Back ArrowLogo
Info
Profile

ਨਹੀਂ! ਤੁਹਾਡੀ ਬੜੀ ਕਿਰਪਾ, ਤੁਸੀਂ ਮਿਲਣ ਦਾ ਸਮਾਂ ਦੇ ਸਕਦੇ ਹੋ ? ਮੈਂ ਇਕ ਗਧਾ ਹਾਂ।

ਪੰਡਤ ਨਹਿਰੂ ਨੇ ਕਿਹਾ, ਇੱਥੇ ਗਧਿਆਂ ਦੇ ਬਗ਼ੈਰ ਮਿਲਣ ਆਉਂਦਾ ਹੀ ਕੌਣ ਹੈ! ਕੀ ਮਕਸਦ ਹੈ ?

ਉਸ ਗਧੇ ਨੇ ਕਿਹਾ, ਮੈਂ ਨੇਤਾ ਬਣਨਾ ਚਾਹੁੰਦਾ ਹਾਂ।

ਪੰਡਤ ਨਹਿਰੂ ਨੇ ਕਿਹਾ, ਫਿਰ ਤਾਂ ਠੀਕ ਹੈ। ਗਧੇ ਹੋਣ ਦਾ ਇਹ ਲੱਛਣ ਹੈ ਕਿ ਆਦਮੀ ਨੇਤਾ ਬਣਨਾ ਚਾਹੁੰਦਾ ਹੈ!

ਇਹ ਸਾਰੇ ਦਾ ਸਾਰਾ ਦੇਸ ਨੇਤਾ ਬਣਨ ਦੀ ਕੋਸ਼ਿਸ਼ ਵਿੱਚ ਹੈ। ਇਸ ਦੇਸ ਨੂੰ ਨੇਤਾਵਾਂ ਦੀ ਜ਼ਰੂਰਤ ਨਹੀਂ ਹੈ। ਇਸ ਦੇਸ ਨੂੰ ਚੇਲਿਆਂ ਦੀ, ਭੀੜ ਦੀ ਵੀ ਜ਼ਰੂਰਤ ਨਹੀਂ ਹੈ। ਇਸ ਦੇਸ ਨੂੰ ਉਹਨਾਂ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਵਿਚਾਰ ਦੇ ਬੀਜ ਸੁੱਟਦੇ ਹਨ। ਇਸ ਦੇਸ ਵਿੱਚ ਉਹਨਾਂ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਇਸ ਦੇਸ ਦੇ ਸੁੱਤੇ ਹੋਏ ਵਿਚਾਰ ਨੂੰ ਜਗਾਉਣ। ਇਸ ਦੇਸ ਵਿੱਚ ਉਸ ਵਿਚਾਰ ਦੀ ਕ੍ਰਾਂਤੀ ਦੀ ਜ਼ਰੂਰਤ ਹੈ। ਇਸ ਕ੍ਰਾਂਤੀ ਨੂੰ ਰਾਜਨੀਤੀ ਦੀ ਨਹੀਂ, ਇਕ ਅੰਦਰੂਨੀ ਕ੍ਰਾਂਤੀ ਦੀ ਜ਼ਰੂਰਤ ਹੈ। ਮੇਰੀ ਦਿਲਚਸਪੀ ਰਾਜਨੀਤੀ ਵਿੱਚ ਨਹੀਂ, ਨਾ ਮੇਰੀ ਦਿਲਚਸਪੀ ਨੇਤਾ ਵਿੱਚ ਹੈ, ਮੇਰੀ ਦਿਲਚਸਪੀ ਇਸ ਦੇਸ ਦੀ ਸੁੱਤੀ ਹੋਈ ਆਤਮਾ ਵਿੱਚ ਹੈ। ਅਤੇ ਉਸ ਆਤਮਾ ਨੂੰ ਜਿੰਨੀ ਵੀ ਚੋਟ ਮੈਂ ਦੇ ਸਕਾਂ, ਦੇਣਾ ਜਾਰੀ ਰਖਾਂਗਾ। ਤੁਸੀਂ ਗਾਲ੍ਹ ਕੱਢੋ, ਨਰਾਜ਼ ਹੋਵੋ, ਇਹ ਸਭ ਮੈਂ ਸਵੀਕਾਰ ਕਰਾਂਗਾ ਲੇਕਿਨ ਮੇਰੀ ਕੋਸ਼ਿਸ਼ ਜਾਰੀ ਰਹੇਗੀ ਕਿ ਇਸ ਮੁਲਕ ਦੀ ਆਤਮਾ ਨੂੰ ਕਿਤੇ ਚੋਟ ਲੱਗੇ, ਕਿਤੇ ਕੁਝ ਜਗੇ ਅਤੇ ਇਸ ਦੁਨੀਆਂ ਦੀ ਦੌੜ ਵਿੱਚ ਪੱਛੜ ਨਾ ਜਾਏ। ਅਸੀਂ ਬਹੁਤ ਪੱਛੜ ਗਏ ਹਾਂ।

ਇਨ੍ਹਾਂ ਤਿੰਨ ਦਿਨਾਂ ਵਿੱਚ ਜ਼ਿੰਦਗੀ ਅਤੇ ਸਮਾਜ ਦੀ ਕ੍ਰਾਂਤੀ ਦੇ ਕੁਝ ਸੂਤਰਾਂ 'ਤੇ ਗੱਲ ਕਰਨੀ ਹੈ। ਤੁਸੀਂ ਅੱਜ ਮੇਰੀ ਮੁੱਢਲੀ ਗੱਲ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣੀ, ਉਸ ਦੇ ਲਈ ਬਹੁਤ ਧੰਨਵਾਦੀ ਹਾਂ। ਅਤੇ ਅਖ਼ੀਰ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ। ਮੇਰੇ ਪ੍ਰਣਾਮ ਸਵੀਕਾਰ ਕਰੋ।

101 / 151
Previous
Next