ਜਿਵੇਂ ਇਸ ਦੇਸ ਦਾ ਮਨ-ਮਨੁੱਖ, ਪ੍ਰਤਿਭਾ-ਪੂਰੇ ਅਤੀਤ ਦੇ ਇਤਿਹਾਸ ਵਿੱਚ ਵਿਚਾਰ ਉੱਪਰ ਨਹੀਂ, ਵਿਸ਼ਵਾਸ ਉੱਪਰ ਅਧਾਰਿਤ ਰਹੀ ਹੈ। ਅਤੇ ਜੋ ਦੇਸ, ਜੋ ਮਨ, ਜੋ ਚੇਤਨਾ ਵਿਸ਼ਵਾਸ ਉਪਰ ਆਧਾਰਿਤ ਹੁੰਦੀ ਹੈ, ਉਹ ਜ਼ਰੂਰੀ ਤੌਰ 'ਤੇ ਅੰਨ੍ਹੀ ਹੋ ਜਾਂਦੀ ਹੈ; ਉਸ ਦੇ ਕੋਲ ਸੋਚ-ਵਿਚਾਰ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।
ਮਨੁੱਖ ਦੇ ਜੀਵਨ ਦਾ ਇਹ ਜ਼ਰੂਰੀ ਵਿਗਿਆਨਕ ਅੰਗ ਹੈ ਕਿ ਅਸੀਂ ਜਿਨ੍ਹਾਂ ਅੰਗਾਂ ਦੀ ਵਰਤੋਂ ਕਰਦੇ ਹਾਂ, ਉਹ ਵਿਕਸਤ ਹੁੰਦੇ ਹਨ। ਜਿਨ੍ਹਾਂ ਅੰਗਾਂ ਦੀ ਵਰਤੋਂ ਨਹੀਂ ਕਰਦੇ, ਉਹ ਕਮਜ਼ੋਰ ਹੋ ਜਾਂਦੇ ਹਨ। ਇਕ ਬੱਚਾ ਪੈਦਾ ਹੋਵੇ ਅਤੇ ਉਸ ਦੇ ਪੈਰ ਅਸੀਂ ਬੰਨ੍ਹ ਦੇਈਏ, ਵੀਹ ਸਾਲ ਬਾਅਦ ਉਸ ਦੇ ਪੈਰ ਖੋਲ੍ਹੀਏ ਤਾਂ ਉਸ ਦੇ ਪੈਰ ਮਰ ਚੁੱਕੇ ਹੋਣਗੇ, ਉਹ ਉਹਨਾਂ ਪੈਰਾਂ ਨਾਲ ਕਦੀ ਵੀ ਨਾ ਚੱਲ ਸਕੇਗਾ। ਅਤੇ ਇਹ ਵੀ ਹੋ ਸਕਦਾ ਹੈ ਕਿ ਵੀਹ ਸਾਲ ਬਾਅਦ ਅਸੀਂ ਉਸ ਨੂੰ ਆਖੀਏ ਕਿ ਇਸ ਲਈ ਤੇਰੇ ਪੈਰ ਬੰਨ੍ਹੇ ਸੀ ਕਿ ਤੂੰ ਪੈਰਾਂ ਨਾਲ ਚੱਲ ਹੀ ਨਹੀਂ ਸਕਦਾ, ਅਤੇ ਓਦੋਂ ਉਹ ਵੀ ਸਾਡੀ ਗੱਲ ਉੱਤੇ ਭਰੋਸਾ ਕਰੇਗਾ; ਕਿਉਂਕਿ ਚੱਲ ਕੇ ਦੇਖੇਗਾ ਅਤੇ ਡਿਗੇਗਾ। ਜੇਕਰ ਅੱਖਾਂ ਬੰਦ ਰੱਖੀਆਂ ਜਾਣ ਵੀਹ ਸਾਲ ਤੱਕ ਤਾਂ ਅੱਖਾਂ ਰੋਸ਼ਨੀ ਗਵਾ ਦੇਣਗੀਆਂ।
ਅਸੀਂ ਜਿਸ ਹਿੱਸੇ ਦੀ ਵਰਤੋਂ ਬੰਦ ਕਰ ਦਿਆਂਗੇ, ਉਹ ਖ਼ਤਮ ਹੋ ਜਾਵੇਗਾ। ਜੀਵਨ ਦਾ ਮੁੱਖ ਨਿਯਮ ਹੈ ਕਿ ਅਸੀਂ ਜਿਸ ਹਿੱਸੇ ਦੀ ਜਿੰਨੀ ਵਰਤੋਂ ਕਰਦੇ ਹਾਂ, ਉਹ ਓਨਾ ਹੀ ਵਿਕਸਤ ਹੁੰਦਾ ਹੈ।
ਇਹ ਜ਼ਿੰਦਗੀ ਇਸ ਤਰ੍ਹਾਂ ਹੈ, ਜਿਵੇਂ ਕੋਈ ਆਦਮੀ ਸਾਈਕਲ ਚਲਾਉਂਦਾ ਹੈ, ਉਹ ਜਦੋਂ ਤੱਕ ਪੈਡਲ ਮਾਰਦਾ ਹੈ ਓਦੋਂ ਤੱਕ ਸਾਈਕਲ ਚਲਦਾ ਹੈ, ਪੈਡਲ ਰੋਕ ਲੈਂਦਾ ਹੈ, ਸਾਈਕਲ ਵੀ ਰੁਕ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਤੁਸੀਂ ਦੋ ਘੰਟੇ ਪੈਡਲ ਚਲਾ ਲਏ ਤਾਂ ਹੁਣ ਕੋਈ ਚਲਾਉਣ ਦੀ ਲੋੜ ਨਹੀਂ ਹੈ। ਪੈਡਲ ਚਲਾਉਂਦੇ ਹੀ ਰਹਿਣਾ ਪਵੇਗਾ।
ਮਨੁੱਖ ਦੀ ਪ੍ਰਤਿਭਾ ਵਿਚਾਰ ਨਾਲ ਵਿਕਸਤ ਹੁੰਦੀ ਹੈ, ਵਿਸ਼ਵਾਸ ਨਾਲ ਖੁੰਡੀ ਹੋ ਜਾਂਦੀ ਹੈ। ਭਾਰਤ ਦਾ ਮਨ ਅੱਜ ਵੀ ਵਿਸ਼ਵਾਸੀ ਹੈ। ਅਜਿਹਾ ਨਹੀਂ ਹੈ ਕਿ ਬੁੱਢਾ ਆਦਮੀ ਵਿਸ਼ਵਾਸੀ ਹੈ। ਜਿਸ ਨੂੰ ਅਸੀਂ ਨੌਜਵਾਨ ਕਹਿੰਦੇ ਹਾਂ, ਉਹ ਵੀ ਓਨਾ ਹੀ ਵਿਸ਼ਵਾਸੀ ਹੈ। ਅਤੇ ਉਦੋਂ ਬਹੁਤ ਹੀ ਨਿਰਾਸਾ ਵੀ ਮਹਿਸੂਸ ਹੁੰਦੀ ਹੈ ਕਿ ਕੀ ਹੋ ਸਕੇਗਾ ? ਨੌਜਵਾਨ ਇਨਾ ਵਿਦਰੋਹ ਕਰਦੇ ਹੋਏ ਦਿਖਾਈ ਦਿੰਦੇ ਹਨ, ਉਹ ਵਿਦਰੋਹ ਬਹੁਤ ਓਪਰੀ ਹੈ। ਉਸ ਵਿਦਰੋਹ ਵਿੱਚ ਬਹੁਤ ਡੂੰਘੇ ਪ੍ਰਾਣ ਨਹੀਂ ਹਨ, ਕਿਉਂਕਿ ਅੰਦਰ ਉਸ ਨੌਜਵਾਨ ਦੇ ਮਨ ਵਿੱਚ ਵਿਸ਼ਵਾਸ ਦੀ ਦੁਨੀਆਂ ਅਜੇ ਵੀ ਖੜੀ ਹੈ।
ਮੈਂ ਇਕ ਇੰਜੀਨੀਅਰ ਦੇ ਘਰ ਦਾ ਉਦਘਾਟਨ ਕਰਨ ਗਿਆ ਸੀ। ਵੱਡੇ ਇੰਜੀਨੀਅਰ ਹਨ, ਜਰਮਨੀ ਤੋਂ ਪੜ੍ਹੇ ਹੋਏ ਹਨ ਅਤੇ ਪੰਜਾਬ ਦੇ ਇਕ ਵੱਡੇ ਸ਼ਹਿਰ ਵਿੱਚ ਉਹਨਾਂ ਨੇ ਮਕਾਨ ਬਣਾਇਆ ਹੈ। ਮੇਰੇ ਲਈ ਰੁਕੇ ਸਨ ਕਿ ਮੈਂ ਆਵਾਂ ਤਾਂ