਦੇ ਹੀ ਗਿਆਨੀ ਬਣ ਜਾਂਦੇ ਹਨ। ਜਦੋਂ ਉਹ ਅਖ਼ਬਾਰ ਪੜ੍ਹਨ ਲੱਗਿਆ ਤਾਂ ਭਾਸ਼ਣ ਦੇਣਾ ਵੀ ਸਿੱਖ ਗਿਆ। ਕਿਉਂਕਿ ਅਖ਼ਬਾਰ ਜੋ ਪੜ੍ਹ ਲੈਂਦਾ ਹੈ, ਉਹ ਭਾਸ਼ਣ ਵੀ ਦੇ ਸਕਦਾ ਹੈ। ਕਿਉਂਕਿ ਭਾਸ਼ਣ ਵਿੱਚ ਕੁਝ ਕਰਨਾ ਨਹੀਂ ਹੁੰਦਾ। ਅਖ਼ਬਾਰ ਜਿਹੜਾ ਤੁਹਾਡੇ ਦਿਮਾਗ ਵਿੱਚ ਪਾ ਦੇਵੇ, ਉਹ ਮੂੰਹ ਵਿੱਚੋਂ ਕੱਢ ਦੇਣਾ ਪੈਂਦਾ ਹੈ। ਅਤੇ ਫਿਰ ਗਧੇ ਦੇ ਕੋਲ ਬਹੁਤ ਸਾਰੇ ਸ਼ਬਦ ਹਨ, ਸ਼ਾਸਤਰਾਂ ਦੀ ਕਲਾ ਹੈ। ਉਹ ਭਾਸ਼ਣ ਦੇਣ ਲੱਗਿਆ। ਉਸ ਨੇ ਸੋਚਿਆ, ਹੁਣ ਛੋਟੇ-ਮੋਟੇ ਪਿੰਡਾਂ ਵਿੱਚ ਕੀ ਰਹਿਣਾ, ਦਿੱਲੀ ਵੱਲ ਚੱਲਣਾ ਚਾਹੀਦਾ ਹੈ। ਕਿਉਂਕਿ ਗਧਿਆਂ ਨੂੰ ਜਿਉਂ ਹੀ ਬੋਲਣਾ ਆ ਜਾਏ, ਅਖ਼ਬਾਰ ਪੜ੍ਹਨਾ ਆ ਜਾਏ, ਉਹ ਇਕਦਮ ਦਿੱਲੀ ਵੱਲ ਜਾਣੇ ਸ਼ੁਰੂ ਹੋ ਜਾਂਦੇ ਹਨ। ਉਹ ਗਧਾ ਇਕ ਦਿਨ ਦਿੱਲੀ ਪਹੁੰਚਿਆ। ਗਧੇ ਨੂੰ ਦਿੱਲੀ ਪਹੁੰਚਣ ਤੋਂ ਰੋਕਣਾ ਵੀ ਬਹੁਤ ਮੁਸ਼ਕਲ ਹੈ। ਉਸ ਗਧੇ ਨੇ ਦਸ-ਪੰਦਰਾਂ ਹੋਰ ਗਧੇ ਇਕੱਠੇ ਕਰ ਲਏ ਹਨ। ਅਤੇ ਜਿਸ ਦੇ ਕੋਲ ਗੁਣ ਹੈ, ਉਹ ਨੇਤਾ ਹੈ। ਉਹ ਦਿੱਲੀ ਪਹੁੰਚ ਗਿਆ।

ਇਹ ਪੁਰਾਣੀ ਗੱਲ ਹੈ, ਉਦੋਂ ਪੰਡਤ ਨਹਿਰੂ ਜਿਉਂਦੇ ਸਨ। ਉਹ ਪੰਡਤ ਨਹਿਰੂ ਦੇ ਮਕਾਨ 'ਤੇ ਪਹੁੰਚ ਗਿਆ। ਸੰਤਰੀ ਖੜਾ ਸੀ ਦਰਵਾਜ਼ੇ 'ਤੇ ਪਰ ਉਹ ਲੋਕਾਂ ਨੂੰ ਰੋਕ ਲੈਂਦਾ ਹੈ ਲੇਕਿਨ ਗਧੇ ਨੂੰ ਰੋਕੇ ਕੌਣ। ਉਸ ਨੇ ਗਧੇ ਦੀ ਕੋਈ ਫ਼ਿਕਰ ਨਾ ਕੀਤੀ। ਸੰਤਰੀ ਗਧੇ ਦੀ ਫ਼ਿਕਰ ਨਹੀਂ ਕਰ ਰਹੇ ਹਨ ਅਤੇ ਉਹ ਮਹਿਲ ਵਿੱਚ ਵੜ ਜਾਂਦੇ ਹਨ। ਉਹ ਗਧਾ ਅੰਦਰ ਵੜ ਗਿਆ। ਪੰਡਤ ਨਹਿਰੂ ਕਿਸੇ ਬਗੀਚੇ ਵਿੱਚ ਟਹਿਲਦੇ ਹਨ।

ਉਸ ਗਧੇ ਨੇ ਪਿੱਛੇ ਜਾ ਕੇ ਕਿਹਾ, ਪੰਡਤ ਜੀ।

ਪੰਡਤ ਜੀ ਬਹੁਤ ਘਬਰਾਏ ਕਿਉਂਕਿ ਨਾ ਉਹ ਭੂਤ-ਪ੍ਰੇਤ ਮੰਨਦੇ ਸਨ, ਨਾ ਭਗਵਾਨ ਮੰਨਦੇ ਸਨ। ਕਿਹਾ, ਕੀ ਮਾਮਲਾ ਹੈ ? ਇਹ ਆਵਾਜ਼ ਕਿੱਥੋਂ ਆਉਂਦੀ ਹੈ ? ਕਿਉਂਕਿ ਭੂਤ-ਪ੍ਰੇਤ ਮੈਂ ਮੰਨਦਾ ਹੀ ਨਹੀਂ। ਕੌਣ ਬੋਲ ਰਿਹਾ ਹੈ ?

ਉਹ ਗਧਾ ਡਰ ਗਿਆ। ਉਸ ਨੇ ਕਿਹਾ, ਮੈਂ ਬਹੁਤ ਡਰ ਰਿਹਾ ਹਾਂ, ਸ਼ਾਇਦ ਤੁਸੀਂ ਨਰਾਜ਼ ਨਾ ਹੋ ਜਾਵੋ। ਮੈਂ ਇਕ ਬੋਲਦਾ ਹੋਇਆ ਗਧਾ ਹਾਂ। ਤੁਸੀਂ ਨਰਾਜ਼ ਤਾਂ ਨਹੀਂ ਹੋ ਗਏ ? ਪੰਡਤ ਨਹਿਰੂ ਨੇ ਕਿਹਾ, ਮੈਂ ਰੋਜ਼ ਬੋਲਦੇ ਹੋਏ ਗਧਿਆਂ ਨੂੰ ਇੰਨਾ ਦੇਖਦਾ ਹਾਂ ਕਿ ਨਰਾਜ਼ ਹੋਣ ਦਾ ਕੋਈ ਕਾਰਨ ਨਹੀਂ। ਕਿਸ ਲਈ ਆਏ ?

ਤਾਂ ਉਸ ਗਧੇ ਨੇ ਕਿਹਾ, ਮੈਂ ਬਹੁਤ ਡਰਦਾ ਸੀ ਕਿ ਤੁਸੀਂ ਮੈਨੂੰ ਮਿਲੋਂਗੇ ਕਿ

100 / 151
Previous
Next