ਉਹਨਾਂ ਦੇ ਮਕਾਨ ਦਾ ਉਦਘਾਟਨ ਕਰ ਦੇਵਾਂ। ਮੈਂ ਗਿਆ, ਉਹਨਾਂ ਦੇ ਮਕਾਨ ਦਾ ਫੀਤਾ ਕੱਟ ਰਿਹਾ ਸੀ, ਉਦੋਂ ਮੈਂ ਦੇਖਿਆ ਹੈ ਕਿ ਮਕਾਨ ਦੇ ਸਾਹਮਣੇ ਇਕ ਕੁੱਜੀ ਰੱਖੀ ਹੋਈ ਹੈ। ਕੁੱਜੀ ਦੇ ਉੱਪਰ ਆਦਮੀ ਦਾ ਵਾਲ ਹੈ ਅਤੇ ਕੁੱਜੀ ਉੱਪਰ ਆਦਮੀ ਦਾ ਚਿਹਰਾ ਬਣਿਆ ਹੋਇਆ ਹੈ।
ਮੈਂ ਪੁੱਛਿਆ, ਇਹ ਕੀ ਹੈ ?
ਉਹਨਾਂ ਨੇ ਕਿਹਾ ਕਿ ਮਕਾਨ ਨੂੰ ਨਜ਼ਰ ਨਾ ਲੱਗ ਜਾਏ। ਮੈਂ ਕਿਹਾ ਕਿ ਇੰਜੀਨੀਅਰ ਹੋ ਕੇ! ਤੁਸੀਂ ਜਰਮਨੀ ਤੋਂ ਮੁੜੇ! ਮਕਾਨ ਨੂੰ ਵੀ ਨਜ਼ਰ ਲੱਗਦੀ ?
ਉਹ ਕਹਿਣ ਲੱਗੇ, ਨਹੀਂ, ਮੈਂ ਤਾਂ ਨਹੀਂ ਮੰਨਦਾ ਹਾਂ, ਲੇਕਿਨ ਹੋਰ ਸਾਰੇ ਲੋਕ ਕਹਿੰਦੇ ਹਨ ਤਾਂ ਮੈਂ ਸੋਚਿਆ ਹਰਜ ਕੀ ਹੈ ?
ਮੈਂ ਕਿਹਾ, ਹਰਜ ਬਹੁਤ ਵੱਡਾ ਹੈ, ਜਰਮਨੀ ਤੋਂ ਵੀ ਮੁੜਿਆ ਹੋਇਆ · ਇੰਜੀਨੀਅਰ ਮਕਾਨ ਨੂੰ ਨਜ਼ਰ ਲੱਗਣ ਦਾ ਇੰਤਜ਼ਾਮ ਕਰਦਾ ਹੋਵੇ ਬਚਾਉਣ ਦਾ, ਤਾਂ ਆਂਢ-ਗੁਆਂਢ ਦਾ ਪੇਂਡੂ ਆਦਮੀ ਕੀ ਕਰੇਗਾ ? ਉਸ ਨੂੰ ਭਰੋਸਾ ਮਿਲੇਗਾ ਕਿ ਠੀਕ ਹੈ।
ਤੁਸੀਂ ਇਕ ਪੜ੍ਹੇ-ਲਿਖੇ ਹੋ ਕੇ ਅਨਪੜ੍ਹ ਮਾਨਤਾਵਾਂ ਨੂੰ ਬਲ ਦੇ ਰਹੇ ਹੋ।
ਮੈਂ ਇਕ ਡਾਕਟਰ ਦੇ ਘਰ ਮਹਿਮਾਨ ਸੀ ਕਲਕੱਤੇ ਵਿੱਚ। ਸ਼ਾਮ ਨੂੰ ਜਾ ਰਿਹਾ ਸੀ, ਮੈਨੂੰ ਲੈ ਕੇ ਜਾ ਰਹੇ ਸਨ, ਉਹਨਾਂ ਦੀ ਲੜਕੀ ਨੂੰ ਛਿੱਕ ਆ ਗਈ। ਉਹਨਾਂ ਨੇ ਕਿਹਾ, ਇਕ ਮਿੰਟ ਰੁਕ ਜਾਉ।
ਮੈਂ ਉਹਨਾਂ ਨੂੰ ਕਿਹਾ, ਤੁਸੀਂ ਡਾਕਟਰ ਹੋ, ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਲੜਕੀ ਦੀ ਛਿੱਕ ਨਾਲ ਮੇਰਾ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਤੁਹਾਡੀ ਲੜਕੀ ਨੂੰ ਛਿੱਕ ਆਏ ਤਾਂ ਕਿਸੇ ਨੂੰ ਰੁਕਣ ਦੀ ਕੋਈ ਜ਼ਰੂਰਤ ਨਹੀਂ ਹੈ। ਅਤੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਛਿੱਕ ਆਉਣ ਦੇ ਕਾਰਨ ਕੀ ਹਨ ?
ਡਾਕਟਰ ਨੇ ਕਿਹਾ ਕਿ ਚੰਗੀ ਤਰ੍ਹਾਂ ਜਾਣਦਾ ਹਾਂ ਛਿੱਕ ਆਉਣ ਦੇ ਕਾਰਨ ਕੀ ਹਨ, ਲੇਕਿਨ ਰੁਕਣ ਵਿੱਚ ਹਰਜ ਕੀ ਹੈ ?
ਇਹ ਸਾਡਾ ਜੋ ਅੰਦਰ ਡੂੰਘਾਈ ਵਿੱਚ ਦੱਬਿਆ ਹੋਇਆ ਮਨ ਹੈ, ਉਹ ਸਮਝੌਤਾ ਲੱਭ ਰਿਹਾ ਹੈ, ਕੰਪਰੋਮਾਈਜ਼ ਲੱਭ ਰਿਹਾ ਹੈ। ਹੁਣ ਡਾਕਟਰ ਦਾ ਚੇਤਨ ਮਨ ਜਾਣਦਾ ਹੈ ਕਿ ਛਿੱਕ ਦਾ ਕੀ ਅਰਥ ਹੈ, ਲੇਕਿਨ ਉਸ ਦਾ ਅਚੇਤਨ, ਇਸਦਾ ਅਨਕਾਂਸ਼ਸ, ਜੋ ਸਮਾਜ ਨੇ ਇਸ ਨੂੰ ਦਿੱਤਾ ਹੈ, ਉਹ ਕਹਿੰਦਾ ਹੈ ਰੁਕ ਜਾਉ, ਦੋਨਾਂ ਦੇ ਵਿੱਚ ਸਮਝੌਤਾ ਕਰ ਲਉ। ਜਾਣਦੇ ਹਨ ਕਿ ਛਿੱਕ ਕਿਉਂ ਆਈ ਹੈ, ਲੇਕਿਨ ਫਿਰ ਵੀ, ਨਾ ਜਾਣਨ ਦੇ ਸਮੇਂ ਵਿੱਚ ਜਿਹੜਾ ਵਿਸ਼ਵਾਸ ਬਣਾਇਆ ਸੀ, ਉਹ....ਉਹ ਵੀ ਕੰਮ ਕਰ ਰਿਹਾ ਹੈ; ਉਹ ਵੀ ਹਟਦਾ ਨਹੀਂ ਹੈ।
ਵਿਦਿਆਰਥੀ ਅੰਦੋਲਨ ਕਰੇਗਾ, ਮੋਰਚਾ ਲਗਾਵੇਗਾ, ਹੜਤਾਲਾਂ ਕਰੇਗਾ, ਵਿਰੋਧ ਕਰੇਗਾ, ਕੱਚ ਭੰਨੇਗਾ, ਬੱਸਾਂ ਸਾੜੇਗਾ-ਅਤੇ ਇਮਤਿਹਨ ਦੇ ਸਮੇਂ ਉਹ